ਚੰਡੀਗੜ੍ਹ: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਕਪੂਰਥਲਾ ਵਿਖੇ ਗੁਰੂ ਘਰ ਵਿੱਚ ਰੱਖੇ ਬੈਂਚ ਕਢਵਾਏ ਗਏ ਹਨ। ਮਾਮਲਾ ਪਿੰਡ ਬਿਹਾਰੀਪੁਰ ਦੇ ਗੁਰਦੁਆਰਾ ਸਾਹਿਬ ਦਾ ਹੈ, ਜਿਥੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਗੁਰੂ ਘਰ ਵਿਚੋਂ ਬੈਂਚ ਬਾਹਰ ਕੱਢ ਕੇ ਪਹਿਲਾਂ ਤੋੜ ਦਿੱਤੇ ਗਏ ਅਤੇ ਫਿਰ ਇਨ੍ਹਾਂ ਨੂੰ ਅੱਗ ਲਗਾ ਕੇ ਮਚਾ ਦਿੱਤਾ ਗਿਆ। ਇਸ ਸਾਰੇ ਮਾਮਲੇ 'ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਗੁਰੂਘਰਾਂ ਵਿੱਚ ਬੈਂਚ ਰੱਖਣਾ ਗੁਰੂ ਦੀ ਬੇਅਦਬੀ ਹੈ, ਕਿਉਂਕਿ ਗੁਰੂ ਸਾਹਿਬ ਦੇ ਬਰਾਬਰ ਕੋਈ ਨਹੀਂ ਬੈਠ ਸਕਦਾ।
ਸਮਰਥਕਾਂ ਦਾ ਕਹਿਣਾ ਹੈ ਕਿ ਇਹ ਇੱਕ ਸੰਕੇਤ ਵੱਜੋਂ ਕੀਤੀ ਗਈ ਕਾਰਵਾਈ ਹੈ, ਤਾਂ ਕਿ ਸਭ ਨੂੰ ਚੇਤੇ ਹੋ ਜਾਵੇ ਕਿ ਇਹ ਗੱਲ ਅੱਗੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤਰਕ ਦਿੱਤਾ ਜਾ ਰਿਹਾ ਹੈ ਕਿ ਸਿਹਤ ਖ਼ਰਾਬ ਦੇ ਮੱਦੇਨਜ਼ਰ ਲਾਇਆ ਜਾਣ ਵਾਲਾ ਇੱਕ ਬੈਂਚ ਅੱਜ ਕਈ ਬੈਂਚਾਂ ਦੀ ਜਗ੍ਹਾ ਲੈ ਗਿਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੇਕਰ ਮਹਾਰਾਜ ਜ਼ਮੀਨ 'ਤੇ ਬੈਠੇ ਹੋਣ ਤਾਂ ਸਿੱਖਾਂ ਨੂੰ ਸਤਿਕਾਰ ਵੱਜੋਂ ਟੋਆ ਪੁੱਟ ਕੇ ਨੀਵੇਂ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਜੇਕਰ ਮਹਾਰਾਜ ਤਖਤ ਉਪਰ ਹਨ ਤੇ ਬਰਾਬਰ ਤਖਤ ਲੱਗ ਜਾਵੇ ਤਾਂ ਇਸਤੋਂ ਵੱਡਾ ਕੋਈ ਗੁਨਾਹ ਨਹੀਂ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਚਰਚ ਵਾਂਗ ਗੁਰੂਘਰਾਂ ਵਿੱਚ ਇੱਕ ਕੁਰਸੀ ਤੋਂ ਸ਼ੁਰੂ ਹੋਈ ਇਹ ਰੀਤ ਕਈ ਕੁਰਸੀਆਂ ਤੱਕ ਪੁੱਜ ਗਈ ਹੈ, ਜਿਸ ਲਈ ਆਪਾਂ ਇਨ੍ਹਾਂ ਨੂੰ ਹਟਾ ਕੇ ਗੁਰੂ ਮਹਾਰਾਜ ਦਾ ਸਤਿਕਾਰ ਬਹਾਲ ਕਰੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh Twitter, Punjab Police, SGPC, Shiromani Akali Dal, Waris Punjab De