Home /News /punjab /

ਥੋੜ੍ਹਾ ਜਿਹਾ ਸਬਰ ਤੇ ਭਰੋਸਾ ਰੱਖੋ; ਹਰ ਵਾਅਦਾ ਪੂਰਾ ਕਰਾਂਗੇ: ਕੇਜਰੀਵਾਲ ਬੋਲੇ; ਪੰਜਾਬ ਦੀਆਂ ਬਸਾਂ ਨੂੰ ਦਿੱਲੀ 'ਚ ਮਿਲੇਗੀ ਸੁਰੱਖਿਆ

ਥੋੜ੍ਹਾ ਜਿਹਾ ਸਬਰ ਤੇ ਭਰੋਸਾ ਰੱਖੋ; ਹਰ ਵਾਅਦਾ ਪੂਰਾ ਕਰਾਂਗੇ: ਕੇਜਰੀਵਾਲ ਬੋਲੇ; ਪੰਜਾਬ ਦੀਆਂ ਬਸਾਂ ਨੂੰ ਦਿੱਲੀ 'ਚ ਮਿਲੇਗੀ ਸੁਰੱਖਿਆ

ਥੋੜ੍ਹਾ ਜਿਹਾ ਸਬਰ ਤੇ ਭਰੋਸਾ ਰੱਖੋ; ਹਰ ਵਾਅਦਾ ਪੂਰਾ ਕਰਾਂਗੇ: ਕੇਜਰੀਵਾਲ ਬੋਲੇ; ਪੰਜਾਬ ਦੀਆਂ ਬਸਾਂ ਨੂੰ ਦਿੱਲੀ 'ਚ ਮਿਲੇਗੀ ਸੁਰੱਖਿਆ

Arvind Kejriwal Punjab Visit: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਆਪਣੇ ਪੰਜਾਬ ਦੌਰੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ (CM Bhagwant Mann) ਹੇਠਲੀ ਪੰਜਾਬ ਸਰਕਾਰ (Punjab Government) ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਲੋਕਾਂ ਨੂੰ ਇਸ ਲਈ ਸਰਕਾਰ 'ਤੇ ਭਰੋਸਾ ਰੱਖਣ ਅਤੇ ਥੋੜ੍ਹਾ ਸਬਰ ਕਰਨ ਲਈ ਕਿਹਾ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Arvind Kejriwal Punjab Visit: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਆਪਣੇ ਪੰਜਾਬ ਦੌਰੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ (CM Bhagwant Mann) ਹੇਠਲੀ ਪੰਜਾਬ ਸਰਕਾਰ (Punjab Government) ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਲੋਕਾਂ ਨੂੰ ਇਸ ਲਈ ਸਰਕਾਰ 'ਤੇ ਭਰੋਸਾ ਰੱਖਣ ਅਤੇ ਥੋੜ੍ਹਾ ਸਬਰ ਕਰਨ ਲਈ ਕਿਹਾ।

    ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਥੇ ਭਗਵੰਤ ਮਾਨ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀਆਂ ਸਰਕਾਰੀ ਲਗਜ਼ਰੀ ਬਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾ ਰਹੀ ਹੈ।

    ਉਨ੍ਹਾਂ ਕਿਹਾ ਕਿ ਹੁਣ ਪੰਜਾਬ 'ਚ ਇਮਾਨਦਾਰ ਸਰਕਾਰ ਹੈ, ਪਹਿਲਾਂ ਇੱਕ ਪਾਰਟੀ ਦੀ ਸਰਕਾਰ ਸੀ, ਫਿਰ ਦੂਜੀ ਪਾਰਟੀ ਦੀ ਸਰਕਾਰ ਸੀ, ਜੋ ਇਹ ਸਾਰਾ ਮੁਨਾਫਾ ਉਨ੍ਹਾਂ ਨੂੰ ਜਾਂਦਾ ਸੀ, ਪਰੰਤੂ ਸਰਕਾਰੀ ਬੱਸ ਨਹੀਂ ਚੱਲਣ ਦਿੱਤੀ ਸੀ। ਜਦਕਿ ਹੁਣ ਲੋਕਾਂ ਦੀ ਆਪਣੀ ਇਮਾਨਦਾਰ ਸਰਕਾਰ ਹੈ ਅਤੇ ਹੁਣ ਯਾਤਰੀਆਂ ਦੀ ਕੋਈ ਲੁੱਟ ਨਹੀਂ ਹੋਣ ਦੇਵਾਂਗੇ।

    ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਇਮਾਨਦਾਰ ਸਰਕਾਰ ਨੇ ਪੰਜਾਬ ਦੀ ਭਲਾਈ ਲਈ ਜਿਹੜੇ ਸਖ਼ਤ ਨਿਰਣੇ ਕੀਤੇ ਹਨ, ਸ਼ਾਇਦ ਹੀ ਪਿਛਲੇ 70 ਸਾਲਾਂ ਵਿੱਚ ਕਿਸੇ ਸਰਕਾਰ ਨੇ ਕੀਤੇ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪੱਧਰ 'ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬੰਦ ਹੋ ਗਿਆ। ਹੁਣ ਹਰ ਅਫ਼ਸਰ ਅਤੇ ਅਧਿਕਾਰੀ ਕੋਲ ਸੰਦੇਸ਼ ਪੁੱਜ ਗਿਆ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਹ ਬਚੇਗਾ ਨਹੀਂ।

    ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ ਵੀ ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਾਅਦਿਆਂ ਨੂੰ ਪੂਰਾ ਕਰਨ ਲਈ ਥੋੜ੍ਹਾ ਸਮਾਂ ਭਾਵੇਂ ਲੱਗ ਸਕਦਾ ਹੈ, ਪਰੰਤੂ ਲੋਕਾਂ ਨੂੰ ਇਸ ਕੱਟੜ ਇਮਾਨਦਾਰ ਸਰਕਾਰ 'ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਥੋੜ੍ਹਾ ਜਿਹਾ ਸਬਰ ਵੀ ਰੱਖਣਾ ਪਵੇਗਾ, ਤਾਂ ਜੋ ਵਾਅਦੇ ਛੇਤੀ ਪੂਰੇ ਕੀਤੇ ਜਾ ਸਕਣੇ।
    Published by:Krishan Sharma
    First published:

    ਅਗਲੀ ਖਬਰ