ਚੰਡੀਗੜ੍ਹ: ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਸੱਤਾ ਵਿਚ ਨਵੀ ਆਈ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੇ 6 ਮਹੀਨਿਆ ਦੋਰਾਨ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਲਾਨ ਤੋਂ ਬਾਅਦ ਇਕ ਵਾਰ ਤਾਂ ਕੱਚੇ ਮੁਲਾਜ਼ਮਾਂ ਦੇ ਚਿਹਰੇ ਖਿੜ ਗਏ ਸਨ। ਮੁਲਾਜ਼ਮਾਂ ਦਾ ਮੰਨਣਾ ਸੀ ਕਿ ਹਮੇਸ਼ਾ ਸਰਕਾਰਾਂ ਮੁਲਾਜ਼ਮਾਂ ਦੀ ਗੱਲ ਆਖਰੀ ਦੋਰ ਵਿਚ ਸੁਣਦੀਆ ਹਨ ਪਰ ਭਗਵੰਤ ਮਾਨ ਮੁੱਖ ਮੰਤਰੀ ਵੱਲੋਂ ਪਹਿਲੇ ਛੇ ਮਹੀਨਿਆ ਦੋਰਾਨ ਹੀ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ 5 ਸਤੰਬਰ 2022 ਨੂੰ ਐਲਾਨ ਕਰ ਦਿੱਤਾ ਸੀ ਪਰ ਤਕਰੀਬਨ ਤਿੰਨ ਮਹੀਨੇ ਬੀਤਣ ਤੇ ਵੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਾ ਮਿਲਣ ਅਤੇ ਸਿੱਖਿਆ ਵਿਭਾਗ ਦੀ ਢਿੱਲ ਮੱਠ ਨੇ ਕੱਚੇ ਮੁਲਾਜ਼ਮਾਂ ਦੇ ਅੰਦਰ ਫਿਰ ਤੋਂ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ।
ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆ ਕੁਲਦੀਪ ਸਿੰਘ, ਰਜਿੰਦਰ ਸਿੰਘ, ਪ੍ਰਵੀਨ ਸ਼ਰਮਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਚਮਕੋਰ ਸਿੰਘ, ਮੋਹਿਤ ਸ਼ਰਮਾ, ਹਰਪ੍ਰੀਤ ਸਿੰਘ, ਜਗਮੋਹਨ ਸਿੰਘ, ਦੇਵਿੰਦਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਸਤੰਬਰ ਨੂੰ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਿੱਖਿਆ ਵਿਭਾਗ ਨੂੰ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਜ਼ਾਰੀ ਕੀਤਾ ਸੀ। ਆਗੂਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸ਼ਰਤਾਂ ਪੂਰੀਆ ਕਰਦੇ ਸਮੂਹ ਕਰਮਚਾਰੀਆ ਵੱਲੋਂ ਆਨਲਾਈਨ ਪਾਰਟਲ ਤੇ ਡਾਟਾ ਭਰ ਦਿੱਤਾ ਗਿਆ ਹੈ ਪਰ ਸਿੱਖਿਆ ਵਿਭਾਗ ਰੈਗੂਲਰ ਆਰਡਰ ਜ਼ਾਰੀ ਕਰਨ ਲਈ ਢਿੱਲ ਮੱਠ ਵਰਤ ਰਿਹਾ ਹੈ ਜਿਸ ਕਰਕੇ ਮੁਲਾਜ਼ਮ ਦੇ ਮਨਾਂ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ।
29 ਨਵੰਬਰ ਤੋਂ ਮੰਤਰੀਆ ਤੇ ਵਿਧਾਇਕਾਂ ਨੂੰ ਦੇਣਗੇ ਮੰਗ ਪੱਤਰ
ਆਗੂਆ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਅਪੀਲ ਕਰਦੇ ਹਨ ਕਿ ਤੁਰੰਤ ਕਰਮਚਾਰੀਆ ਨੂੰ ਰੈਗੂਲਰ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀਆ ਵਿਭਾਗੀ ਮੰਗ ਆਰਜ਼ੀ ਡਿਊਟੀਆ ਅਤੇ ਤਨਖਾਹ ਅਨਾਮਲੀ ਦੇ ਮਸਲੇ ਤਰੰਤ ਹੱਲ ਕਰਨ। ਆਗੂਆ ਨੇ ਕਿਹਾ ਕਿ ਮੁਲਾਜ਼ਮ ਆਪਣੀਆ ਮੰਗਾਂ ਨੂੰ ਲੈ ਕੇ 29 ਨਵੰਬਰ ਤੋਂ ਮੰਤਰੀਆ ਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Punjab government