Home /punjab /

AAP ਦੀ ਸ਼ੈਲੀ ਓਬਰਾਏ ਬਣੇ ਦਿੱਲੀ ਦੇ ਮੇਅਰ, ਗੁੰਡੇ ਹਾਰੇ ਜਨਤਾ ਜਿੱਤੀ- ਸਿਸੋਦੀਆ

AAP ਦੀ ਸ਼ੈਲੀ ਓਬਰਾਏ ਬਣੇ ਦਿੱਲੀ ਦੇ ਮੇਅਰ, ਗੁੰਡੇ ਹਾਰੇ ਜਨਤਾ ਜਿੱਤੀ- ਸਿਸੋਦੀਆ

X
ਮਨੀਸ਼

ਮਨੀਸ਼ ਸਿਸੋਦੀਆ ਨੇ ਕਿਹਾ ਕਿ 'ਗੁੰਡਿਆ ਨੂੰ ਹਰਾ ਕਿ ਆਮ ਜਨਤਾ ਦੀ ਜਿੱਤ ਹੋਈ ਹੈ ।

ਮਨੀਸ਼ ਸਿਸੋਦੀਆ ਨੇ ਕਿਹਾ ਕਿ 'ਗੁੰਡਿਆ ਨੂੰ ਹਰਾ ਕਿ ਆਮ ਜਨਤਾ ਦੀ ਜਿੱਤ ਹੋਈ ਹੈ ।

  • Share this:

ਦਿੱਲੀ

ਆਮ ਆਦਮੀ ਪਾਰਟੀ ਨੇ MCD ਮੇਅਰ ਦੀ ਚੋਣ ਜਿੱਤ ਲਈ ਹੈ। 'ਆਪ' ਦੀ ਸ਼ੈਲੀ ਓਬਰਾਏ ਦਿੱਲੀ ਦੀ ਮੇਅਰ ਬਣੀ ਹੈ। ਜਿਕਰਯੋਗ ਹੈ ਕਿ ਦਿੱਲੀ ਦੀਆਂ MCD ਚੋਣਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਹਨ। ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ।

ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾ ਕੇ ਸ਼ੈਲੀ ਓਬਰਾਏ ਹੁਣ ਦਿੱਲੀ ਦੇ ਮੇਅਰ ਦੀ ਕੁਰਸੀ ਉੱਤੇ ਬੈਠੇ ਹਨ। ਇਸ ਖਬਰ ਤੋਂ ਬਾਅਦ ਦਿੱਲੀ ਤੋਂ ਇਲਾਵਾ ਭਾਰਤ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਦੱਸਣਾ ਬਣਦਾ ਹੈ ਕੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ ਸ਼ਾਂਤੀਪੂਰਨ ਪੋਲਿੰਗ ਹੋ ਸਕੀ ,ਇਸ ਤੋਂ ਪਹਿਲਾਂ ਤਿੰਨ ਵਾਰ ਦਿੱਲੀ ਦੇ ਮੇਅਰ ਦੀ ਚੋਣ ਹੰਗਾਮੇ ਕਾਰਨ ਮੁਲਤਵੀ ਕੀਤੀ ਗਈ ਸੀ। ਜਿੱਤ ਦੀ ਖੁਸ਼ੀ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ 'ਗੁੰਡਿਆ ਨੂੰ ਹਰਾ ਕਿ ਆਮ ਜਨਤਾ ਦੀ ਜਿੱਤ ਹੋਈ ਹੈ ।

Published by:Sarbjot Kaur
First published:

Tags: AAP, Election result, Mayor, Mcd poll