Home /News /punjab /

ਅੰਮ੍ਰਿਤਸਰ IED ਬੰਬ ਮਾਮਲੇ 'ਚ ਚਾਚੇ-ਭਤੀਜੇ ਦਾ ਅੱਤਵਾਦੀ ਕੁਨੈਕਸ਼ਨ, ਲੰਡਾ ਨੇ ਕੰਮ ਲਈ ਦਿੱਤੇ ਸੀ 4000 ਡਾਲਰ

ਅੰਮ੍ਰਿਤਸਰ IED ਬੰਬ ਮਾਮਲੇ 'ਚ ਚਾਚੇ-ਭਤੀਜੇ ਦਾ ਅੱਤਵਾਦੀ ਕੁਨੈਕਸ਼ਨ, ਲੰਡਾ ਨੇ ਕੰਮ ਲਈ ਦਿੱਤੇ ਸੀ 4000 ਡਾਲਰ

ਅੰਮ੍ਰਿਤਸਰ IED ਬੰਬ ਮਾਮਲੇ 'ਚ ਚਾਚੇ-ਭਤੀਜੇ ਦਾ ਅੱਤਵਾਦੀ ਕੁਨੈਕਸ਼ਨ, ਲੰਡਾ ਨੇ ਕੰਮ ਲਈ ਦਿੱਤੇ ਸੀ 4000 ਡਾਲਰ

Amritsar IED Terrorit Connection: ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਆਈਈਡੀ ਲਗਾ ਕੇ ਇਸਦੀ ਵੀਡੀਓ ਅੱਤਵਾਦੀ ਲਖਬੀਰ ਲੰਡਾ (Terrorist Lakhbir Landa) ਨੂੰ ਭੇਜੀ ਸੀ। ਦੱਸਿਆ ਜਾ ਰਿਹਾ ਹੈ ਦੋਵੇਂ ਮੁਲਜ਼ਮ ਰਿਸ਼ਤੇ 'ਚ ਚਾਚਾ-ਭਤੀਜਾ ਹਨ, ਜਿਨ੍ਹਾਂ ਨੂੰ ਇਸ ਕੰਮ ਲਈ ਅੱਤਵਾਦੀ ਲੰਡਾ ਨੇ 4000 ਡਾਲਰ ਦਿੱਤੇ ਸਨ।

ਹੋਰ ਪੜ੍ਹੋ ...
  • Share this:

Amritsar IED Terrorit Connection: ਅੰਮ੍ਰਿਤਸਰ ਵਿਖੇ ਇੰਸਪੈਕਟਰ ਦਿਲਬਾਗ ਸਿੰਘ (Inspector Dilbagh Singh) ਦੀ ਕਾਰ 'ਚ ਆਈਈਡੀ (IED) ਬੰਬ (Bomb) ਲਗਾਉਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ 'ਚ ਮੁਲਜ਼ਮਾਂ ਦਾ ਅੱਤਵਾਦੀ ਕੁਨੈਕਸ਼ਨ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਆਈਈਡੀ ਲਗਾ ਕੇ ਇਸਦੀ ਵੀਡੀਓ ਅੱਤਵਾਦੀ ਲਖਬੀਰ ਸਿੰਘ ਲੰਡਾ (Terrorist Lakhbir Landa) ਨੂੰ ਭੇਜੀ ਸੀ। ਦੱਸਿਆ ਜਾ ਰਿਹਾ ਹੈ ਦੋਵੇਂ ਮੁਲਜ਼ਮ ਰਿਸ਼ਤੇ 'ਚ ਚਾਚਾ-ਭਤੀਜਾ ਹਨ, ਜਿਨ੍ਹਾਂ ਨੂੰ ਇਸ ਕੰਮ ਲਈ ਅੱਤਵਾਦੀ ਲੰਡਾ ਨੇ 4000 ਡਾਲਰ ਦਿੱਤੇ ਸਨ।

ਦੱਸ ਦੇਈਏ ਕਿ ਕਾਰ 'ਚ ਬੰਬ ਲਗਾਉਣ ਦੀ ਘਟਨਾ 15 ਅਗਸਤ ਦੀ ਰਾਤ ਨੂੰ ਵਾਪਰੀ ਸੀ, ਜਿਸ ਦੌਰਾਨ ਦੋ ਅਣਪਛਾਤਿਆਂ ਨੇ ਕਾਰ 'ਚ ਬੰਬ ਲਗਾਇਆ ਸੀ। ਸੂਤਰਾਂ ਅਨੁਸਾਰ ਦੋਵੇਂ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।

ਸੂਤਰਾਂ ਅਨੁਸਾਰ ਦੋਵੇਂ ਕਥਿਤ ਦੋਸ਼ੀ ਚਾਚਾ ਭਤੀਜਾ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਦਿੱਲੀ ਦਾ ਰੁਖ ਕਰ ਲਿਆ ਸੀ ਅਤੇ ਬੰਬ ਲਗਾਉਣ ਦੀ ਜਾਣਕਾਰੀ ਵੀ ਦਿੱਲੀ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੂੰ ਦਿੱਤੀ ਸੀ। ਇਸਦੇ ਨਾਲ ਹੀ ਲੰਡਾ ਨੇ ਮੁਲਜ਼ਮਾਂ ਨੂੰ ਫੋਨ 'ਤੇ ਦੱਸਿਆ ਸੀ ਕਿ ਉਨ੍ਹਾਂ ਦੀ ਪੇਮੈਂਟ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਕਰ ਦੇਵੇਗਾ।

ਪੁਲਿਸ ਨੇ ਹਰਪਾਲ ਅਤੇ ਫਤਿਹਦੀਪ ਦੋਵਾਂ ਕੋਲੋਂ ਮਾਲਦੀਵ ਦੀਆਂ ਟਿਕਟਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਅਤੇ ਕਰੀਬ 2.50 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਇਹ ਪੈਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਹੀ ਮਿਲੇ ਹਨ।

Published by:Krishan Sharma
First published:

Tags: Amritsar, Punjab Police, Terrorist