Home /News /punjab /

Operaton Lotus: ਆਪ ਵਿਧਾਇਕਾਂ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨ, ਦੱਸਿਆ ਕਿਸ ਨੇ ਕੀਤੇ ਸੀ ਫੋਨ

Operaton Lotus: ਆਪ ਵਿਧਾਇਕਾਂ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨ, ਦੱਸਿਆ ਕਿਸ ਨੇ ਕੀਤੇ ਸੀ ਫੋਨ

Operaton Lotus: ਆਪ ਵਿਧਾਇਕਾਂ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨ, ਦੱਸਿਆ ਕਿਸ ਨੇ ਕੀਤੇ ਸੀ ਫੋਨ

ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕੋਰਟ ਦੇ 3 ਵਕੀਲਾਂ ਦਾ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਅਪ੍ਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਖਤ ਲਈ ਭਾਜਪਾ ਦੇ 2 ਵੱਡੇ ਆਗੂਆਂ ਦੇ ਨਾਂਅ ਉਨ੍ਹਾਂ ਨੇ ਲਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਗੇ ਇਸ ਕੰਮ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀ ਜਾਣਗਾਰੀ ਹੁਣ ਕੁੱਝ ਸਮੇ਼ ਵਿੱਚ ਹੀ ਲੋਕਾਂ ਸਾਹਮਣੇ ਵੀ ਆ ਜਾਵੇਗੀ।

ਹੋਰ ਪੜ੍ਹੋ ...
 • Share this:

  Operation Lotus: ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਵਿਧਾਇਕ ਅਮਨ ਅਰੋੜਾ ਨੇ ਸੋਮਵਾਰ ਅਪ੍ਰੇਸਸ਼ਨ ਲੋਟਸ ਮਾਮਲੇ ਵਿੱਚ ਵਿਜੀਲੈਂਸ ਕੋਲ ਪੇਸ਼ ਹੋ ਕੇ ਬਿਆਨ ਦਰਜ ਕਵਰਾ ਦਿੱਤੇ ਹਨ। ਬਿਆਨ ਦਰਜ ਕਰਵਾਉਣ ਉਪਰੰਤਦ ਆਪ ਵਿਧਾਇਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਵਿਜੀਲੈਂਸ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ ਅਤੇ ਹੁਣ ਮਹੀਨੇ 24 ਘੰਟਆਂ ਦੇ ਅੰਦਰ ਕਾਂਗਰਸ ਅਤੇ ਭਾਜਪਾ ਦਾ ਚਿਹਰਾ ਬੇਨਕਾਬ ਹੋ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

  ਬਿਆਨ ਦਰਜ ਕਰਵਾਉਣ ਤੋਂ ਬਾਅਦ ਵਿਜੀਲੈਂਸ ਦਫਤਰ ਬਾਹਰ ਨਿਊਜ਼18 ਨਾਲ ਖ਼ਾਸ ਗੱਲਬਾਤ ਦੌਰਾਨ ਅੱਜ ਅਸੀਂ ਭਾਜਪਾ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਡੇਗਣ ਲਈ ਚਲਾਏ ਜਾ ਰਹੇ ਅਪ੍ਰੇਸ਼ਨ ਲੋਟਸ ਵਿਰੁੱਘ ਸਾਰੀ ਪੂਰੀ ਜਾਣਕਾਰੀ ਵਿਜੀਲੈਂਸ ਨੂੰ ਦੇ ਦਿੱਤੀ ਹੈ ਅਤੇ ਕੁੱਝ ਹੀ ਘੰਟਿਆਂ ਵਿੱਚ ਕਾਫੀ ਚੀਜ਼ਾਂ ਲੋਕਾਂ ਸਾਹਮਣੇ ਆ ਜਾਣਗੀਆਂ। ਆਗੂਆਂ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲਾ ਬਾਏ ਨੇਮ ਵੀ ਦਰਜ ਕੀਤਾ ਜਾਵੇਗਾ।


  ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕੋਰਟ ਦੇ 3 ਵਕੀਲਾਂ ਦਾ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਅਪ੍ਰੇਸ਼ਨ ਲੋਟਸ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਖਤ ਲਈ ਭਾਜਪਾ ਦੇ 2 ਵੱਡੇ ਆਗੂਆਂ ਦੇ ਨਾਂਅ ਉਨ੍ਹਾਂ ਨੇ ਲਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਗੇ ਇਸ ਕੰਮ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀ ਜਾਣਗਾਰੀ ਹੁਣ ਕੁੱਝ ਸਮੇ਼ ਵਿੱਚ ਹੀ ਲੋਕਾਂ ਸਾਹਮਣੇ ਵੀ ਆ ਜਾਵੇਗੀ। ਇਸਤੋਂ ਬਾਅਦ ਕਾਂਗਰਸ ਅਤੇ ਭਾਜਪਾ ਦਾ ਚਿਹਰਾ ਬੇਨਕਾਬ ਹੋ ਜਾਵੇਗਾ। ਇਸਤੋਂ ਇਲਾਵਾ ਇੱਕ ਦੇ ਨਾਂਅ 'ਤੇ ਫੋਨ 6-7 ਵਾਰੀ ਆਇਆ ਸੀ।

  ਉਨ੍ਹਾਂ ਕਿਹਾ ਕਿ ਇਹ ਜਿਹੜੇ ਵਕੀਲ ਹਨ ਇਹ ਹਾਈਕੋਰਟ ਨਾਲ ਸਬੰਧ ਰੱਖਦੇ ਹਨ ਅਤੇ ਵੱਡੇ ਵਕੀਲ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ 6-7 ਵਾਰੀ ਫੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਤੋਂ ਉਪਰਲੇ ਵੱਡੇ ਭਾਜਪਾ ਆਗੂ ਹੀ ਖੁਦ ਤੁਹਾਡੇ ਨਾਲ ਡੀਲ ਕਰਨਗੇ।

  Published by:Krishan Sharma
  First published:

  Tags: AAP Punjab, Aman Arora, Bhagwant Mann, BJP, Punjab Congress, Punjab Police