Home /News /punjab /

ਮਾਨ ਸਾਬ੍ਹ ਇਹ ਦੱਸੋ, ਪੰਜਾਬ ਨੂੰ ਚਲਾ ਕੌਣ ਰਿਹਾ ਹੈ; ਰਾਜਾ ਵੜਿੰਗ ਦਾ ਮੁੱਖ ਮੰਤਰੀ ਮਾਨ ਤੋਂ ਸੁਆਲ

ਮਾਨ ਸਾਬ੍ਹ ਇਹ ਦੱਸੋ, ਪੰਜਾਬ ਨੂੰ ਚਲਾ ਕੌਣ ਰਿਹਾ ਹੈ; ਰਾਜਾ ਵੜਿੰਗ ਦਾ ਮੁੱਖ ਮੰਤਰੀ ਮਾਨ ਤੋਂ ਸੁਆਲ

5 ਕਿੱਲੋ ਰੇਤ ਲਈ ਕਿਸਾਨ ਉਤੇ FIR, ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ਉਤੇ: ਰਾਜਾ ਵੜਿੰਗ (ਫਾਇਲ ਫੋਟੋ)

5 ਕਿੱਲੋ ਰੇਤ ਲਈ ਕਿਸਾਨ ਉਤੇ FIR, ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ਉਤੇ: ਰਾਜਾ ਵੜਿੰਗ (ਫਾਇਲ ਫੋਟੋ)

Sangrur Lok Sabha Bye Election: ਰਾਜਾ ਵੜਿੰਗ ਨੇ ਕਿਹਾ ਕਿ ਇੱਕ ਕਮਜ਼ੋਰ ਅਤੇ ਲਾਚਾਰ ਮੁੱਖ ਮੰਤਰੀ ਪੰਜਾਬ ਅਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਚੁੱਕਾ ਹੈ। ਅਮਨ-ਕਾਨੂੰਨ ਮੰਦੀ ਹਾਲਤ ਵਿੱਚ ਪਹੁੰਚ ਗਏ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਗਵੰਤ ਮਾਨ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਪਰ ਉਹ ਬੇਵੱਸ ਹਨ ਕਿਉਂਕਿ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ।

ਹੋਰ ਪੜ੍ਹੋ ...
 • Share this:
  ਸੰਗਰੂਰ: Sangrur Lok Sabha Bye Election: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਸਵਾਲ ਕੀਤਾ ਹੈ ਕਿ ਪੰਜਾਬ ਵਿਚ ਚੀਜ਼ਾਂ ਨੂੰ ਕੌਣ ਕੰਟਰੋਲ ਕਰ ਰਿਹਾ ਹੈ ਅਤੇ ਅਸਲ ਵਿਚ ਸੂਬਾ ਕੌਣ ਚਲਾ ਰਿਹਾ ਹੈ। ਇੱਥੇ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਚੋਣ ਪ੍ਰਚਾਰ ਕਰਦੇ ਹੋਏ, ਵੜਿੰਗ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਜ਼ਮੀਰ ਨਾਲ ਜੁੜੇ ਰਹਿਣ ਅਤੇ ਪੰਜਾਬੀਆਂ ਨੂੰ ਦੱਸਣ ਕਿ ਕੀ ਤੁਸੀਂ ਸੱਚਮੁੱਚ ਚੀਜ਼ਾਂ ਨੂੰ ਕੰਟਰੋਲ ਕਰ ਰਹੇ ਹੋ ਜਾਂ ਕੀ ਤੁਸੀਂ ਕਿਸੇ ਹੋਰ ਵੱਲੋਂ ਕੰਟਰੋਲ ਹੋ ਰਹੇ ਹੋ।

  ਉਨ੍ਹਾਂ ਕਿਹਾ ਕਿ ਇੱਕ ਕਮਜ਼ੋਰ ਅਤੇ ਲਾਚਾਰ ਮੁੱਖ ਮੰਤਰੀ ਪੰਜਾਬ ਅਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਚੁੱਕਾ ਹੈ। ਅਮਨ-ਕਾਨੂੰਨ ਮੰਦੀ ਹਾਲਤ ਵਿੱਚ ਪਹੁੰਚ ਗਏ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਗਵੰਤ ਮਾਨ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਪਰ ਉਹ ਬੇਵੱਸ ਹਨ ਕਿਉਂਕਿ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਕੁਝ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਵੀ ਆਜ਼ਾਦੀ ਨਹੀਂ ਹੈ।

  ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਹੈ, ਕਿਉਂਕਿ ਪੁਲਿਸ ਸਾਰੇ ਮੁੱਖ ਅਪਰਾਧਾਂ ਦੇ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ, ਜਿਸ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਉਹ ਨਿਡਰ ਹੋ ਕੇ ਅਪਰਾਧ ਕਰ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਦਿਨ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਤੇ ਲੁੱਟ-ਖੋਹ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਿੱਤ ਦਾ ਕੰਮ ਬਣ ਗਈਆਂ ਹਨ, ਕਿਉਂਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।

  ਉਨ੍ਹਾਂ ਕਿਹਾ ਕਿ ਸੰਗਰੂਰ ਪਾਰਲੀਮਾਨੀ ਜ਼ਿਮਨੀ ਚੋਣ ਪ੍ਰਮਾਤਮਾ ਵੱਲੋਂ ਹਲਕੇ ਦੇ ਲੋਕਾਂ ਨੂੰ ਦਿੱਤਾ ਗਿਆ ਸੁਨਹਿਰੀ ਅਫ਼ਸਰ ਹੈ, ਤਾਂ ਜੋ ਉਹ ਸੱਤਾ ਵਿੱਚ ਬੈਠੇ ਲੋਕਾਂ ਨੂੰ ਸਪੱਸ਼ਟ ਸੁਨੇਹਾ ਦੇ ਸਕਣ ਕਿ ਕੋਈ ਵੀ ਪੰਜਾਬੀ ਦਿੱਲੀ ਤੋਂ ਰਾਜ ਕਰਨ ਵਾਲਿਆਂ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰੇਗਾ।

  ਵੜਿੰਗ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਲਈ ਕੀ ਕੀਤਾ ਹੈ। ਇਸ ਸਰਕਾਰ ਨੇ ਬਦਲਾਖੋਰੀ ਦੀ ਰਾਜਨੀਤੀ ਕਰਨ ਅਤੇ ਵਿਖਾਵੇ ਕਰਨ ਦੀ ਬਜਾਏ ਕੁਝ ਨਹੀਂ ਕੀਤਾ, ਜਿਸਨੇ ਪ੍ਰਦਰਸ਼ਨ ਦੇ ਨਾਂ 'ਤੇ ਇਕ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਉਨ੍ਹਾਂ ਦੀ ਕਰਾਰੀ ਹਾਰ ਇਸ ਸਰਕਾਰ ਨੂੰ ਜਗਾ ਸਕਦੀ ਹੈ, ਜੋ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਾਪਰਵਾਹ ਹੋ ਗਈ ਹੈ।

  ਉਨ੍ਹਾਂ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲਾਂ ਦੌਰਾਨ ਜਿੱਥੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਹਲਕੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਹੈ ਤੇ ਇੱਕ ਰਿਕਾਰਡ ਵੀ ਬਣਾਇਆ ਹੈ। ਇਸ ਤੋਂ ਇਲਾਵਾ, ਗੋਲਡੀ ਕੋਲ ਪੰਜਾਬ ਯੂਨੀਵਰਸਿਟੀ ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਦਾ ਸ਼ਾਨਦਾਰ ਤਜਰਬਾ ਹੈ। ਜੋ ਇੱਥੋਂ ਚੁਣ ਕੇ ਪਾਰਲੀਮੈਂਟ ਵਿੱਚ ਪਹੁੰਚ ਕੇ ਨਾ ਸਿਰਫ਼ ਸੰਗਰੂਰ, ਸਗੋਂ ਪੂਰੇ ਪੰਜਾਬ ਲਈ ਸਰਮਾਇਆ ਸਾਬਤ ਹੋਣਗੇ।
  Published by:Krishan Sharma
  First published:

  Tags: AAP Punjab, Amarinder Raja Warring, Congress, Punjab Congress, Punjab politics

  ਅਗਲੀ ਖਬਰ