• Home
 • »
 • News
 • »
 • punjab
 • »
 • CHANDIGARH ASSEMBLY ELECTIONS 2022 OPINIONS OF POLITICAL EXPERTS ON FUTURE OF PUNJABS LEADING POLITICIANS KS

Assembly Elections 2022: ਪੰਜਾਬ ਦੇ ਮੋਢੀ ਸਿਆਸਤਦਾਨਾਂ ਦੇ ਭਵਿੱਖ ਬਾਰੇ ਸਿਆਸੀ ਮਾਹਰਾਂ ਦੀ ਰਾਇ

Assembly Elections 2022: ਪੰਜਾਬ ਦੇ ਮੋਢੀ ਸਿਆਸਤਦਾਨਾਂ ਦੇ ਭਵਿੱਖ ਬਾਰੇ ਸਿਆਸੀ ਮਾਹਰਾਂ ਦੀ ਰਾਇ

Assembly Elections 2022: ਪੰਜਾਬ ਦੇ ਮੋਢੀ ਸਿਆਸਤਦਾਨਾਂ ਦੇ ਭਵਿੱਖ ਬਾਰੇ ਸਿਆਸੀ ਮਾਹਰਾਂ ਦੀ ਰਾਇ

 • Share this:
  ਚੰਡੀਗੜ੍ਹ: ਪੰਜਾਬ ਦੀਆਂ ਹਰੇਕ ਚੋਣਾਂ ਵਿੱਚ ਸਿਆਸਤ ਦਾ ਵੱਖਰਾ ਹੀ ਰੰਗ ਵਿਖਾਈ ਦਿੰਦਾ ਹੈ। ਆਗਾਮੀ ਵਿਧਾਨ ਸਭਾ ਚੋਣਾਂ 2022 ਲਈ ਸਰਗਰਮੀਆਂ ਵੀ ਤੇਜ਼ੀ ਫੜਦੀਆਂ ਜਾ ਰਹੀਆਂ ਹਨ। 2022 ਵਿੱਚ ਜਿੱਤ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਵਿਰੋਧੀਆਂ ਨੂੰ ਠਿੱਬੀ ਲਾਉਣੀ ਸ਼ੁਰੂ ਕਰ ਦਿੱਤੀ ਹੈ।

  ਪੰਜਾਬ ਵਿੱਚ ਮੁੱਖ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਇਸ ਵਾਰ ਆਮ ਆਦਮੀ ਪਾਰਟੀ ਵੀ ਜਿੱਤ ਦਾ ਪੂਰਾ ਦਾਅਵਾ ਕਰ ਰਹੀ ਹੈ। ਤਿੰਨਾਂ ਪਾਰਟੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਆਪਣੇ ਮਹਾਰਥੀ ਉਤਾਰਨੇ ਸ਼ੁਰੂ ਕਰ ਦਿੱਤੇ ਹਨ।

  ਇਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਨਾਂਅ ਸ਼ਾਮਲ ਹੈ।

  ਪੰਜਾਬ ਦੀ ਸਿਆਸਤ ਦੇ ਇਨ੍ਹਾਂ ਸਿਰਕੱਢ ਸਿਆਸਤਦਾਨਾਂ ਦੇ ਭਵਿੱਖ ਬਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤਕ ਮਾਹਰ ਪ੍ਰੋ. ਮੁਹੰਮਦ ਖਾਲਿਦ ਅਤੇ ਪ੍ਰੋ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ:

  ਕੈਪਟਨ ਅਮਰਿੰਦਰ ਸਿੰਘ

  ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲਬਾਤ ਕਰਦਿਆਂ ਪ੍ਰੋ. ਮੁਹੰਮਦ ਖਾਲਿਦ ਅਤੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚ ਸੀਐਮ ਦੇ ਅਹੁਦੇ ਲਈ ਉਹ ਚਿਹਰਾ ਹਨ, ਜਿਸ ਬਰਾਬਰ ਹੋਰ ਕੋਈ ਨਹੀਂ ਹੈ। ਉਨ੍ਹਾਂ ਨੇ ਹੀ 2014 ਦੀਆਂ ਚੋਣਾਂ ਪਿੱਛੋਂ ਸਰਕਾਰ ਦੀ ਜਿੱਤ 'ਤੇ 2017 ਵਿੱਚ ਰੋਕ ਲਾਈ, ਇਸਦੇ ਨਾਲ ਹੀ 2014 ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਜਿੱਤ ਵੀ ਪ੍ਰਾਪਤ ਕੀਤੀ ਅਤੇ 10 ਸਾਲ ਤੱਕ ਲਗਾਤਾਰ ਅਕਾਲੀ ਸਰਕਾਰ ਦਾ ਵਿਰੋਧ ਕਰਦੇ ਰਹੇ ਹਨ।

  captain amarinder singh
  ਕੈਪਟਨ ਅਮਰਿੰਦਰ ਸਿੰਘ


  ਹਾਲਾਂਕਿ ਦੋਵਾਂ ਆਗੂਆਂ ਨੇ ਇਹ ਮੰਨਿਆ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਉਹ ਕੰਮ ਨਹੀਂ ਕਰ ਸਕੇ ਜੋ ਉਹ 2002 ਦੀ ਸਰਕਾਰ ਸਮੇਂ ਕੀਤੇ ਸਨ। ਉਨ੍ਹਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਭਾਵੇਂ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਜਾਂ ਫਿਰ ਬਰਗਾੜੀ ਗੋਲੀਕਾਂਡ ਵਰਗੇ ਮੁੱਦੇ ਹੋਣ, ਜਿਸ ਨੇ ਉਨ੍ਹਾਂ ਦੇ ਅਕਸ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਭਾਰੀ ਢਾਹ ਲਾਈ ਹੈ।

  ਨਵਜੋਤ ਸਿੰਘ ਸਿੱਧੂ

  ਕਾਂਗਰਸ ਪਾਰਟੀ ਦੇ ਇਸ ਨਵੇਂ ਬਣੇ ਪ੍ਰਧਾਨ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਸਿੱਧੂ ਦਾ ਲੋਕਾਂ ਵਿੱਚ ਚੰਗਾ ਪ੍ਰਭਾਵ ਹੈ ਅਤੇ ਉਸਦਾ ਇੱਕ ਪੱਖ ਵੀ ਹੈ। ਭਾਵੇਂ ਉਹ ਸੈਲੀਬ੍ਰਿਟੀ ਵਜੋਂ ਹੋਵੇ ਜਾਂ ਫਿਰ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੱਜੋਂ। ਸਿੱਧੂ ਇੱਕ ਸਾਫ ਅਕਸ ਵਾਲੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਆਵਾਜ਼ ਵਿੱਚ ਪੰਜਾਬ ਦਾ ਦਰਦ ਵਿਖਾਈ ਦਿੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਿੱਧੂ ਕੋਲ ਅਜੇ ਤੱਕ ਕੋਈ ਪ੍ਰਸ਼ਾਸਨਿਕ ਤਜਰਬਾ ਨਹੀਂ ਹੈ ਅਤੇ 2017 ਵਿੱਚ ਮੰਤਰੀ ਬਣੇ ਸਨ ਪਰ ਉਹ ਵੀ ਥੋੜ੍ਹੇ ਸਮੇਂ ਲਈ ਹੀ।

  Navjot Singh Sidhu
  ਨਵਜੋਤ ਸਿੰਘ ਸਿੱਧੂ


  ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਵਿੱਚ ਵੀ ਸਿੱਧੂ ਦਾ ਵੱਡਾ ਯੋਗਦਾਨ ਰਿਹਾ ਸੀ, ਭਾਵੇਂ ਕਿ ਇਸ ਨੂੰ ਲੈ ਕੇ ਵਿਵਾਦ ਹੋਇਆ ਪਰ ਸਿੱਧੂ ਨੇ ਇਸ ਨੂੰ ਸੰਭਾਲਿਆ ਸੀ। ਪਰੰਤੂ ਨਵਜੋਤ ਸਿੰਘ ਸਿੱਧੂ ਕੋਲ ਸਹਿਜ ਭਾਵ ਨਾ ਹੋਣਾ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।

  ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਦੀ ਸੋਚ ਹੈ ਕਿ ਸਿੱਧੂ ਦੇ ਪ੍ਰਧਾਨ ਬਣਨ ਪਿੱਛੋਂ ਹੋਰਨਾਂ ਚਿਹਰਿਆਂ ਵਿੱਚ ਵੀ ਕਮੀ ਆਵੇਗੀ ਅਤੇ ਹੁਣ ਟਿਕਟਾਂ ਦੀ ਵੰਡ ਤੋਂ ਹੀ ਪਤਾ ਲੱਗੇਗਾ ਕਿ ਦੋਵਾਂ ਵਿੱਚੋਂ ਕੌਣ ਅਗਲਾ ਮੁੱਖ ਮੰਤਰੀ ਦਾ ਦਾਅਵੇਦਾਰ ਹੋਵੇਗਾ।

  ਸੁਖਬੀਰ ਬਾਦਲ

  ਸੁਖਬੀਰ ਬਾਦਲ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਕਾਰਾਤਮਕ ਗੱਲ ਇਹ ਹੈ ਕਿ ਉਨ੍ਹਾਂ ਕੋਲ ਹਰ ਇੱਕ ਵਰਗ ਦਾ ਪੱਕਾ ਵੋਟ ਬੈਂਕ ਹੈ ਜੋ ਸਿਰਫ ਅਕਾਲੀ ਦਲ ਨੂੰ ਵੋਟ ਕਰਦਾ ਹੈ। ਇਸਤੋਂ ਇਲਾਵਾ ਪਿਤਾ ਵੱਲੋਂ ਮਿਲਿਆ ਤਜਰਬਾ ਵੀ ਉਨ੍ਹਾਂ ਲਈ ਕਾਰਗਰ ਸਾਬਤ ਹੋਵੇਗਾ। ਉਹ ਪਹਿਲਾਂ ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਕੋਲ ਪ੍ਰਸ਼ਾਸਕੀ ਤਜ਼ਰਬਾ ਵੀ ਹੈ। ਇਸਤੋਂ ਇਲਾਵਾ ਬਸਪਾ ਦਾ ਗਠਜੋੜ ਵੀ ਉਨ੍ਹਾਂ ਲਈ ਸਹਾਈ ਹੋ ਸਕਦਾ ਹੈ।

  sukhbir badal
  ਸੁਖਬੀਰ ਸਿੰਘ ਬਾਦਲ


  ਹਾਲਾਂਕਿ ਅਕਾਲੀ ਦਲ ਲਈ ਸਭ ਤੋਂ ਵੱਡਾ ਨੁਕਸਾਨ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਮਾਮਲੇ ਵਿੱਚ ਅਕਸ ਨੂੰ ਢਾਹ ਲੱਗਦੀ ਜਾਪਦੀ ਹੈ। ਇਸਦੇ ਨਾਲ ਹੀ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਸਮੇਂ ਵੀ ਅਕਾਲੀ ਦਲ ਕਾਨੂੰਨਾਂ ਦੀ ਪ੍ਰਸ਼ੰਸਾ ਕਰਦਾ ਰਿਹਾ, ਭਾਵੇਂ ਕਿ ਅਕਾਲੀ ਦਲ ਆਖਰੀ ਸਮੇਂ ਕੈਬਿਨੇਟ ਤੋਂ ਬਾਹਰ ਹੋ ਗਿਆ ਪਰ ਨੁਕਸਾਨ ਝੱਲਣਾ ਪੈ ਸਕਦਾ ਹੈ।

  ਅਰਵਿੰਦ ਕੇਜਰੀਵਾਲ

  ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਇੱਕ ਵੱਖਰੀ ਪਛਾਣ ਹੈ ਪਰ ਇਹ ਪੰਜਾਬ ਪੱਖੋਂ ਵੱਖਰੀ ਗੱਲ ਹੈ। ਭਾਵੇਂ ਕਿ ਪਾਰਟੀ ਦੇ 2014 ਵਿੱਚ 4 ਸੰਸਦ ਮੈਂਬਰ ਜਿੱਤੇ ਪਰ ਪਾਰਟੀ ਜਿੱਤ ਨੂੰ ਕਾਬੂ ਵਿੱਚ ਨਹੀਂ ਰੱਖ ਸਕੀ ਅਤੇ 2019 ਵਿੱਚ ਗਿਰਾਫ਼ ਡਿੱਗ ਕੇ ਸਿਰਫ ਇੱਕ ਸੰਸਦ ਮੈਂਬਰ ਚੋਣ ਜਿੱਤਿਆ। ਹਾਲਾਂਕਿ ਪੰਜਾਬ ਪੱਧਰ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ  ਵਿਰੋਧੀ ਧਿਰ ਦਾ ਰੁਤਬਾ ਮਿਲਿਆ ਹੈ, ਜੋ ਕਿ ਵੱਡੀ ਗੱਲ ਰਹੀ।

  arvind kejriwal
  ਅਰਵਿੰਦ ਕੇਜਰੀਵਾਲ


  ਇਸਤੋਂ ਇਲਾਵਾ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਵੱਜੋਂ ਕਿਸੇ ਬਾਹਰੀ ਨੂੰ ਕਦੇ ਪਸੰਦ ਨਹੀਂ ਕਰਨਗੇ। ਲੋਕ ਭਾਵੇਂ ਅਕਾਲੀ ਦਲ ਅਤੇ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਪਰ ਤੀਜੇ ਬਦਲ ਵੱਜੋਂ ਆਮ ਆਦਮੀ ਪਾਰਟੀ ਹੋ ਸਕਦੀ ਹੈ। ਇਸਦੇ ਨਾਲ ਹੀ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਬਣਦੇ ਹਨ ਤਾਂ ਬਹੁਤ ਜਿਆਦਾ ਮਿਹਨਤ ਕਰਨੀ ਪਵੇਗੀ। ਹਾਲਾਂਕਿ ਅਜੇ ਤੱਕ ਪਾਰਟੀ ਕੋਲ ਕੋਈ ਅਜਿਹਾ ਚਿਹਰਾ ਨਹੀਂ ਜੋ ਲੋਕਾਂ ਨੂੰ ਪ੍ਰਭਾਵਤ ਕਰ ਸਕੇ, ਜੋ ਕਿ ਪਾਰਟੀ ਦੀ ਸਭ ਤੋਂ ਵੱਡੀ ਦਿੱਕਤ ਹੈ।

  ਭਗਵੰਤ ਮਾਨ

  ਭਗਵੰਤ ਮਾਨ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਭਗਵੰਤ ਮਾਨ ਇੱਕ ਮਸ਼ਹੂਰ ਚਿਹਰਾ ਹਨ ਅਤੇ ਦੋ ਵਾਰੀ ਸੰਗਰੂਰ ਤੋਂ ਸੰਸਦ ਮੈਂਬਰ ਹੋਣਾ ਵੀ ਉਨ੍ਹਾਂ ਲਈ ਵੱਡੀ ਗੱਲ ਹੈ। ਭਗਵੰਤ ਮਾਨ ਅੰਦਰ ਕੋਈ ਅਜਿਹੀ ਇਮੇਜ਼ ਨਜ਼ਰ ਨਹੀਂ ਆਉਂਦੀ ਕਿ ਉਹ ਸੂਬੇ ਨੂੰ ਸੰਭਾਲ ਸਕਣ। ਰਾਜਨੀਤੀ ਵਿੱਚ ਵੀ ਉਨ੍ਹਾਂ ਨੂੰ ਥੋੜ੍ਹਾ ਸਮਾਂ ਹੋਇਆ ਹੈ ਅਤੇ ਕੋਈ ਵੱਡਾ ਕਿਰਦਾਰ ਸਾਹਮਣੇ ਨਹੀਂ ਆਇਆ ਹੈ। ਇਸਤੋਂ ਇਲਾਵਾ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਪਾਰਟੀ ਵੀ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਤਿਆਰ ਵਿਖਾਈ ਨਹੀਂ ਦੇ ਰਹੀ।

  Bhagwant Mann
  ਭਗਵੰਤ ਮਾਨ


  ਭਗਵੰਤ ਪੂਰੀ ਦਾ ਪਲਸ ਪੁਆਇੰਟ ਇਹ ਹੈ ਕਿ ਉਹ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਹਨ ਅਤੇ ਆਪਣੇ ਹਲਕੇ ਦੇ ਲੋਕਾਂ ਲਈ ਸਮਾਂ ਵੀ ਕੱਢਦੇ ਹਨ, ਪਰੰਤੂ ਸ਼ਰਾਬ ਉਨ੍ਹਾਂ ਲਈ ਨਕਾਰਾਤਮਕ ਪਹਿਲੂ ਹੈ। ਹੁਣ ਵੇਖਦਾ ਦਿਲਚਸਪ ਹੋਵੇਗਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦਾ ਐਲਾਨ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਕਰਦੀ ਹੈ ਜਾਂ ਨਹੀਂ, ਕਿਉਂਕਿ ਸੰਸਦ ਮੈਂਬਰ ਹੋਣਾ ਅਤੇ ਮੁੱਖ ਮੰਤਰੀ ਦਾ ਚਿਹਰਾ ਹੋਣਾ ਦੋਵੇਂ ਵੱਖੋ ਵੱਖਰੀ ਗੱਲਾਂ ਹਨ।
  Published by:Krishan Sharma
  First published: