Home /News /punjab /

ਮੈਂ ਹਰ ਔਰਤ ਦੀ ਆਵਾਜ਼ ਬਣਾਂਗੀ; ਨਿਊਜ਼18 ਦੇ ਮੈਗਾ ਸ਼ੋਅ 'ਚ ਅਨਮੋਲ ਗਗਨ ਮਾਨ

ਮੈਂ ਹਰ ਔਰਤ ਦੀ ਆਵਾਜ਼ ਬਣਾਂਗੀ; ਨਿਊਜ਼18 ਦੇ ਮੈਗਾ ਸ਼ੋਅ 'ਚ ਅਨਮੋਲ ਗਗਨ ਮਾਨ

ਮੈਂ ਹਰ ਔਰਤ ਦੀ ਆਵਾਜ਼ ਬਣਾਂਗੀ; ਨਿਊਜ਼18 ਦੇ ਮੈਗਾ ਸ਼ੋਅ 'ਚ ਅਨਮੋਲ ਗਗਨ ਮਾਨ

News18 Mega Show Live: ਨਿਊਜ਼18 ਦੇ ਮੈਗਾ ਸ਼ੋਅ ਵਿੱਚ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ (AAP) ਦੀ ਨਵੀਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann in News18 Mega Show live) ਨੇ ਗੱਲਬਾਤ ਕੌਰਾਨ ਕਿਹਾ ਹੈ ਕਿ ਉਹ ਆਪਣੀ ਜ਼ਿਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਖਰੜ ਹਲਕੇ ਲਈ ਜੀ ਜਾਨ ਲਾ ਕੇ ਕੰਮ ਕਰੇਗੀ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: News18 Mega Show Live: ਨਿਊਜ਼18 ਦੇ ਮੈਗਾ ਸ਼ੋਅ ਵਿੱਚ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ (AAP) ਦੀ ਨਵੀਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann in News18 Mega Show live) ਨੇ ਗੱਲਬਾਤ ਕੌਰਾਨ ਕਿਹਾ ਹੈ ਕਿ ਉਹ ਆਪਣੀ ਜ਼ਿਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਖਰੜ ਹਲਕੇ ਲਈ ਜੀ ਜਾਨ ਲਾ ਕੇ ਕੰਮ ਕਰੇਗੀ।

    ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਤੋਂ ਪਹਿਲਾਂ ਖਰੜ ਹਲਕੇ ਦੇ ਲੋਕਾਂ ਦੀ ਪ੍ਰਾਪਤੀ ਹੈ ਕਿ ਮੈਨੂੰ ਵੋਟਾਂ ਪਾ ਕੇ ਚੁਣਿਆ ਅਤੇ ਇਸ ਯੋਗ ਬਣਾਇਆ ਕਿ ਮੈਂ ਵਿਧਾਨ ਸਭਾ 'ਚ ਉਨ੍ਹਾਂ ਦੀ ਨੁਮਾਇੰਦਗੀ ਕਰ ਸਕਾਂ। ਉਨ੍ਹਾਂ ਕਿਹਾ ਕਿ ਹੁਣ ਇਹ ਜਿੰਮੇਵਾਰੀ ਸਾਡੀ ਹੈ ਕਿ ਅਸੀਂ ਕੰਮ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਖਰੜ ਵਿੱਚ ਚੰਗਾ ਹਲਕਾ ਬਣਾਉਣ ਦੀਆਂ ਗੱਲਾਂ ਕੀਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲੲ ਦਿਨ ਰਾਤ ਮਿਹਨਤ ਕਰਕੇ ਜੀ ਜਾਨ ਲਗਾ ਦੇਵਾਂਗੀ।


    ਉਨ੍ਹਾਂ ਸਰਪੰਚ ਔਰਤਾਂ ਦੇ ਪਤੀ ਵੱਲੋਂ ਸਰਪੰਚੀ ਕਰਨ ਦੇ ਸਵਾਲ 'ਤੇ ਕਿਹਾ ਕਿ ਇਹ ਔਰਤਾਂ ਨੂੰ ਜਦੋਂ ਇੱਕ ਮੌਕਾ ਮਿਲਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਫੈਸਲੇ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਲਵੇ, ਪਰੰਤੂ ਇਹ ਜ਼ਰੂਰ ਹੈ ਕਿ ਪਰਿਵਾਰ ਉਸ ਨੂੰ ਸਮਰਥਨ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਔਰਤਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ, ਪਰੰਤੂ ਜਦੋਂ ਮੌਕਾ ਮਿਲਦਾ ਹੈ ਤਾਂ ਸਾਨੂੰ ਪਹਿਲਾਂ ਸਾਬਤ ਵੀ ਕਰਨਾ ਤਾਂ ਪਵੇਗਾ ਹੀ।

    ਉਨ੍ਹਾਂ ਕਿਹਾ ਕਿ ਉਹ ਔਰਤਾਂ ਦੀ ਸੁਰੱਖਿਆ ਅਤੇ ਹੌਸਲਾ ਅਫਜਾਈ ਲਈ ਜੇਕਰ ਔਰਤਾਂ ਨੂੰ ਲਗਦਾ ਹੈ ਕਿ ਉਹ ਉਨ੍ਹਾਂ ਦੀ ਨੁਮਾਇੰਦਗੀ ਕਰ ਸਕਦੀ ਹੈ ਤਾਂ ਉਹ ਉਨ੍ਹਾਂ ਦੀ ਆਵਾਜ਼ ਬਣਨ ਲਈ ਤਿਆਰ ਹੈ।

    Published by:Krishan Sharma
    First published:

    Tags: Aam Aadmi Party, AAP Punjab, Anmol Gagan Mann, Punjab politics