ਚੰਡੀਗੜ੍ਹ: ਹਮੇਸ਼ਾ ਸਚਾਈ ਦੇ ਹੱਕ 'ਚ ਨਿਤਰਨ ਵਾਲੇ ਗਾਇਕ ਬੱਬੂ ਮਾਨ ਬੇਬਾਕੀ ਨਾਲ ਬੋਲਣ ਲਈ ਜਾਣੇ ਜਾਂਦੇ ਹਨ। ਉਹ ਸਮੇਂ-ਸਮੇਂ 'ਤੇ ਕਿਸਾਨਾਂ ਦੇ ਹੱਕ ਵਿੱਚ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਕਿਸਾਨੀ ਨਾਲ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਰਹਿੰਦੇ ਹਨ।
ਹੁਣ ਬੱਬੂ ਮਾਨ ਨੇ ਇੱਕ ਹੋਰ ਪੋਸਟ ਸਾਂਝੀ ਕਰਕੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਹਰ ਕੋਈ ਉਸ ਪੋਸਟ ਨੂੰ ਖੂਬ ਸਾਂਝਾ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕ ਲਗਾਤਾਰ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਦਿਨ ਬੱਬੂ ਮਾਨ ਵਲੋਂ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਲੋਕਾਂ ਨੂੰ ਹੰਬਲਾ ਮਾਰਿਆ ਜਾ ਰਿਹਾ ਹੈ।
ਇਸੇ ਨੂੰ ਲੈ ਕੇ ਅੱਜ ਬੱਬੂ ਮਾਨ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ’ਚ ਬੱਬੂ ਮਾਨ ਲਿਖਦੇ ਹਨ,
‘ਲਹਿਰ ਉੱਠੀ ਪੰਜਾਬ ਤੋਂ, ਫਿਰ ਜੁੜਿਆ ਨਾਲ ਹਰਿਆਣਾ।
ਐੱਮ. ਪੀ., ਯੂ. ਪੀ., ਉਤਰਾਂਚਲ ਤੋਂ, ਚੱਲ ਪਿਆ ਫਿਰ ਲਾਣਾ।
ਲਾ ਲਓ ਥੁੱਕ ਗਿੱਟਿਆਂ ਨੂੰ ਚੋਰੋ, ਭੱਜ ਕੇ ਕਿਥੇ ਜਾਣਾ।''

ਬੱਬੂ ਮਾਨ ਦੀ ਇੰਸਟਾਗ੍ਰਾਮ ਪੋਸਟ।
ਦੱਸ ਦੇਈਏ ਕਿ ਪੋਸਟ ਨਾਲ ਬੱਬੂ ਮਾਨ ਨੇ ਇੱਕ ਕੈਪਸ਼ਨ ਵੀ ਲਿਖੀ ਹੈ। ਬੱਬੂ ਮਾਨ ਨੇ ਕੈਪਸ਼ਨ ’ਚ ਲਿਖਿਆ,
‘ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’
ਸਿਰਫ ਸੋਸ਼ਲ ਮੀਡੀਆ ’ਤੇ ਹੀ ਨਹੀਂ, ਸਗੋਂ ਬੱਬੂ ਮਾਨ ਨਿੱਜੀ ਤੌਰ ’ਤੇ ਕਿਸਾਨੀ ਅੰਦੋਲਨ ’ਚ ਸ਼ਮੂਲੀਅਤ ਕਰਕੇ ਕਿਸਾਨਾਂ ਦੀ ਹੌਸਲਾ-ਅਫਜ਼ਾਈ ਕਰਦੇ ਰਹਿੰਦੇ ਹਨ। ਉਥੇ ਆਪਣੇ ਗੀਤਾਂ ਰਾਹੀਂ ਉਹ ਅਕਸਰ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।