Home /News /punjab /

ਦਾਦੂਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ, ਕਿਹਾ; ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਛੱਡੋ...

ਦਾਦੂਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ, ਕਿਹਾ; ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਛੱਡੋ...

ਦਾਦੂਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ, ਕਿਹਾ; ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਛੱਡੋ...

Punjab News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ (Baljit Singh Daduwal) ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਜਥੇਦਾਰ ਨੂੰ ਚਿੱਠੀ ਰਾਹੀਂ ਬਾਦਲ ਪਰਿਵਾਰ (Badal Family) ਦਾ ਖਹਿੜਾ ਛੱਡ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਕਿਹਾ ਹੈ। ਵੇਖੋ ਦਾਦੂਵਾਲ ਨੇ ਚਿੱਠੀ 'ਚ ਜਥੇਦਾਰ ਨੂੰ ਕੀ ਕਿਹਾ...

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ (Baljit Singh Daduwal) ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਜਥੇਦਾਰ ਨੂੰ ਚਿੱਠੀ ਰਾਹੀਂ ਬਾਦਲ ਪਰਿਵਾਰ (Badal Family) ਦਾ ਖਹਿੜਾ ਛੱਡ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਕਿਹਾ ਹੈ। ਵੇਖੋ ਦਾਦੂਵਾਲ ਨੇ ਚਿੱਠੀ 'ਚ ਜਥੇਦਾਰ ਨੂੰ ਕੀ ਕਿਹਾ...

  ਉਨ੍ਹਾਂ ਕਿਹਾ, ''ਜਥੇਦਾਰ ਗਿ: ਹਰਪ੍ਰੀਤ ਸਿੰਘ ਜੀਉ, ਅੱਜ ਸੋਸ਼ਲ ਮੀਡੀਆ ਤੇ ਤੁਹਾਡਾ ਇਕ ਵੀਡੀਓ ਸੁਨੇਹਾ ਸੁਣਿਆ, ਜਿਸ ਵਿੱਚ ਤੁਸੀਂ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਆਪਣੀਆਂ ਜਾਨਾ ਗੁਆਉਣ ਤਬਾਹੀ ਝੱਲਣ ਵਾਲੇ ਲੱਖਾਂ ਸਿੱਖ ਹਿੰਦੂ ਮੁਸਲਮਾਨਾਂ ਨੂੰ ਯਾਦ ਕੀਤਾ ਅਤੇ ਉਨਾ ਦੀ ਯਾਦ ਵਿਚ 10 ਤੋਂ 15 ਅਗਸਤ ਤੱਕ ਅਰਦਾਸਾਂ ਪ੍ਰਾਰਥਨਾਵਾਂ ਕਰਨ ਵਾਸਤੇ ਹਿੰਦੂ ਸਿੱਖਾਂ ਨੂੰ ਸੰਦੇਸ਼ ਜਾਰੀ ਕੀਤਾ ਹੈ ਅਤੇ 16 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਉਨਾਂ ਲੱਖਾਂ ਲੋਕਾਂ ਦੀ ਯਾਦ ਵਿਚ ਸਮਾਗਮ ਦਾ ਸੱਦਾ ਦਿੱਤਾ ਹੈ। ''

  ਦਾਦੂਵਾਲ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ


  ਦਾਦੂਵਾਲ ਨੇ ਲਿਖਆ, ''ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕੇ ਤੁਸੀਂ ਭਾਰਤ ਪਾਕਿਸਤਾਨ ਦੀ ਆਜ਼ਾਦੀ ਦੇ ਉਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਿਨਾਂ ਦੀ ਕੁਰਬਾਨੀ ਸਦਕਾ ਇਹ ਦੇਸ਼ ਅੰਗਰੇਜ਼ਾਂ ਤੋਂ ਅਜਾਦ ਹੋਏ ਇਹ ਉਪਰਾਲਾ ਅੱਜ ਤੋਂ ਪਹਿਲਾਂ ਕਦੇ ਕਿਸੇ ਵੀ ਜਥੇਦਾਰ ਜਾਂ ਤੁਹਾਡੇ ਵਲੋਂ ਨਹੀਂ ਕੀਤਾ ਗਿਆ ਕਰਨਾ ਚਾਹੀਦਾ ਸੀ 'ਚਲੋ ਦੇਰ ਆਏ ਦਰੁੱਸਤ ਆਏ' ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਵੀ ਉਨਾਂ ਲੱਖਾਂ ਲੋਕਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਜਿਨਾਂ ਨੇ ਦੋਨਾਂ ਦੇਸ਼ਾਂ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਆਪਣਾ ਖੂਨ ਡੋਲਿਆ ਤੇ ਤਬਾਹੀ ਝੱਲੀ ਸੀ।''

  ਉਨ੍ਹਾਂ ਕਿਹਾ, ''ਪਿਛਲੇ ਕੁਝ ਸਮੇਂ ਤੋਂ ਮੈਂ ਵੇਖ ਰਿਹਾ ਹਾਂ ਕੇ ਤੁਸੀਂ ਕਈ ਅਜਿਹੇ ਬਿਆਨ ਵੀ ਜਾਰੀ ਕੀਤੇ ਹਨ ਜਿਨਾਂ ਵਿੱਚ ਸਿਰਫ਼ ਬਾਦਲ ਪਰਿਵਾਰ ਨੂੰ ਪੰਥਕ ਬਣਾਕੇ ਮੁੜ ਸੱਤਾ ਵਿੱਚ ਲਿਆਉਣ ਦਾ ਯਤਨ ਹੈ। ਪਰ ਜਥੇਦਾਰ ਜੀ ਯਾਦ ਰੱਖੋ, ਜਿਸ ਬਾਦਲ ਪਰਿਵਾਰ ਨੇ ਪੰਥ ਅਤੇ ਪੰਜਾਬ ਨਾਲ ਵੱਡੀਆਂ ਗੱਦਾਰੀਆ ਕੀਤੀਆ ਹਨ ਤੁਹਾਡੇ ਬਿਆਨ ਵੀ ਉਨਾ ਦੇ ਡਿੱਗਦੇ ਮਹਿਲ ਨੂੰ ਠੁਮਣਾ ਨਹੀਂ ਦੇ ਸਕਦੇ ਆਕਸੀਜਨ ਜਿਊਂਦੇ ਬੰਦਿਆਂ ਤੇ ਕੰਮ ਕਰਦੀ ਹੈ ਜਦੋਂ ਕੋਈ ਮੁਰਦਾ ਹੋ ਜਾਵੇ ਤਾਂ ਫਿਰ ਵਰਤੀ ਆਕਸੀਜਨ ਵਿਅਰਥ ਜਾਂਦੀ ਹੈ, ਸਮਾਂ ਲੰਘਾ ਚੁੱਕੀ ਦਵਾਈ ਨੂੰ ਕੋਈ ਨਹੀਂ ਵਰਤਦਾ। ਇਸੇ ਤਰਾਂ ਵੇਲਾ ਵਿਹਾ ਚੁੱਕੀ ਬਾਦਲ ਪ੍ਰੀਵਾਰ ਦੀ ਲੀਡਰਸ਼ਿਪ ਨੂੰ ਹੁਣ ਉਨਾਂ ਦੀ ਪਾਰਟੀ ਦੇ ਸੁਹਿਰਦ ਆਗੂ ਵੀ ਪ੍ਰਵਾਨ ਨਹੀ ਕਰ ਰਹੇ ਅਤੇ ਇੱਕ ਇੱਕ ਕਰਕੇ ਆਏ ਦਿਨ ਸੋਮਣੀ ਅਕਾਲੀ ਦਲ ਤੋਂ ਬਣੇ ਬਾਦਲ ਪ੍ਰੀਵਾਰ ਦਲ ਦੀ ਛੱਤਰਛਾਇਆ ਚੋਂ ਬਾਹਰ ਆ ਕੋ ਪੰਥਕ ਸੰਸਥਾਵਾਂ ਸ੍ਰੋਮਣੀ ਅਕਾਲੀ ਦਲ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜਬੂਤ ਕਰਨ ਦਾ ਸੋਚ ਰਹੇ ਹਨ।''

  ਦਾਦੂਵਾਲ ਨੇ ਚਿੱਠੀ 'ਚ ਜਥੇਦਾਰ ਨੂੰ ਕੀ ਕਿਹਾ, ''ਜਥੇਦਾਰ ਜੀ, ਡਾਇਨਾਜ਼ੋਰ ਤਾਂ ਹੋ ਸਕਦਾ ਮੁੜ ਧਰਤੀ ਤੇ ਆ ਜਾਣ ਪਰ ਬਾਦਲ ਪ੍ਰੀਵਾਰ ਹੁਣ ਮੁੜ ਪੰਜਾਬ ਦੀ ਸੱਤਾ ਤੇ ਨਹੀ ਆ ਸਕਦਾ ਤੁਹਾਡੇ ਬਿਆਨ ਬਾਦਲਾਂ ਨੂੰ ਬਚਾਅ ਨਹੀਂ ਸਕਣਗੇ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਤੁਹਾਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਇਆ ਹੈ। ਪੂਰੇ ਪੰਥ ਨੇ ਤਾਂ ਪਹਿਲਾਂ ਹੀ ਤੁਹਾਨੂੰ ਪ੍ਰਵਾਨ ਨਹੀਂ ਕੀਤਾ, ਕਿਰਪਾ ਕਰਕੇ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨੂੰ ਢਾਹ ਨਾ ਲਗਾਓ। ਅਜਿਹੇ ਬਿਆਨ ਦਾਗ ਕੇ ਪਹਿਲੇ ਕੁਝ ਜਥੇਦਾਰਾਂ ਦੀ ਤਰਾ ਗੁਨਾਹਗਾਰਾਂ ਦੀ ਕਤਾਰ ਵਿੱਚ ਖੜੇ ਨਾ ਹੋਵੇ। ਹੁਣ ਬਾਦਲ ਪ੍ਰੀਵਾਰ ਦੀ ਪੁਸਤਪਨਾਹੀ ਛੱਡ ਕੇ ਪੰਥ ਦੀ ਰਹਿਨੁਮਾਈ ਕਰੇ, ਜਿਨਾ ਮਹਾਨ ਸਿੱਖ ਸੰਸਥਾਵਾ ਉੱਪਰ ਬਾਦਲ ਪ੍ਰੀਵਾਰ ਅਮਰਵੇਲ ਬਣਕੇ ਨੁਕਸਾਨ ਕਰ ਰਿਹਾ ਹੈ। ਉਨਾਂ ਸਿੱਖ ਸੰਸਥਾਵਾਂ ਤੋਂ ਬਾਦਲ ਪਰਿਵਾਰ ਨੂੰ ਪਰੇ ਕਰਕੇ ਇਨਾ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂੰਹ ਸਿੱਖ ਸੰਸਥਾਵਾਂ ਨੂੰ ਸਾਂਝਾ ਯਤਨ ਕਰਨ ਦਾ ਹੁਕਮ ਜਾਰੀ ਕਰੋ ਆਪੋ ਆਪਣੀ ਡਫਲੀ ਨਾ ਵਜਾਉਣ।''
  Published by:Krishan Sharma
  First published:

  Tags: Daduwal punjab, Giani harpreet singh, Punjab politics, SGPC, Shiromani Akali Dal

  ਅਗਲੀ ਖਬਰ