Home /News /punjab /

Amritsar: ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ‘ਚੋਂ 5 ਸਾਲਾ ਬੱਚੀ ਦੀ ਮਿਲੀ ਲਾਸ਼, ਮਾਂ ਗਿਰਫ਼ਤਾਰ

Amritsar: ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ‘ਚੋਂ 5 ਸਾਲਾ ਬੱਚੀ ਦੀ ਮਿਲੀ ਲਾਸ਼, ਮਾਂ ਗਿਰਫ਼ਤਾਰ

Amritsa news: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਚੋਂ ਇਕ 5 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਤੇ ਮੌਜੂਦ ਸ਼ਰਧਾਲੂਆਂ ਦੇ ਮਨਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਬਾਰੇ ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਨੂੰ ਸਪੁਰਦ ਕਰ ਦਿੱਤਾ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Amritsar news: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਵਿਚੋਂ ਇਕ 5 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਤੇ ਮੌਜੂਦ ਸ਼ਰਧਾਲੂਆਂ ਦੇ ਮਨਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਬਾਰੇ ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌਕੀ ਨੂੰ ਸਪੁਰਦ ਕਰ ਦਿੱਤਾ। ਰਾਜਪੁਰਾ ਪੁਲਿਸ ਕੋਲ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਣ ਸਮੇਂ ਬੱਚੀ ਦੀ ਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। 

    ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣੇ ਗੋਲਡਨ ਟੈਂਪਲ ਪਲਾਜ਼ਾ ਵਿਚੋਂ ਪੰਜ ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੀ ਉਮਰ ਲਗਭਗ 5 ਸਾਲ ਲੱਗਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

    ਰਾਜਪੁਰਾ ਪੁਲਿਸ ਕੋਲ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰਾਉਣ ਸਮੇਂ ਬੱਚੀ ਦੀ ਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਔਰਤ ਆਪਣੇ ਬੱਚਿਆਂ ਨਾਲ ਦੋ ਦਿਨ ਪਹਿਲਾਂ ਯਮੁਨਾਨਗਰ ਤੋਂ ਆਪਣੀ ਸਕੂਟੀ ਉੱਤੇ ਆਪਣੇ ਰਿਸ਼ਤੇਦਾਰ ਕੋਲ ਰਾਜਪੁਰਾ ਆਈ ਸੀ। ਦਰਬਾਰ ਸਾਹਿਬ ਆਪਣੀ ਮਾਸੂਮ ਬੱਚੀ ਨੂੰ ਛੱਡ ਕੇ ਉਹ ਵਾਪਸ ਰਾਜਪੁਰਾ ਆਈ ਅਤੇ ਜਦੋਂ ਪੁਲਿਸ ਕੋਲ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਪਹੁੰਚੀ ਤਾਂ ਇਸਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸਦੇ ਪਤੀ ਕੁਲਵਿੰਦਰ ਸਿੰਘ ਨੇ ਆਪਣੀ ਪਤਨੀ ਦੇ ਬੱਚਿਆਂ ਸਣੇ ਗੁੰਮ ਹੋ ਜਾਣ ਦੀ ਰਿਪੋਰਟ ਪਹਿਲਾਂ ਹੀ ਦਰਜ ਕਰਵਾਈ ਸੀ। ਔਰਤ ਅਜੇ ਤੱਕ ਕੁਝ ਵੀ ਨਹੀਂ ਦੱਸ ਰਹੀ ਕਿ ਬੱਚੀ ਨਾਲ ਕੀ ਹੋਇਆ।
    ਜਾਣਕਾਰੀ ਮੁਤਾਬਿਕ ਉਸਦਾ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਜਿਸਤੋਂ ਬਾਦ ਉਹ ਘਰ ਤੋਂ ਚਲੀ ਆਈ ਸੀ।

    ਅਜੇ ਬੱਚੀ ਦੀ ਸਨਾਖ਼ਤ ਨਹੀਂ ਹੋ ਪਾਈ ਅਤੇ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

    ਉਧਰ, ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਜਾਂ ਇਸ ਬੱਚੀ ਨਾਲ ਸਬੰਧਤ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ (ਸੰ: ਨੰ: 9781130219) ਜਾਂ ਫਿਰ ਸਥਾਨਕ ਗਲਿਆਰਾ ਚੌੰਕੀ ਵਿਖੇ ਦੱਸਣ ਦੀ ਕ੍ਰਿਪਲਾਤਾ ਕਰਨੀ। ਸੀਸੀਟੀਵੀ ਫੁਟੇਜ 'ਚ ਇਸ ਬੱਚੀ ਨਾਲ ਸ਼ੱਕੀ ਔਰਤ ਦੇਖੀ ਗਈ, ਜੇ ਇਸ ਬਾਰੇ ਵੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਕਤ ਨੰਬਰ ਉੱਤੇ ਜਾਂ ਕੋਤਵਾਲੀ ਗਲਿਆਰਾ ਚੌਂਕੀ ਪਾਸ ਸਾਂਝੀ ਕਰਨੀ।
    Published by:Krishan Sharma
    First published:

    Tags: Amritsar, Crime news, SGPC

    ਅਗਲੀ ਖਬਰ