• Home
 • »
 • News
 • »
 • punjab
 • »
 • CHANDIGARH AAP SUPPORTS SUGARCANE GROWERS STRUGGLE HARPAL CHEEMA URGES STATE LEVEL AGRICULTURE POLICY

'ਆਪ' ਵੱਲੋਂ ਗੰਨਾ ਉਤਪਾਦਕਾਂ ਦੇ ਸੰਘਰਸ਼ ਦੀ ਹਮਾਇਤ, ਹਰਪਾਲ ਚੀਮਾ ਨੇ ਸੂਬਾ ਪੱਧਰੀ ਖੇਤੀ ਨੀਤੀ ਨੂੰ ਦੱਸਿਆ ਸਮੇਂ ਦੀ ਜ਼ਰੂਰਤ

'ਆਪ' ਵੱਲੋਂ ਗੰਨਾ ਉਤਪਾਦਕਾਂ ਦੇ ਸੰਘਰਸ਼ ਦੀ ਹਮਾਇਤ, ਹਰਪਾਲ ਚੀਮਾ ਨੇ ਸੂਬਾ ਪੱਧਰੀ ਖੇਤੀ ਨੀਤੀ ਨੂੰ ਦੱਸਿਆ ਸਮੇਂ ਦੀ ਜ਼ਰੂਰਤ

'ਆਪ' ਵੱਲੋਂ ਗੰਨਾ ਉਤਪਾਦਕਾਂ ਦੇ ਸੰਘਰਸ਼ ਦੀ ਹਮਾਇਤ, ਹਰਪਾਲ ਚੀਮਾ ਨੇ ਸੂਬਾ ਪੱਧਰੀ ਖੇਤੀ ਨੀਤੀ ਨੂੰ ਦੱਸਿਆ ਸਮੇਂ ਦੀ ਜ਼ਰੂਰਤ

 • Share this:
  ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਦੌਰਾਨ ਘੱਟੋ ਘੱਟ 2 ਦਿਨ ਖੇਤੀਬਾੜੀ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਗੰਨੇ ਸਮੇਤ ਸਾਰੀਆਂ ਬਦਲਵੀਂਆਂ ਫ਼ਸਲਾਂ ਦੇ ਮੁਨਾਫੇਦਾਰ ਮੁੱਲ ਅਤੇ ਯਕੀਨੀ ਮੰਡੀਕਰਨ ਬਾਰੇ ਇੱਕ ਦੂਰ-ਦਰਸ਼ੀ 'ਰੋਡ ਮੈਪ' (ਨੀਤੀ) ਤਿਆਰ ਕੀਤੀ ਜਾ ਸਕੇ। ਇਸ ਦੇ ਨਾਲ ਹੀ 'ਆਪ' ਆਗੂ ਨੇ ਗੰਨੇ ਦੇ ਸੂਬਾ ਪੱਧਰੀ ਮੁੱਲ (ਐਸ.ਏ.ਪੀ.) 'ਚ ਕੀਤੇ ਮਾਮੂਲੀ ਵਾਧੇ ਅਤੇ ਖੰਡ ਮਿੱਲਾਂ ਵੱਲ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਲੈ ਕੇ ਸੱਤਾਧਾਰੀ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ।

  ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਲੰਬੇ ਸਮੇਂ ਤੋਂ ਖੇਤੀਬਾੜੀ ਉੱਪਰ ਵਿਸ਼ੇਸ਼ ਇਜਲਾਸ ਦੀ ਮੰਗ ਕਰਦੀ ਆ ਰਹੀ ਹੈ, ਪ੍ਰੰਤੂ ਸੱਤਾਧਾਰੀ ਕਾਂਗਰਸ ਇਸ ਮੁੱਦੇ 'ਤੇ ਸਕਾਰਾਤਮਿਕ ਵਿਚਾਰ-ਚਰਚਾ ਤੋਂ ਭੱਜ ਜਾਂਦੀ ਹੈ। ਜਦਕਿ ਖੇਤੀਬਾੜੀ ਪ੍ਰਧਾਨ ਦੇ ਮੱਦੇਨਜ਼ਰ ਪੰਜਾਬ ਲਈ ਇੱਕ ਦੂਰ-ਦਰਸ਼ੀ ਖੇਤੀਬਾੜੀ ਨੀਤੀ ਸਮੇਂ ਦੀ ਅਹਿਮ ਲੋੜ ਹੈ।

  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017-18 ਤੋਂ ਬਾਅਦ ਹੁਣ 2021-22 ਲਈ ਸਰਕਾਰ ਵੱਲੋਂ ਗੰਨੇ ਦੀ ਸੂਬਾ ਪੱਧਰੀ ਕੀਮਤ 'ਚ ਮਹਿਜ਼ 15 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਨਾਲ ਬੇਹੱਦ ਕੋਝਾ ਮਜ਼ਾਕ ਕੀਤਾ ਗਿਆ ਹੈ। ਐਨਾ ਹੀ ਨਹੀਂ ਕਿਸਾਨਾਂ ਵੱਲੋਂ ਸੂਬੇ ਦੀਆਂ ਸਹਿਕਾਰੀ ਅਤੇ ਨਿੱਜੀ ਮਿੱਲਾਂ ਵੱਲ ਖੜੇ ਅਰਬਾਂ ਰੁਪਏ ਦੇ ਪੁਰਾਣੇ ਬਕਾਏ ਲਈ ਸਮੇਂ ਸਮੇਂ 'ਤੇ ਧਰਨੇ ਲਗਾਏ ਅਤੇ ਮੰਗ ਪੱਤਰ ਕਾਂਗਰਸੀਆਂ ਨੂੰ ਸੌਂਪੇ ਗਏ, ਪ੍ਰੰਤੂ ਨਿੱਜੀ ਖੰਡ ਮਿੱਲ ਮਾਫ਼ੀਆ ਦੇ ਦਬਾਅ ਥੱਲੇ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ। ਉਲਟਾ ਖੰਡ ਮਿੱਲ ਮਾਫ਼ੀਆ ਦੇ ਪ੍ਰਮੁੱਖ ਅਤੇ ਰਾਣਾ ਸ਼ੂਗਰਜ਼ ਦੇ ਮਾਲਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਗੰਨਾ ਵਿਕਾਸ ਬੋਰਡ 'ਚ ਸ਼ਾਮਿਲ ਕਰਕੇ ਮੁੱਲ ਤੈਅ ਕਰਨ ਵਾਲੀਆਂ ਮੀਟਿੰਗਾਂ ਵਿੱਚ ਬਿਠਾ ਲਿਆ।

