Home /News /punjab /

ਕਾਂਗਰਸ ਦੇ 'ਰਾਜੇ' 'ਤੇ ਟਰਾਂਸਪੋਰਟ ਮੰਤਰੀ ਰਹਿੰਦਿਆਂ 30.24 ਕਰੋੜ ਦੇ ਘਪਲੇ ਦਾ ਦੋਸ਼, ਵੜਿੰਗ ਬੋਲੇ; ਹਰ ਜਾਂਚ ਲਈ ਤਿਆਰ ਹਾਂ

ਕਾਂਗਰਸ ਦੇ 'ਰਾਜੇ' 'ਤੇ ਟਰਾਂਸਪੋਰਟ ਮੰਤਰੀ ਰਹਿੰਦਿਆਂ 30.24 ਕਰੋੜ ਦੇ ਘਪਲੇ ਦਾ ਦੋਸ਼, ਵੜਿੰਗ ਬੋਲੇ; ਹਰ ਜਾਂਚ ਲਈ ਤਿਆਰ ਹਾਂ

Youtube Video

Punjab News: ਮੁੱਖ ਮੰਤਰੀ ਭਗਵੰਤ ਮਾਨ (Bhagwant Mann Government) ਵੱਲੋਂ ਵਿੱਢੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅਗਲਾ ਸ਼ਿਕਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਵਿਖਾਈ ਦੇ ਰਹੇ ਹਨ। ਰਾਜਾ ਵੜਿੰਗ 'ਤੇ ਪਿਛਲੀ ਕਾਂਗਰਸ (congress) ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਹੁੰਦੇ ਬਸਾਂ ਦੀਆਂ ਬਾਡੀਆਂ ਨੂੰ ਲੈ ਕੇ 30.24 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ ਹਨ।  ਹਾਲਾਂਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਦੋਸ਼ ਰਾਜਨੀਤਕ ਹਨ ਅਤੇ ਉਹ ਹਰ ਜਾਂਚ ਲਈ ਤਿਆਰ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab News: ਮੁੱਖ ਮੰਤਰੀ ਭਗਵੰਤ ਮਾਨ (Bhagwant Mann Government) ਵੱਲੋਂ ਵਿੱਢੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਅਗਲਾ ਸ਼ਿਕਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਵਿਖਾਈ ਦੇ ਰਹੇ ਹਨ। ਰਾਜਾ ਵੜਿੰਗ 'ਤੇ ਪਿਛਲੀ ਕਾਂਗਰਸ (congress) ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਹੁੰਦੇ ਬਸਾਂ ਦੀਆਂ ਬਾਡੀਆਂ ਨੂੰ ਲੈ ਕੇ 30.24 ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਹਨ ਕਿ ਰਾਜਾ ਵੜਿੰਗ (Raja Warring) ਨੇ ਪੰਜਾਬ ਵਿੱਚ ਸਸਤੀ ਬਾਡੀ ਹੋਣ ਦੇ ਬਾਵਜੂਦ ਰਾਜਸਥਾਨ ਦੇ ਜੈਪੁਰ ਤੋਂ ਬਸਾਂ (Punjab Roadways Buses) ਦੀਆਂ ਬਾਡੀਆਂ ਮੰਗਵਾਈਆਂ, ਜਿਸ ਲਈ ਵੱਧ ਭੁਗਤਾਨ ਕੀਤਾ ਗਿਆ ਅਤੇ ਡੇਢ ਕਰੋੜ ਰੁਪਏ ਵੱਖਰਾ ਤੇਲ ਖਰਚਾ ਹੋਇਆ। ਹਾਲਾਂਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਦੋਸ਼ ਰਾਜਨੀਤਕ ਹਨ ਅਤੇ ਉਹ ਹਰ ਜਾਂਚ ਲਈ ਤਿਆਰ ਹਨ।

  ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਪਿਛਲੀ ਕਾਂਗਰਸ ਸਰਕਾਰ ਵਿੱਚ 3 ਮਹੀਨੇ ਟਰਾਂਸਪੋਰਟ ਮੰਤਰੀ ਰਹੇ, ਜਿਸ ਦੌਰਾਨ 840 ਦੇ ਲਗਭਗ ਪੰਜਾਬ ਰੋਡਵੇਜ਼ ਨੂੰ ਨਵੀਆਂ ਬਸਾਂ ਮਿਲੀਆਂ। ਇਨ੍ਹਾਂ ਬਸਾਂ ਲਈ ਬਾਡੀ ਰਾਜਸਥਾਨ ਦੀ ਕੰਪਨੀ ਤੋਂ ਮੰਗਵਾਈ ਗਈ, ਜਿਸ ਦੀ ਇੱਕ ਬਾਡੀ ਦਾ ਖਰਚਾ 12 ਲੱਖ ਰੁਪਏ ਪ੍ਰਤੀ ਰਿਹਾ। ਇਸ ਤਰ੍ਹਾਂ ਕੁੱਲ 100.80 ਕਰੋੜ ਰੁਪਏ 840 ਬਸਾਂ ਦੇ ਬਣਦੇ ਹਨ।

  ਉਧਰ, ਸੰਗਰੂਰ ਦੇ ਭਦੌੜ ਵਿੱਚ ਸਥਿਤ ਹਰਗੋਬਿੰਦ ਕੋਚ ਅਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਅਤੇ 8.25 ਲੱਖ ਰੁਪਏ ਦੀਆਂ ਕੁਟੇਸ਼ਨਾਂ ਦਿੱਤੀਆਂ ਸਨ। ਇਸ ਸਬੰਧੀ ਟਰਾਂਸਪੋਰਟ ਸੰਨੀ ਢਿੱਲੋਂ ਨੇ ਕਿਹਾ ਕਿ ਆਰਟੀਆਈ ਤਹਿਤ ਪਤਾ ਲੱਗਿਆ ਹੈ ਕਿ ਇਨ੍ਹਾਂ ਕੁਟੇਸ਼ਨਾਂ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਵੱਲੋਂ ਨੇ 3 ਤੋਂ 4 ਲੱਖ ਰੁਪਏ ਬਾਡੀ ਦੇ ਵੱਧ ਖਰਚ ਕੀਤੇ। ਇਸਤੋਂ ਇਲਾਵਾ ਰਾਜਸਥਾਨ ਆਉਣ-ਜਾਣ 'ਤੇ ਆਵਾਜਾਈ ਦਾ ਖਰਚਾ ਵੱਖਰਾ ਹੈ, ਜਿਸ 'ਤੇ 1.51 ਕਰੋੜ ਰੁਪਏ ਦਾ ਡੀਜ਼ਲ ਖਰਚਾ ਹੋਇਆ।

  'ਹਰ ਜਾਂਚ ਲਈ ਤਿਆਰ ਹਾਂ'

  ਇਨ੍ਹਾਂ ਦੋਸ਼ ਦੇ ਵਿਚਾਲੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਹਰ ਜਾਂਚ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਦੋਸ਼ ਨਿਰਾਧਾਰ ਹਨ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਉਹ ਹਰ ਰਾਡਾਰ ਵਿਚੋਂ ਗੁਜਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 99 ਫ਼ੀਸਦੀ ਕੰਮ ਅਫ਼ਸਰ ਦਾ ਹੁੰਦਾ ਹੈ ਇਸ ਲਈ ਅਫ਼ਸਰਾਂ 'ਤੇ ਵੀ ਕਾਰਵਾਈ ਹੋਵੇ। ਰਾਜਾ ਵੜਿੰਗ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਇਹ ਸਿਰਫ਼ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਅਤੇ ਕਾਂਗਰਸ ਦੇ ਮੰਤਰੀਆਂ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ।
  Published by:Krishan Sharma
  First published:

  Tags: AAP Punjab, Amarinder Raja Warring, Congress, Punjab Congress, Punjab politics

  ਅਗਲੀ ਖਬਰ