Home /News /punjab /

ਜਿੰਨਾ ਰਾਜਾਂ ‘ਚ BJP ਨੂੰ ਨਕਾਰ ਦਿੱਤਾ ਜਾਂਦੈ, ਉਥੇ ਆਪ੍ਰੇਸ਼ਨ ਲੋਟਸ ਚਲਾਇਆ ਜਾਂਦਾ- ਹਰਪਾਲ ਚੀਮਾ

ਜਿੰਨਾ ਰਾਜਾਂ ‘ਚ BJP ਨੂੰ ਨਕਾਰ ਦਿੱਤਾ ਜਾਂਦੈ, ਉਥੇ ਆਪ੍ਰੇਸ਼ਨ ਲੋਟਸ ਚਲਾਇਆ ਜਾਂਦਾ- ਹਰਪਾਲ ਚੀਮਾ

ਜਿੰਨਾ ਰਾਜਾਂ ‘ਚ BJP ਨੂੰ ਨਕਾਰ ਦਿੱਤਾ ਜਾਂਦੈ, ਉਥੇ ਆਪ੍ਰੇਸ਼ਨ ਲੋਟਸ ਚਲਾਇਆ ਜਾਂਦਾ- ਹਰਪਾਲ ਚੀਮਾ

ਜਿੰਨਾ ਰਾਜਾਂ ‘ਚ BJP ਨੂੰ ਨਕਾਰ ਦਿੱਤਾ ਜਾਂਦੈ, ਉਥੇ ਆਪ੍ਰੇਸ਼ਨ ਲੋਟਸ ਚਲਾਇਆ ਜਾਂਦਾ- ਹਰਪਾਲ ਚੀਮਾ

ਚੀਮਾ ਨੇ ਕਿਹਾ ਕਿ ਭਾਜਪਾ ਨੇ ਆਪਰੇਸ਼ਨ ਲੋਟਸ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆਗੂਆਂ ਨੇ 'ਆਪ' ਦੇ 10 ਵਿਧਾਇਕਾਂ ਨੂੰ ਫੋਨ ਕੀਤਾ। 

 • Share this:

  ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ ਵਿੱਚ ਪੁੱਜੇ। ਚੀਮਾ ਨੇ ਕਿਹਾ ਕਿ ਭਾਜਪਾ ਨੇ ਆਪਰੇਸ਼ਨ ਲੋਟਸ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਆਗੂਆਂ ਨੇ 'ਆਪ' ਦੇ 10 ਵਿਧਾਇਕਾਂ ਨੂੰ ਫੋਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਪ੍ਰਿੰਸੀਪਲ ਬੁਧ ਰਾਮ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਦਿਨੇਸ਼ ਚੱਢਾ, ਨਰਿੰਦਰ ਕੌਰ ਭਰਾਜ, ਧਰਮਪ੍ਰੀਤ ਸਿੰਘ, ਐਮਐਲਏ ਸ਼ੀਤਲ ਅੰਗੁਰਾਲ, ਰਮਨ ਅਰੋੜਾ, ਪੁਸ਼ਪਿੰਦਰ ਸਿੰਘ ਹੈਪੀ, ਰਜਨੀਸ਼ ਦਹੀਆ ਆਦਿ ਸ਼ਾਮਿਲ ਸਨ।  ਇਸ ਮੌਕੇ ਗੱਲਬਾਤ ਕਰਦਿਆਂ ਜਲੰਧਰ ਪੱਛਮੀ ਦੇ  ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ 10 ਦਿਨਾਂ ਤੋਂ  ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਪੰਜਾਬ ਅਤੇ ਹਰਿਆਣਾ ਦੇ ਲੋਕ ਦੇ ਰਹੇ ਹਨ। ਇਹ ਧਮਕੀਆਂ ਬੀਜੇਪੀ ਵਾਲੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  ਹਰਪਾਲ ਚੀਮਾ ਨੇ ਕਿਹਾ ਕਿ ਇਸ ਸਬੰਧੀ ਅਸੀਂ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਕਰਾਂਗੇ ਤਾਂ ਜੋ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਭਾਜਪਾ ਨੇ ਇਸ ਤੋਂ ਪਹਿਲਾਂ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼ ਅਤੇ ਗੋਆ ਵਿੱਚ ਆਪਰੇਸ਼ਨ ਲੋਟਸ ਚਲਾਇਆ ਸੀ। ਹੁਣ ਭਾਜਪਾ ਪੰਜਾਬ ਵਿੱਚ ਵੀ ਇਹ ਕੋਸ਼ਿਸ਼ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ।

  Published by:Ashish Sharma
  First published:

  Tags: AAP Punjab, Dgp, Harpal cheema, Police