  ਕਾਂਗਰਸ ਸਰਕਾਰ ਦੀ ਅਜਿਹੀ ਅਣਦੇਖੀ ਅਤੇ ਜ਼ਿਆਦਤੀ ਤੋਂ ਦੁਖੀ ਅਤੇ ਨਿਰਾਸ਼ ਅੰਨਦਾਤਾ ਦੇ ਦਿੱਲੀ ਬਾਰਡਰ 'ਤੇ ਧਰਨੇ ਅਤੇ ਜਲੰਧਰ ਹਾਈਵੇ ਜਾਮ ਕਰਨ ਦਾ ਆਮ ਆਦਮੀ ਪਾਰਟੀ ਸਿਧਾਂਤਿਕ ਅਤੇ ਵਿਹਾਰਿਕ, ਦੋਵੇਂ ਪੱਖਾਂ ਤੋਂ ਪੂਰਾ ਸਮਰਥਨ ਕਰਦੀ  ਹੈ।

  ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾਂ ਸ਼ੱਕ ਅਜਿਹੇ ਰੋਸ ਪ੍ਰਦਰਸ਼ਨਾਂ ਨਾਲ ਆਮ ਲੋਕਾਂ ਅਤੇ ਰਾਹਗੀਰਾਂ-ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਆਉਂਦੀਆਂ ਹਨ, ਪਰ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ, ਜਿਸ ਨੂੰ ਅੰਨਦਾਤਾ ਦੀ ਗੁਹਾਰ ਸੁਣਾਈ ਨਹੀਂ ਦੇ ਰਹੀ। ਚੀਮਾ ਨੇ ਸੂਬਾ ਸਰਕਾਰ ਤੋਂ ਗੰਨਾ ਕਾਸ਼ਤਕਾਰਾਂ ਦੀ ਮੰਗ ਅਨੁਸਾਰ 400 ਰੁਪਏ ਪ੍ਰਤੀ ਕੁਇੰਟਲ ਲਾਭਦਾਇਕ ਮੁੱਲ ਘੋਸ਼ਿਤ ਕਰਨ ਅਤੇ ਬਕਾਇਆ ਖੜੀ 160 ਕਰੋੜ ਰੁਪਏ ਦੀ ਰਾਸ਼ੀ ਦੇ ਤੁਰੰਤ ਭੁਗਤਾਨ ਦੀ ਮੰਗ ਕੀਤੀ। ਜਿਸ ਵਿੱਚੋਂ 106 ਕਰੋੜ ਕਾਂਗਰਸੀਆ ਤੇ ਅਕਾਲੀਆਂ ਦੇ ਪ੍ਰਮੁੱਖ ਆਗੂਆਂ ਦੀਆਂ ਨਿੱਜੀ ਮਿੱਲਾਂ ਹਨ।

  ਇਸ ਦੇ ਨਾਲ ਹੀ ਚੀਮਾ ਨੇ ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਅਸਤੀਫ਼ਾ ਮੰਗਿਆ ਅਤੇ ਕਿਹਾ ਕਿ ਜੇ ਉਹ ਰਾਣਾ ਗੁਰਜੀਤ ਸਿੰਘ ਵਰਗੇ ਖੰਡ ਮਿੱਲ ਮਾਫ਼ੀਆ ਨੂੰ ਗੰਨੇ ਦਾ ਮੁੱਲ ਤੈਅ ਕਰਨ ਵਾਲੀ ਕਮੇਟੀ ਦਾ ਹਿੱਸਾ ਬਣਾ ਕੇ ਕਿਸਾਨਾਂ ਦਾ ਸ਼ੋਸ਼ਣ ਕਰਾ ਰਹੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ। ਚੀਮਾ ਨੇ ਕਿਹਾ ਕਿ ਵਿਧਾਨ ਸਭਾ ਇਜਲਾਸ ਮੌਕੇ ਕਾਂਗਰਸ, ਕੈਪਟਨ ਅਤੇ ਸੁੱਖੀ ਰੰਧਾਵਾ ਸਮੇਤ ਬਾਦਲਾਂ ਤੋਂ ਇਸ ਬਾਰੇ ਜਵਾਬ ਮੰਗਿਆ ਜਾਵੇਗਾ, ਕਿਉਂਕਿ ਫਗਵਾੜਾ ਖੰਡ ਮਿੱਲ ਦਾ ਮਾਲਕ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਅਤੇ ਸੀਨੀਅਰ ਅਕਾਲੀ ਆਗੂ ਹੈ।
  Published by:Krishan Sharma
  First published: