Home /News /punjab /

ਕਾਂਗਰਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਿਰੁੱਧ ਅਪਮਾਨਜਨਕ ਭਾਸ਼ਾ ਲਈ ਮਾਫੀ ਮੰਗੇ: ਜਸਵੀਰ ਗੜ੍ਹੀ

ਕਾਂਗਰਸ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਿਰੁੱਧ ਅਪਮਾਨਜਨਕ ਭਾਸ਼ਾ ਲਈ ਮਾਫੀ ਮੰਗੇ: ਜਸਵੀਰ ਗੜ੍ਹੀ

ਜਸਵੀਰ ਸਿੰਘ ਗੜ੍ਹੀ (ਫਾਇਲ ਫੋਟੋ)

ਜਸਵੀਰ ਸਿੰਘ ਗੜ੍ਹੀ (ਫਾਇਲ ਫੋਟੋ)

Punjab News: ਬਹੁਜਨ ਸਮਾਜ ਪਾਰਟੀ (BSP) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਨੇਤਾ ਅਧੀਰ ਰੰਜਨ ਵਲੋਂ ਦੇਸ਼ ਦੇ ਪਹਿਲੇ ਆਦਿਵਾਸੀ ਕਬੀਲੇ ਤੋਂ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਲਈ ਅਪਮਾਨ ਜਨਕ ਸਬਦਾਂ ਦੀ ਵਰਤੋਂ ਦੀ ਬਸਪਾ ਨਿੰਦਾ ਕਰਦੀ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ: Punjab News: ਬਹੁਜਨ ਸਮਾਜ ਪਾਰਟੀ (BSP) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਨੇਤਾ ਅਧੀਰ ਰੰਜਨ ਵਲੋਂ ਦੇਸ਼ ਦੇ ਪਹਿਲੇ ਆਦਿਵਾਸੀ ਕਬੀਲੇ ਤੋਂ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਲਈ ਅਪਮਾਨ ਜਨਕ ਸਬਦਾਂ ਦੀ ਵਰਤੋਂ ਦੀ ਬਸਪਾ ਨਿੰਦਾ ਕਰਦੀ ਹੈ।

    ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਵਿਚ ਕਾਂਗਰਸ ਨੇ 50 ਸਾਲਾਂ ਦੇ ਲਗਭਗ ਦੇਸ਼ ਤੇ ਰਾਜ ਕੀਤਾ, ਜਿਸਦੇ ਪਿੱਛੇ ਦਲਿਤਾਂ, ਪਿਛੜੇ ਵਰਗਾਂ ਤੇ ਆਦਿਵਾਸੀ ਕਬੀਲੇ ਦੇ ਵੋਟਰਾਂ ਦਾ ਹੱਥ ਹੈ। ਲੇਕਿਨ ਕਾਂਗਰਸ ਨੇ ਹਮੇਸ਼ਾ ਦਬੇ ਕੁੱਚਲੇ ਲੋਕਾਂ ਨੂੰ ਅਪਮਾਨਿਤ ਕੀਤਾ ਹੈ।

    ਗੜ੍ਹੀ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਵਿੱਚ ਵੀ ਕਾਂਗਰਸ ਦੇ ਆਗੂ ਨੇ ਦਲਿਤ ਮੁੱਖ ਮੰਤਰੀ ਨੂੰ ਪੈਰ ਦੀ ਜੁੱਤੀ ਆਖਿਆ ਸੀ, ਕਾਂਗਰਸ ਨੇ ਵਿਧਾਨ ਸਭਾ ਸੀਟਾਂ ਨੂੰ ਪਵਿੱਤਰ ਅਪਵਿੱਤਰ ਦਾ ਤਗਮਾ ਲਾ ਕੇ ਬਹੁਜਨ ਸਮਾਜ ਨੂੰ ਅਪਮਾਨਿਤ ਕੀਤਾ, ਹੁਣ ਕਾਂਗਰਸ ਨੇ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਨੂੰ ਰਾਸ਼ਟਰ-ਪਤਨੀ ਆਖਿਆ। ਕਾਂਗਰਸ ਦੀ ਜਾਤੀਵਾਦੀ ਸੋਚ ਦਾ ਬਸਪਾ ਘੋਰ ਨਿੰਦਾ ਕਰਦੀ ਹੈ। ਕਾਂਗਰਸ ਨੂੰ ਪੂਰੇ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਲੇਕਿਨ ਕਾਂਗਰਸ ਦੇ ਦੋਸ਼ੀ ਆਗੂ ਨੇ ਮਾਫ਼ੀ ਮੰਗਣ ਦੀ ਜਗ੍ਹਾ ਬਹਾਨੇਬਾਜ਼ੀ ਸ਼ੁਰੂ ਕਰ ਦਿੱਤੀ।
    Published by:Krishan Sharma
    First published:

    Tags: Bsp, Jasvir Singh Garhi, Punjab politics, Shiromani Akali Dal

    ਅਗਲੀ ਖਬਰ