Home /News /punjab /

AAP ਦਾ ਸ਼ਕਤੀ ਪ੍ਰਦਰਸ਼ਨ, ਵਿਧਾਨ ਸਭਾ 'ਚ ਲਿਆਂਦੇ ਭਰੋਸਗੀ ਮਤੇ ਦੇ ਹੱਕ 'ਚ ਪਈਆਂ 93ਵੇਂ ਵੋਟਾਂ

AAP ਦਾ ਸ਼ਕਤੀ ਪ੍ਰਦਰਸ਼ਨ, ਵਿਧਾਨ ਸਭਾ 'ਚ ਲਿਆਂਦੇ ਭਰੋਸਗੀ ਮਤੇ ਦੇ ਹੱਕ 'ਚ ਪਈਆਂ 93ਵੇਂ ਵੋਟਾਂ

AAP ਦਾ ਸ਼ਕਤੀ ਪ੍ਰਦਰਸ਼ਨ, ਵਿਧਾਨ ਸਭਾ 'ਚ ਲਿਆਂਦੇ ਭਰੋਸਗੀ ਮਤੇ ਦੇ ਹੱਕ 'ਚ ਪਈਆਂ 93ਵੇਂ ਵੋਟਾਂ

ਵਿਧਾਨ ਸਭਾ ਦੀ ਕਾਰਵਾਈ ਦੇ ਅਖੀਰ ਵਿੱਚ ਮਾਨ ਸਰਕਾਰ ਵੱਲੋਂ ਸ਼ਕਤੀ ਪ੍ਰਦਰਸ਼ਨ ਹੋਇਆ। ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਭਰੋਸਗੀ ਮਤੇ ਦੇ ਹੱਕ ਵਿੱਚ ਵੋਟਿੰਗ ਕਰਵਾਉਂਦੇ ਹੋਏ ਸਰਕਾਰ ਦੇ ਹੱਕ ਵਿੱਚ ਹੱਥ ਖੜੇ ਕਰਨ ਲਈ ਕਿਹਾ ਗਿਆ, ਜਿਸ ਦੇ ਜਵਾਬ ਵਿੱਚ ਸਰਕਾਰ ਨੂੰ ਕੁੱਲ 93 ਵੋਟਾਂ ਪਈਆਂ।

ਹੋਰ ਪੜ੍ਹੋ ...
 • Share this:

  ਅਪ੍ਰੇਸ਼ਨ ਲੋਟਸ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭਰੋਸਗੀ ਮਤਾ ਲਿਆਂਦਾ ਗਿਆ, ਜਿਸ ਦੇ ਹੱਕ ਵਿੱਚ ਸਰਕਾਰ ਨੂੰ 93ਵੇਂ ਵੋਟਾ ਪਈਆਂ।

  ਜ਼ਿਕਰਯੌਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਅਪ੍ਰੇਸ਼ਨ ਲੋਟਸ ਤਹਿਤ ਭਾਜਪਾ ਉਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨ ਲਈ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਏ ਸਨ, ਜਿਸ ਪਿੱਛੋਂ ਭਰੋਸਗੀ ਮਤਾ ਲਿਆਉਣ ਲਈ ਵਿਸ਼ੇਸ਼ ਸ਼ੈਸਨ ਵੀ ਸੱਦਿਆ ਗਿਆ ਸੀ, ਪਰੰਤੂ ਮਨਜੂਰੀ ਉਪਰੰਤ ਰਾਜਾਪਾਲ ਵੱਲੋਂ ਮੁੜ ਉਹ ਰੱਦ ਕਰ ਦਿਤਾ ਗਿਆ ਸੀ।

  ਅੱਜ ਸਭ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਵੱਲੋਂ ਦੀਪਕ ਟੀਨੂੰ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ, ਜਿਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਨੋਂ ਵੀ ਜਵਾਬ ਕਾਵਾ ਕੀਤੀ ਗਈ। ਮੁੱਖ ਮੰਤਰੀ ਨੇ ਖੁਦ ਵੀ ਦੀਪਕ ਟੀਨੂੰ ਦੀ ਛੇਤੀ ਗ੍ਰਿਫ਼ਤਾਰੀ ਦਾ ਭਰੋਸਾ ਦਿਵਾਇਆ।

  ਵਿਧਾਨ ਸਭਾ ਦੀ ਕਾਰਵਾਈ ਦੇ ਅਖੀਰ ਵਿੱਚ ਮਾਨ ਸਰਕਾਰ ਵੱਲੋਂ ਸ਼ਕਤੀ ਪ੍ਰਦਰਸ਼ਨ ਹੋਇਆ। ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਭਰੋਸਗੀ ਮਤੇ ਦੇ ਹੱਕ ਵਿੱਚ ਵੋਟਿੰਗ ਕਰਵਾਉਂਦੇ ਹੋਏ ਸਰਕਾਰ ਦੇ ਹੱਕ ਵਿੱਚ ਹੱਥ ਖੜੇ ਕਰਨ ਲਈ ਕਿਹਾ ਗਿਆ, ਜਿਸ ਦੇ ਜਵਾਬ ਵਿੱਚ ਸਰਕਾਰ ਨੂੰ ਕੁੱਲ 93 ਵੋਟਾਂ ਪਈਆਂ।

  ਦੱਸ ਦਈਏ ਕਿ ਮੌਕੇ 'ਤੇ ਕੁੱਲ ਸਰਕਾਰ ਦੇ 92 ਵਿਚੋਂ 91 ਵਿਧਾਇਕ ਮੌਜੂਦ ਸਨ, ਜਦਕਿ ਅਕਾਲੀ ਦਲ ਤੇ ਬਸਪਾ ਦੇ ਵਿਧਾਇਕਾਂ ਦੀ ਵੀ ਵੋਟ ਵੀ ਪਈ ਕਿਉਂ ਜੋ ਇਨ੍ਹਾਂ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਨਾਂਅ ਨਹੀਂ ਕੀਤੀ ਗਈ ਸੀ, ਜਿਸ ਦੇ ਨਤੀਜੇ ਵੱਜੋ ਇਸ ਨੂੰ ਸਰਕਾਰ ਦੇ ਪੱਖ ਵਿੱਚ ਮੰਨਿਆ ਗਿਆ। ਇਹ ਵੀ ਦੱਸ ਦੇਈਏ ਕਿ ਭਾਜਪਾ ਵੱਲੋਂ ਪਹਿਲਾਂ ਹੀ ਇਸ ਸੈਸ਼ਨ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਕਾਂਗਰਸ ਵੱਲੋਂ ਅੱਜ ਹੰਗਾਮੇ ਪਿੱਛੋਂ ਬਾਈਕਾਟ ਕੀਤਾ ਗਿਆ ਸੀ।

  ਹਾਲਾਂਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 93ਵੇਂ ਵੋਟਾਂ ਸਰਕਾਰ ਦੇ ਹੱਕ ਵਿੱਚ ਪਈਆਂ ਕਿਹਾ ਗਿਆ ਹੈ, ਪਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਭਰੋਸਗੀ ਮਤੇ ਦੇ ਹੱਕ ਵਿੱਚ ਨਹੀਂ ਹਨ।

  Published by:Krishan Sharma
  First published:

  Tags: AAP Punjab, Bhagwant Mann, Punjab Congress, Shiromani Akali Dal