Home /News /punjab /

ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ 'ਤੇ ਬੋਲੇ ਭਾਜਪਾ ਪ੍ਰਧਾਨ; AAP ਦੀ ਤਾਂ ਨੀਂਹ ਹੀ ਝੂਠ 'ਤੇ ਹੈ, ਉਸ ਤੋਂ ਹੋਰ ਕੀ ਉਮੀਦ ਹੋਵੇਗੀ

ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ 'ਤੇ ਬੋਲੇ ਭਾਜਪਾ ਪ੍ਰਧਾਨ; AAP ਦੀ ਤਾਂ ਨੀਂਹ ਹੀ ਝੂਠ 'ਤੇ ਹੈ, ਉਸ ਤੋਂ ਹੋਰ ਕੀ ਉਮੀਦ ਹੋਵੇਗੀ

ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ 'ਤੇ ਬੋਲੇ ਭਾਜਪਾ ਪ੍ਰਧਾਨ; AAP ਦੀ ਤਾਂ ਨੀਂਹ ਹੀ ਝੂਠ 'ਤੇ ਹੈ, ਉਸ ਤੋਂ ਹੋਰ ਕੀ ਉਮੀਦ ਹੋਵੇਗੀ

BJP on AAP Allegation on Operaton Lotus in punjab: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਬੀਤੇ ਦਿਨੀਂ ਕੀਤੀ ਪ੍ਰੈਸ ਕਾਨਫਰੰਸ ਚੋਂ ਭਾਜਪਾ ਤੇ ਉਹਨਾਂ ਦੇ ਵਿਧਾਇਕਾਂ ਲਈ ਖਰੀਦੋ-ਫਰੋਖਤ ਦੇ ਲਾਏ ਇਲਜ਼ਾਮਾਂ ਨੂੰ ਲੈ ਕੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੀ ਨੀਂਹ ਹੀ ਝੂਠ ਦੇ ਨਾਲ ਸ਼ੁਰੂ ਹੋਈ ਹੋਵੇ ਕਿ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: BJP on AAP Allegation on Operaton Lotus in punjab: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਬੀਤੇ ਦਿਨੀਂ ਕੀਤੀ ਪ੍ਰੈਸ ਕਾਨਫਰੰਸ ਚੋਂ ਭਾਜਪਾ ਤੇ ਉਹਨਾਂ ਦੇ ਵਿਧਾਇਕਾਂ ਲਈ ਖਰੀਦੋ-ਫਰੋਖਤ ਦੇ ਲਾਏ ਇਲਜ਼ਾਮਾਂ ਨੂੰ ਲੈ ਕੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੀ ਨੀਂਹ ਹੀ ਝੂਠ ਦੇ ਨਾਲ ਸ਼ੁਰੂ ਹੋਈ ਹੋਵੇ ਕਿ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

    ਉਨ੍ਹਾਂ ਕਿਹਾ ਕਿ ਆਪਣੇ ਸਿੱਖਿਆ ਮੰਤਰੀ ਨੂੰ ਵੀ ਆਮ ਆਦਮੀ ਪਾਰਟੀ ਵਾਲੇ ਖੁਦ ਹੀ ਕਲੀਨ ਚਿੱਟ ਦੇ ਰਹੇ ਹਨ, ਜਦ ਕਿ ਸੀਬੀਆਈ ਅਤੇ ਹੋਰ ਏਜੰਸੀਆਂ ਹਾਲੇ ਜਾਂਚ ਕਰ ਰਹੀਆਂ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਂ ਤੇ ਵੱਡੇ ਘਪਲੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਇਸ ਕਰਕੇ ਉਨ੍ਹਾਂ ਦੇ ਜਿੰਨੇ ਵੀ ਵਿਧਾਇਕ ਨੇ ਉਨ੍ਹਾਂ ਦੇ ਪ੍ਰੈਸ਼ਰ ਹੈ।

    ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਭਾਜਪਾ ਉਤੇ ਪੰਜਾਬ ਵਿਚ ‘ਅਪਰੇਸ਼ਨ ਲੋਟਸ’ ਦਾ ਇਲਜ਼ਾਮ ਲਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਅਪਰੇਸ਼ਨ ਲੋਟਸ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਈਡੀ ਦੇ ਸੀਬੀਆਈ ਦਾ ਖ਼ੌਫ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਰਕਾਰ ਡੇਗਣ ਲਈ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

    ਇਸ ਦੌਰਾਨ ਭਾਜਪਾ ਪ੍ਰਧਾਨ ਨੇ ਸਵਾਲ ਖੜੇ ਕੀਤੇ ਸਰਕਾਰ ਵੱਲੋਂ ਜਿੰਨੀਆਂ ਵੀ ਨੀਤੀਆਂ ਬਣਾਈਆਂ ਗਈਆਂ ਹਨ ਸਭ ਫੇਲ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਕਰੇਸ਼ਰਾਂ ਦਾ ਬੁਰਾ ਹਾਲ ਹੈ, ਉੱਥੇ ਹੀ ਇਹ ਆਬਕਾਰੀ ਨੀਤੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ।

    ਅਸ਼ਵਨੀ ਸ਼ਰਮਾ ਨੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਵੀ ਕਿਹਾ ਕੇ ਇਕ ਤਾਂ ਇਮਾਨਦਾਰ ਹੁੰਦੇ ਨੇ ਇਕ ਕੱਟੜ ਇਮਾਨਦਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਈਡੀ ਨੂੰ ਸਬੂਤ ਦੇਣਾ ਸਾਡਾ ਕੰਮ ਨਹੀਂ ਹੈ, ਇਹ ਜਾਂਚ ਏਜੰਸੀਆਂ ਕਰਦਿਆਂ ਹਨ। ਉਨ੍ਹਾਂ ਫੌਜਾਂ ਸਿੰਘ ਸ੍ਰਰਾਰੀ ਤੇ ਵੀ ਪ੍ਰਤੀਕਰਮ ਦਿੱਤਾ ਤੇ ਆਪ ਦੇ 6 ਮਹੀਨੇ ਪੂਰੇ ਹੋਣ ਤੇ ਵੱਖਰੀ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਆਖੀ।

    Published by:Krishan Sharma
    First published:

    Tags: AAP Punjab, Ashwani Sharma, Punjab BJP, Punjab Congress, Shiromani Akali Dal