AIG Sandeep Goyal on AGTF Action Against Gangsters: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਹੁਣ ਤੱਕ 567 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ 75 ਗੈਂਗਸਟਰਾਂ ਦੀ ਤਲਾਸ਼ ਜਾਰੀ ਹੈ, ਜਿਨ੍ਹਾਂ ਵਿਚੋਂ ਕਈਆਂ ਬਾਰੇ ਪੁਲਿਸ ਨੂੰ ਇਨਪੁਟ ਹੈ। ਇਹ ਜਾਣਕਾਰੀ ਪੰਜਾਬ ਦੇ AIG ਸੰਦੀਪ ਗੋਇਲ AGTF ਨੇ ਨਿਊਜ਼18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਏ ਅਪ੍ਰੇਸ਼ਨਾਂ ਦੀ ਇੱਕ ਇੱਕ ਜਾਣਕਾਰੀ ਸਾਂਝੀ ਕੀਤੀ।
ਏਆਈਜੀ ਸੰਦੀਪ ਗੋਇਲ ਨੇ ਨਿਊਜ਼ 18 ਨੂੰ ਉਕਤ ਅਪ੍ਰੇਸ਼ਨਾਂ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਟੀਮ ਨੇ ਹੁਣ ਤੱਕ ਲਗਭਗ 567 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਸਾਨੂੰ 75 ਜਣਿਆਂ ਦੀ ਭਾਲ ਹੈ ਅਤੇ ਸਾਨੂੰ ਕਈ ਇਨਪੁਟ ਵੀ ਮਿਲੇ ਹਨ, ਜਿਨ੍ਹਾਂ ਨੂੰ ਉਹ ਸਾਂਝਾ ਨਹੀਂ ਕਰ ਸਕਦੇ ਅਤੇ ਛੇਤੀ ਹੀ ਵੱਡੇ ਅਪ੍ਰੇਸ਼ਨ ਹੋਣਗੇ। ਏ.ਆਈ.ਜੀ. ਨੇ ਦੱਸਿਆ ਕਿ ਪੰਜਾਬ 'ਚ ਬਹੁਤ ਸਾਰੀਆਂ ਜ਼ਬਰਦਸਤੀ ਕਾਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਤੇ ਅਸੀਂ ਕੰਮ ਵੀ ਕੀਤਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 80 ਫੀਸਦੀ ਕਾਲਾਂ ਫਰਜ਼ੀ ਸਨ।
'ਫਿਰੌਤੀ ਦੀਆਂ 80 ਫੀਸਦੀ ਕਾਲਾਂ ਫਰਜ਼ੀ'
ਏਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਦਰਮਿਆਨ ਪੰਜਾਬ ਵਿੱਚ ਕਈ ਫਿਰੌਤੀ ਦੀਆਂ ਕਾਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੈ ਕੇ ਵੀ ਅਸੀਂ ਕੰਮ ਕੀਤਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 80 ਫ਼ੀਸਦੀ ਕਾਲਾਂ ਫਰਜ਼ੀ ਸਨ, ਜੋ ਕਿਸੇ ਨਾਮੀ ਗੈਂਗਸਟਰ ਦੇ ਨਾਂਅ 'ਤੇ ਪੈਸੇ ਮੰਗਣ ਦੇ ਮਾਮਲੇ ਸਨ। ਇਨ੍ਹਾਂ ਵਿਚੋਂ ਅਸੀਂ 250 ਤੋਂ ਵੱਧ ਮਾਮਲੇ ਦਰਜ ਕੀਤੇ ਹਨ ਅਤੇ 200 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
'ਜੇਲ੍ਹਾਂ ਵਿਚੋਂ ਗੈਂਗਸਟਰਾਂ ਦੀਆਂ ਕਾਰਵਾਈਆਂ 'ਤੇ ਬਾਜ਼ ਅੱਖ'
ਇਸਦੇ ਨਾਲ ਹੀ ਸੰਦੀਪ ਗੋਇਲ ਨੇ ਦੱਸਿਆ ਕਿ ਜੇਲ੍ਹਾਂ ਵਿਚੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਉਪਰ ਵੀ ਉਨ੍ਹਾਂ ਦੀ ਨਜ਼ਰ ਹੈ, ਜਿਵੇਂ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਅੰਦਰੋਂ ਕੰਮ ਕਰ ਰਹੇ ਹਨ, ਉਨ੍ਹਾਂ 'ਤੇ ਵੀ ਸਿ਼ਕੰਜਾ ਲਗਾਤਾਰ ਜਾਰੀ ਹੈ। ਹਰ ਜਿ਼ਲ੍ਹੇ ਦੇ ਪੁਲਿਸ ਸੀਨੀਅਰ ਅਧਿਕਾੀਆਂ ਨਾਲ ਸਾਡਾ ਚੰਗਾ ਤਾਲਮੇਲ ਹੈ ਅਤੇ ਇਸਦੇ ਚਲਦਿਆਂ ਹੀ ਪਿਛਲੇ ਦਿਨੀ ਸਰਚ ਅਭਿਆਨ ਤਹਿਤ ਜੇਲ੍ਹਾਂ ਵਿਚੋਂ ਮੋਬਾਈਲ ਅਤੇ ਹੋਰ ਚੀਜ਼ਾਂ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਤਿ ਸੁਰੱਖਿਅਤ ਬਠਿੰਡਾ ਕੇਂਦਰੀ ਜੇਲ੍ਹ ਵਰਗੀਆਂ ਜੇਲ੍ਹਾਂ ਬਣਾਉਣ ਦੀ ਵੀ ਕਵਾਇਦ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Gangster, Punjab Police