• Home
  • »
  • News
  • »
  • punjab
  • »
  • CHANDIGARH AAP MLA BALBIR SINGH SPEAKS AFTER SENTENCING MY FAMILY AND I WILL TAKE APPLICATION TO HIGH COURT KS

ਸਜ਼ਾ ਪਿੱਛੋਂ ਬੋਲੇ AAP ਵਿਧਾਇਕ ਬਲਬੀਰ ਸਿੰਘ; ਮੈਂ ਅਤੇ ਮੇਰਾ ਪਰਿਵਾਰ ਨਿਰਦੋਸ਼, ਉਚ ਅਦਾਲਤ 'ਚ ਕਰਾਂਗੇ ਫਰਿਆਦ

AAP MLA Balbir Singh sentenced to 3 years: ਉਨ੍ਹਾਂ ਕਿਹਾ, ''ਰੋਪੜ ਦੀ ਅਦਾਲਤ ਨੇ ਮੈਨੂੰ, ਮੇਰੀ ਧਰਮ ਪਤਨੀ ਅਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਅਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ 'ਤੇ ਸਾਰੇ ਪਰਿਵਾਰ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।''

  • Share this:
    ਚੰਡੀਗੜ੍ਹ: Punjab News: ਪਟਿਆਲਾ ਦਿਹਾਤੀ ਤੋਂ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ (MLA Dr. Balbir Singh), ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਇੱਕ ਹੋਰ ਨੂੰ ਕੁੱਟਮਾਰ ਦੇ ਇੱਕ ਮਾਮਲੇ ਵਿੱਚ 3 ਸਾਲ ਕੈਦ (AAP MLA sentenced to 3 years) ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਹੋਣ ਪਿੱਛੋਂ ਹੁਣ ਵਿਧਾਇਕ ਡਾ. ਬਲਬੀਰ ਸਿੰਘ (Balbir Singh) ਨੇ ਪਹਿਲੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਅਦਾਲਤ ਦਾ ਫੈਸਲਾ ਸਿਰ ਮੱਥੇ ਪ੍ਰਵਾਨ ਹੈ ਅਤੇ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ।

    ਉਨ੍ਹਾਂ ਕਿਹਾ, ''ਰੋਪੜ ਦੀ ਅਦਾਲਤ ਨੇ ਮੈਨੂੰ, ਮੇਰੀ ਧਰਮ ਪਤਨੀ ਅਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਅਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ 'ਤੇ ਸਾਰੇ ਪਰਿਵਾਰ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।''

    ਉਨ੍ਹਾਂ ਕਿਹਾ, ''ਮੈਂ ਅਤੇ ਮੇਰਾ ਪਰਿਵਾਰ ਬਿਲਕੁਲ ਨਿਰਦੋਸ਼ ਹਾਂ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉੱਚ ਅਦਾਲਤਾਂ ਤੋਂ ਸਾਨੂੰ ਇਨਸਾਫ਼ ਮਿਲੇਗਾ।''

    ਉਨ੍ਹਾਂ ਅੱਗੇ ਕਿਹਾ, ''ਪਟਿਆਲਾ ਅਤੇ ਪੰਜਾਬ ਦੇ ਲੋਕ ਮੈਨੂੰ ਅਤੇ ਮੇਰੇ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦ ਸਮਾਜ ਵਿੱਚ ਸੁਧਾਰ ਕਰਨ ਦੇ ਰਸਤੇ ਤੇ ਤੁਰੇ ਸੀ ਤਾਂ ਇਹ ਗੱਲ ਸਪਸ਼ਟ ਸੀ ਕਿ ਇਸ ਰਸਤੇ ਤੇ ਕਈ ਤਸ਼ਦੱਦਾਂ ਦਾ ਸਾਹਮਣਾ ਕਰਨਾ ਪਏਗਾ। ਸਾਡੀ ਪਾਰਟੀ ਦੇ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਤੇ ਕਈ ਵਾਰ ਧੱਕੇ ਨਾਲ ਕਾਰਵਾਈ ਕੀਤੀ ਗਈ ਹੈ ਲੇਕਿਨ ਅੰਤ ਵਿੱਚ ਹਮੇਸ਼ਾ ਨਿਰਦੋਸ਼ ਸਾਬਿਤ ਹੋਏ ਹਨ।''

    ਵਿਧਾਇਕ ਡਾ. ਬਲਬੀਰ ਨੇ ਕਿਹਾ ਕਿ ਬਹੁਤ ਸਾਰੇ ਸ਼ੁੱਭ ਚਿੰਤਕਾਂ, ਸਮਰਥਕਾਂ ਅਤੇ ਸਾਥੀਆਂ ਦੇ ਫੋਨ ਆ ਰਹੇ ਹਨ। ਆਪ ਸਾਰੇ ਚਿੰਤਤ ਹੋ। ਫ਼ਿਕਰ ਨਾ ਕਰੋ, ਸਭ ਠੀਕ ਹੋ ਜਾਏਗਾ। ਜਿਨਾ ਪਿਆਰ, ਸਤਿਕਾਰ ਅਤੇ ਸਮਰਥਨ ਤੁਸੀਂ ਦੇ ਰਹੇ ਹੋ, ਉਸ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੇਰਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਸਮਰਪਿਤ ਰਹੇਗਾ।
    Published by:Krishan Sharma
    First published: