• Home
 • »
 • News
 • »
 • punjab
 • »
 • CHANDIGARH APPOINTMENT OF GENERAL SECRETARY SECRETARY AND DISTRICT PRESIDENT IN SOCIAL MEDIA DEPARTMENT IN PUNJAB BY CONGRESS SEE LIST KS

ਕਾਂਗਰਸ ਨੇ ਸੋਸ਼ਲ ਮੀਡੀਆ ਵਿਭਾਗ 'ਚ ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਕੀਤੀਆਂ ਨਿਯੁਕਤੀਆਂ, ਵੇਖੋ ਸੂਚੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਸਟੇਟ ਕੋਆਰਡੀਨੇਟਰ ਸਮਰਾਟ ਢੀਂਗਰਾ ਨੇ ਸੂਚੀਆਂ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਨਿਯੁਕਤੀਆਂ ਵਿੱਚ 1 ਜਨਰਲ ਸਕੱਤਰ, 12 ਸਕੱਤਰਾਂ ਅਤੇ 26 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਸ਼ਾਮਲ ਹਨ।

 • Share this:
  ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਵਿੱਚ ਆਪਣੇ ਸੋਸ਼ਲ ਮੀਡੀਆ ਵਿਭਾਗ ਨੂੰ ਵਧਾਉਂਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਨਿਯੁਕਤੀਆਂ ਵਿੱਚ ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

  ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਸਟੇਟ ਕੋਆਰਡੀਨੇਟਰ ਸਮਰਾਟ ਢੀਂਗਰਾ ਨੇ ਸੂਚੀਆਂ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਨਿਯੁਕਤੀਆਂ ਵਿੱਚ 1 ਜਨਰਲ ਸਕੱਤਰ, 12 ਸਕੱਤਰਾਂ ਅਤੇ 26 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਸ਼ਾਮਲ ਹਨ।

  ਜਾਰੀ ਸੂਚੀ ਵਿੱਚ ਦਕਬੀਰ ਸਿੰਘ ਰੰਧਾਵਾ ਨੂੰ ਜਨਰਲ ਸਕੱਤਰ ਵੱਜੋਂ ਲਾਇਆ ਗਿਆ ਹੈ, ਜਦਕਿ ਮਨਦੀਪ ਸਿੰਘ, ਸੰਨੀ ਅਰੋੜਾ, ਰਿਚੀ ਰੋਹਿਤ, ਸਤਵਿੰਦਰ ਸਿੰਘ ਸ਼ੈਲੀ, ਮੰਨੀ ਬਰਾੜ, ਮਨਦੀਪ ਸਿੰਘ ਮੰਨਾ ਮਝਾਲੀ, ਰੁਪਿੰਦਰ ਰੁਪਾਲ, ਕਸ਼ਮੀਰ ਸਿੰਘ, ਖੁਸ਼ਦੀਪ ਸਿੰਘ, ਅਜੀਤ ਦਿਓਲ, ਹਰੀਸ਼ ਸੋਢੀ ਅਤੇ ਪਲਵਿੰਦਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।  ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨਾਂ ਵਿੱਚ ਵਿਵੇਕ ਖੁਰਾਣਾ ਨੂੰ ਅੰਮ੍ਰਿਤਸਰ ਸ਼ਹਿਰੀ, ਪਰਦੀਪ ਰੰਧਾਵਾ ਨੂੰ ਅੰਮ੍ਰਿਤਸਰ ਪੇਂਡੂ, ਰਾਜ ਕਰਨ ਨੂੰ ਤਰਨਤਾਰਨ, ਸਰਵਪ੍ਰੀਤ ਕਾਹਲੋਂ ਨੂੰ ਗੁਰਦਾਸਪੁਰ, ਵਰੁਣ ਠਾਕੁਰ ਨੂੰ ਪਠਾਨਕੋਟ, ਨਿਸ਼ਾਨ ਘਈ ਨੂੰ ਜਲੰਧਰ ਸ਼ਹਿਰੀ, ਸੰਦੀਪ ਨਿੱਝਰ ਜਲੰਧਰ ਪੇਂਡੂ, ਸੌਰਵ ਸ਼ਰਮਾ ਨੂੰ ਕਪੂਰਥਲਾ, ਗੁਰਮਿੰਦਰ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ, ਪਰਮਵੀਰ ਸਿੰਘ ਟਿਵਾਣਾ ਨੂੰ ਫ਼ਤਹਿਗੜ੍ਹ ਸਾਹਿਬ, ਜੱਸੀ ਸੇਖੋਂ ਨੂੰ ਲੁਧਿਆਣਾ ਸ਼ਹਿਰੀ, ਰਮਨਦੀਪ ਚੌਧਰੀ ਨੂੰ ਲੁਧਿਆਣਾ ਪੇਂਡੂ, ਹਰਜੋਤ ਸਿੰਘ ਨੂੰ ਰੂਪਨਗਰ, ਰਮਨਦੀਪ ਸਿੰਘ ਨਰੂਲਾ ਨੂੰ ਐਸਏਐਸ ਨਗਰ, ਅਮਨ ਕਟਾਰੀਆ ਨੂੰ ਖੰਨਾ, ਕਰਨ ਬਾਂਸਲ ਨੂੰ ਫਰੀਦਕੋਟ, ਗੁਰਸੇਵਕ ਸਿੰਘ ਨੂੰ ਫਿਰੋਜ਼ਪੁਰ, ਪਵਨਦੀਪ ਸਿੰਘ ਨੂੰ ਮੋਗਾ, ਵਿਨੀਤ ਜਿੰਦਲ ਨੂੰ ਪਟਿਆਲਾ ਜ਼ਿਲ੍ਹਿਆਂ ਵਿੱਚ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਜਦਕਿ ਗੁਰਸੇਵਕ ਸਿੰਘ ਵਿੱਕੀ ਨੂੰ ਸੰਗਰੂਰ, ਵਰੁਣ ਗੋਇਲ ਨੂੰ ਬਰਨਾਲਾ, ਸ਼ੌਣਕ ਜੋਸ਼ੀ ਨੂੰ ਬਠਿੰਡਾ ਸ਼ਹਿਰੀ, ਪਰਮੀਤ ਭੁੱਲਰ ਨੂੰ ਬਠਿੰਡਾ ਪੇਂਡੂ, ਭਗਵੰਤ ਚਹਿਲ ਨੂੰ ਮਾਨਸਾ, ਜਗਦੀਪ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਬੰਸੀ ਲਾਲ ਸ਼ਰਮਾ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
  Published by:Krishan Sharma
  First published: