Home /News /punjab /

ਧਰਮ ਪਰਿਵਰਤਨ ਰੋਕਣ ਲਈ ਜਥੇਦਾਰ ਹਰਪ੍ਰੀਤ ਸਿੰਘ ਦੀ ਸਿੱਖਾਂ ਅਪੀਲ; ਇਧਰ ਉਧਰ ਭਟਕਣ ਦੀ ਥਾਂ ਗੁਰੂ ਵਾਲੇ ਬਣੋ

ਧਰਮ ਪਰਿਵਰਤਨ ਰੋਕਣ ਲਈ ਜਥੇਦਾਰ ਹਰਪ੍ਰੀਤ ਸਿੰਘ ਦੀ ਸਿੱਖਾਂ ਅਪੀਲ; ਇਧਰ ਉਧਰ ਭਟਕਣ ਦੀ ਥਾਂ ਗੁਰੂ ਵਾਲੇ ਬਣੋ

ਧਰਮ ਪਰਿਵਰਤਨ ਰੋਕਣ ਲਈ ਜਥੇਦਾਰ ਹਰਪ੍ਰੀਤ ਸਿੰਘ ਦੀ ਸਿੱਖਾਂ ਅਪੀਲ; ਇਧਰ ਉਧਰ ਭਟਕਣ ਦੀ ਥਾਂ ਗੁਰੂ ਵਾਲੇ ਬਣੋ

Religion conversion Issue in Punjab: ਜਥੇਦਾਰ ਨੇ ਮੰਗਲਵਾਰ ਬਿਆਨ ਦਿੰਦਿਆਂ ਦੋਸ਼ ਲਾਇਆ ਕਿ ਸਾਨੂੰ ਧਾਰਮਿਕ ਰੂਪ ਵਿੱਚ ਕਮਜ਼ੋਰ ਕਰਨ ਲਈ ਪੰਜਾਬ ਦੀ ਧਰਤੀ 'ਤੇ ਜ਼ੋਰਾਂ ਸ਼ੋਰਾਂ ਨਾਲ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਉਪਰ ਤੇਜ਼ੀ ਨਾਲ ਮਸਜਿਦਾਂ ਅਤੇ ਚਰਚ (Church) ਬਣ ਰਹੇ ਹਨ, ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Religion conversion Isuue in Punjab: ਪੰਜਾਬ (Punjab News) ਵਿੱਚ ਧਰਮ ਪਰਿਵਰਤਨ ਦਾ ਮੁੱਦਾ ਭਖਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ (Akal Takhat Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਮੁੜ ਇੱਕ ਵਾਰ ਬਿਆਨ ਦਿੱਤਾ ਹੈ। ਜਥੇਦਾਰ ਨੇ ਮੰਗਲਵਾਰ ਬਿਆਨ ਦਿੰਦਿਆਂ ਦੋਸ਼ ਲਾਇਆ ਕਿ ਸਾਨੂੰ ਧਾਰਮਿਕ ਰੂਪ ਵਿੱਚ ਕਮਜ਼ੋਰ ਕਰਨ ਲਈ ਪੰਜਾਬ ਦੀ ਧਰਤੀ 'ਤੇ ਜ਼ੋਰਾਂ ਸ਼ੋਰਾਂ ਨਾਲ ਈਸਾਈ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਉਪਰ ਤੇਜ਼ੀ ਨਾਲ ਮਸਜਿਦਾਂ ਅਤੇ ਚਰਚ (Church) ਬਣ ਰਹੇ ਹਨ, ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ।

  ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਧਰਮ ਪਰਿਵਰਤਨ ਰੋਕਣ ਲਈ ਵੀ ਅਪੀਲ ਕੀਤੀ ਹੈ। ਉਨ੍ਹਾਂ ਸਾਰੇ ਸਿੱਖਾਂ ਨੂੰ ਕਿਹਾ ਹੈ ਕਿ ਉਹ ਖੁਦ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਅੰਮ੍ਰਿਤਪਾਨ ਕਰਵਾਓ। ਉਨ੍ਹਾਂ ਕਿਹਾ ਕਿ ਇੱਧਰ ਉਧਰ ਭਟਕਣ ਦੀ ਥਾਂ ਗੁਰੂ ਵਾਲੇ ਬਣੋ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਕਰਵਾਉਣ ਵਾਲੇ ਪਖੰਡੀ ਹਨ, ਜੋ ਕਿ ਅਸੀਂ ਹੀ ਨਹੀਂ ਚਰਚ ਪ੍ਰਬੰਧਣ ਵਾਲੇ ਵੀ ਕਹਿ ਰਹੇ ਹਨ।

  ਹਾਲਾਂਕਿ ਪੰਜਾਬ ਵਿੱਚ ਇਹ ਮੁੱਦਾ ਪਹਿਲੀ ਵਾਰ ਨਹੀਂ ਉਠਿਆ ਹੈ। ਪਰ ਹਾਲ ਹੀ ਵਿਚ ਇਹ ਮਾਮਲਾ ਉਸ ਸਮੇਂ ਫਿਰ ਗਰਮਾ ਗਿਆ ਜਦੋਂ ਕੁਝ ਨਿਹੰਗ ਸਿੱਖਾਂ ਨੇ ਅੰਮ੍ਰਿਤਸਰ ਦੇ ਇਕ ਪਿੰਡ ਵਿਚ ਈਸਾਈ ਮਿਸ਼ਨਰੀਆਂ ਦੇ ਪ੍ਰੋਗਰਾਮ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਝੜਪ ਹੋ ਗਈ ਅਤੇ ਪੁਲੀਸ ਨੇ ਕਰੀਬ 150 ਨਿਹੰਗਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਨਿਹੰਗਾਂ ਨੇ ਜਬਰੀ ਧਰਮ ਪਰਿਵਰਤਨ ਰੋਕਣ ਲਈ ਉਥੇ ਗਏ ਸਨ। ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਾਲਾਤ ਨੇ ਸਾਨੂੰ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਲਿਆਉਣ ਦੀ ਮੰਗ ਉਠਾਉਣ ਲਈ ਮਜਬੂਰ ਕੀਤਾ ਹੈ।

  Published by:Krishan Sharma
  First published:

  Tags: Giani harpreet singh, Punjab government, Religion, Religious conversions, SGPC, Sikh