• Home
  • »
  • News
  • »
  • punjab
  • »
  • CHANDIGARH AMARINDER SINGH IN DELHI TO MEET AMIT SHAH BJP HOME MINISTER AS

ਕੈਪਟਨ ਅਮਰਿੰਦਰ ਅੱਜ ਸਿੰਘ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ? ਕੈਪਟਨ ਨੇ ਕਿਹਾ ਦੌਰਾ 'ਨਿੱਜੀ'

ਕੈਪਟਨ ਅਮਰਿੰਦਰ ਅੱਜ ਸਿੰਘ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ

ਕੈਪਟਨ ਅਮਰਿੰਦਰ ਅੱਜ ਸਿੰਘ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ

  • Share this:
    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅੱਜ ਦਿੱਲੀ ਫੇਰੀ ਨੇ ਰਾਜਨੀਤਕ ਕਿਆਸ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਦੀ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਖ਼ਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰਾਲਾ ਨੇ ਇਸ ਗੱਲ ਦੀ ਹਾਲਾਂਕਿ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਨਾਲ ਮੁਲਾਕਾਤ ਲਈ ਟਾਈਮ ਦਿੱਤਾ ਗਿਆ ਹੈ ਪਰ ਸੂਤਰਾਂ ਮੁਤਾਬਿਕ ਇਸ ਮੀਟਿੰਗ ਲਈ ਸਮਾਂ ਜ਼ਰੂਰ ਮੰਗਿਆ ਗਿਆ ਹੈ।


    ਮੁੱਖ ਮੰਤਰੀ ਵਜੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਚ ਹਰਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਖ਼ਿਲਾਫ਼ ਇੱਕ ਮਜ਼ਬੂਤ ਨੁਮਾਇੰਦਾ ਖੜਾ ਕਰਨਗੇ।

    ਅਮਿਤ ਸ਼ਾਹ ਅਤੇ ਕੈਪਟਨ ਦੀ ਮੀਟਿੰਗ ਉੱਤੇ ਬੋਲਦਿਆਂ ਨਵੇਂ ਬਣੇ ਮੰਤਰੀ ਪਰਗਟ ਸਿੰਘ ਨੇ ਕਿਹਾ, "ਕੁੱਝ ਗੱਲਾਂ ਕਹਿਣ ਦੀਆਂ ਨਹੀਂ ਪਰ ਕਰਨ ਦੀਆਂ ਹੁੰਦੀਆਂ ਹਨ ਅਤੇ ਕੈਪਟਨ ਸਾਬ੍ਹ ਪਹਿਲਾਂ ਵੀ ਦਿੱਲੀ ਪਾਰਟੀ ਲੀਡਰਾਂ ਤੋਂ ਜ਼ਿਆਦਾ ਕੇਂਦਰੀ ਮੰਤਰੀਆਂ ਨੂੰ ਮਿਲਣ ਜਾਂਦੇ ਸੀ।"
    Published by:Anuradha Shukla
    First published: