• Home
 • »
 • News
 • »
 • punjab
 • »
 • CHANDIGARH AKALI DAL MEETS KISAN MORCHA LEADERS SAYS NO BAN ON POLITICAL ACTIVITIES IN PUNJAB KS

ਅਕਾਲੀ ਦਲ ਵੱਲੋਂ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ, ਕਿਹਾ; ਪੰਜਾਬ 'ਚ ਸਿਆਸੀ ਗਤੀਵਿਧੀਆਂ 'ਤੇ ਨਾ ਲਾਈ ਜਾਵੇ ਰੋਕ

ਅਕਾਲੀ ਦਲ ਵੱਲੋਂ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ, ਕਿਹਾ; ਪੰਜਾਬ 'ਚ ਸਿਆਸੀ ਗਤੀਵਿਧੀਆਂ 'ਤੇ ਨਾ ਲਾਈ ਜਾਵੇ ਰੋਕ

ਅਕਾਲੀ ਦਲ ਵੱਲੋਂ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗ, ਕਿਹਾ; ਪੰਜਾਬ 'ਚ ਸਿਆਸੀ ਗਤੀਵਿਧੀਆਂ 'ਤੇ ਨਾ ਲਾਈ ਜਾਵੇ ਰੋਕ

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਸੰਯੁਕਤ ਕਿਸਾਨ ਮੋਰਚੇ ਨੂੰ ਆਖਿਆ ਕਿ ਉਹ ਪੰਜਾਬ ਵਿੱਚ ਸਿਆਸੀ ਗਤੀਵਿਧੀਆਂ ’ਤੇ ਰੋਕ ਨਾ ਲਗਾ ਕੇ ਮੋਰਚੇ ਦਾ ਕੌਮੀ ਸਰੂਪ ਕਾਇਮ ਰੱਖੇ ਅਤੇ ਪਾਰਟੀ ਨੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ।

  ਇਥੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਵਿਸਥਾਰ ਸਹਿਤ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਪੰਜਾਬ ਤੱਕ ਸੀਮਤ ਕਰ ਕੇ ਬਾਅਦ ਵਿਚ ਇਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਫਿਰਾਕ ਵਿਚ ਹੈ।

  ਹੋਰ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ, ਜੋ ਅਕਾਲੀ ਦਲ ਵੱਲੋਂ ਮੋਰਚੇ ਨੂੰ ਲਿਖੇ ਪੱਤਰ ਦੇ ਆਧਾਰ ’ਤੇ ਵਿਸ਼ੇਸ਼ ਤੌਰ ’ਤੇ ਹੋ ਰਹੀ ਹੈ, ਵਿਚ ਸ਼ਾਮਲ ਹੋਏ, ਨੇ ਦੱਸਿਆ ਕਿ ਅਕਾਲੀ ਦਲ ਕਿਸਾਨ ਸੰਘਰਸ਼ ਦੇ ਡੱਟ ਕੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਕਿਸਾਨ ਲਹਿਰ ਕਿਸੇ ਵੀ ਤਰੀਕੇ ਪ੍ਰਭਾਵਤ ਨਹੀਂ ਹੋਣੀ ਚਾਹੀਦੀ। ਅਸੀਂ ਇਹੇ ਜਿਹੇ ਕਿਸੇ ਵੀ ਦਿਨ ਰੈਲੀਆਂ ਨਹੀਂ ਰੱਖਾਂਗੇ ਜਿਸ ਦਿਨ ਮੋਰਚਾ ਕੋਈ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰ ਸਿਆਸੀ ਪਾਰਟੀ ਲਈ ਗਤੀਵਿਧੀਆਂ ਵਿਚ ਸ਼ਮੂਲੀਅਤ ਦੀ ਗਿਣਤੀ ਤੈਅ ਕਰਨ ਵਾਸਤੇ ਮੁਕਤ ਹੈ ਤੇ ਅਸੀਂ ਇਸਦੀ ਪਾਲਣਾ ਕਰਾਂਗੇ।

  ਪ੍ਰੋ. ਚੰਦੂਮਾਜਰਾ ਅਤੇ ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਕਿਸੇ ਨਾਲ ਟਕਰਾਅ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਪਾਰਟੀ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ਵਿਚ ਰੈਲੀ ਕੀਤੀ ਤੇ ਕਾਂਗਰਸ ਨੇ ਕੱਲ੍ਹ ਖੇਮਕਰਨ ਵਿਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਸਰਕਾਰੀ ਪ੍ਰੋਗਰਾਮਾਂ ਰਾਹੀਂ ਆਪਣਾ ਪ੍ਰਚਾਰ ਕਰ ਰਹੀ ਹੈ ਜਦਕਿ ਕਾਂਗਰਸ ਤੇ ਆਪ ਨੇ ਵੱਡੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਇਹ ਅਕਾਲੀ ਦਲ ਦਾ ਹੱਕ ਹੈ ਕਿ ਉਹ ਕਿਸਾਨਾਂ, ਨੌਜਵਾਨਾਂ ਤੇ ਦਲਿਤਾਂ ਦੇ ਨਾਲ ਨਾਲ ਵਪਾਰ ਤੇ ਉਦਯੋਗ ਦੇ ਹਿੱਤਾਂ ਦੀ ਰਾਖੀ ਵਾਸਤੇ ਲੋਕਾਂ ਤੱਕ ਪਹੁੰਚ ਕਰੇ।

  ਅਕਾਲੀ ਦਲ ਦੇ ਪ੍ਰਤੀਨਿਧਾਂ ਨੇ ਇਸ ਸੁਝਾਅ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਪਾਰਟੀ ਦਾ ਚੋਣ ਮਨੋਰਥ ਪੱਤਰ ਕਾਨੁੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਪਾਰਟੀ ਦੇ 13 ਨੁਕਾਤੀ ਏਜੰਡੇ ਮੁਤਾਬਕ ਵਾਅਦਿਆਂ ਦੀ ਪੂਰਤੀ ਵਾਸਤੇ ਪੂਰੀ ਤਿਆਰ ਕੀਤੀ ਹੈ।
  Published by:Krishan Sharma
  First published: