Home /News /punjab /

CM ਮਾਨ ਦੀ ਕੋਠੀ ਦਾ ਘਿਰਾਓ, ਬਸਪਾ ਪ੍ਰਧਾਨ ਬੋਲੇ; AAP ਸਰਕਾਰ ਦਾ ਦਲਿਤਾਂ, ਤੇ ਮਜ਼ਦੂਰਾਂ ਵਿਰੋਧੀ ਚੇਹਰਾ ਬੇਨਕਾਬ ਹੋਇਆ

CM ਮਾਨ ਦੀ ਕੋਠੀ ਦਾ ਘਿਰਾਓ, ਬਸਪਾ ਪ੍ਰਧਾਨ ਬੋਲੇ; AAP ਸਰਕਾਰ ਦਾ ਦਲਿਤਾਂ, ਤੇ ਮਜ਼ਦੂਰਾਂ ਵਿਰੋਧੀ ਚੇਹਰਾ ਬੇਨਕਾਬ ਹੋਇਆ

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ (file photo)

ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵਿਗੜੇ ਹਾਲਤ ਲਈ 'ਆਪ' ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ (file photo)

BSP Dharna At Bhagwant Mann Home in Sangrur: ਬਹੁਜਨ ਸਮਾਜ ਪਾਰਟੀ (BSP) ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ (Jasvir Singh Garhi) ਕੀਤੀ।

 • Share this:
  ਚੰਡੀਗੜ੍ਹ/ਸੰਗਰੂਰ: BSP Dharna At Bhagwant Mann Home in Sangrur: ਬਹੁਜਨ ਸਮਾਜ ਪਾਰਟੀ (BSP) ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਕੀਤੀ। ਕਹਿਰ ਦੀ ਧੁੱਪ ਵਿਚ ਬਸਪਾ ਵਰਕਰਾਂ ਤੇ ਲੀਡਰਸ਼ਿਪ ਨੇ ਨੀਲੇ ਝੰਡਿਆਂ ਦੇ ਜਾਹੋ ਜਲਾਲ ਨਾਲ ਪੂਰੇ ਸ਼ਹਿਰ ਵਿਚ ਅੱਠ ਕਿਲੋਮੀਟਰ ਦੇ ਲਗਭਗ ਰੋਸ਼ ਮਾਰਚ ਕੱਢਿਆ, ਜਿਸ ਵਿਚ ਡੇਢ ਦੋ ਕਿਲੋਮੀਟਰ ਲੰਬਾ ਗੱਡੀਆਂ, ਮੋਟਰਸਾਈਕਲ, ਪੈਦਲ ਕਾਫ਼ਲਾ ਲਗਾਤਾਰ ਸਰਕਾਰ ਵਿਰੋਧੀ ਨਾਹਰੇਬਾਜੀ ਕਰਦਾ ਮੁੱਖ ਮੰਤਰੀ ਦੀ ਕੋਠੀ ਵੱਲ ਵਧਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਨੇ ਖੁਦ ਸਾਇਕਲ ਚਲਾਕੇ ਕੀਤੀ। ਇਹ ਕਾਫਲਾ ਗੁਰੂਦਵਾਰਾ ਨਾਨਕਿਆਣਾ ਸਾਹਿਬ ਤੋਂ ਚਲਕੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪੁੱਜਾ। ਇਸ ਮੌਕੇ ਸੰਗਰੂਰ ਤੇ ਬਠਿੰਡਾ ਲੋਕ ਸਭਾ ਦੇ ਵਰਕਰ ਹੁੰਮ ਹੁੰਮਾ ਕੇ ਪੁੱਜੇ।

  ਗੜ੍ਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ 80 ਦਿਨਾਂ ਸਰਕਾਰ ਵਿਚ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਗਈ ਹੈ ਜਿਵੇਂ ਦਿਹਾੜੀ ਵਿਚ ਵਾਧਾ, ਮਨਰੇਗਾ ਦਿਹਾੜੀ ਤੇ ਕੰਮ ਦੇ ਦਿਨਾਂ ਵਿੱਚ ਵਾਧਾ, ਗਰੀਬਾਂ ਦੇ ਕਰਜੇ ਮਾਫ਼ੀ ਦਾ ਮੁੱਦਾ, ਗਰੀਬਾਂ ਲਈ ਕੰਮ ਕਾਜ ਲਈ ਸਸਤੇ ਤੇ ਸੌਖੇ ਕਰਜੇ, ਨੀਲਾ ਤੇ ਲਾਭਪਾਤਰੀ ਕਾਰਡ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਦਿ। ਪੰਜਾਬ ਦੇ ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ , 1/3 ਪੱਛੜੀਆਂ ਸ਼੍ਰੇਣੀਆਂ ਲਈ, 1/3 ਸਾਂਝੇ ਵਰਗਾਂ ਲਈ ਰਾਖਵਾਂ ਕਰਨ ਲਈ ਬਸਪਾ ਨੇ ਪੰਜਾਬ ਵਿਚ ਲਾਮਬੰਦੀ ਸ਼ੁਰੂ ਕੀਤੀ ਹੈ।

  ਬਸਪਾ ਨੇ ਇਹ ਪ੍ਰਦਰਸ਼ਨ ਆਪ ਨੂੰ ਬਿਜਲੀ ਦੀਆਂ 600 ਯੂਨਿਟਾਂ ਮਾਫ਼ੀ ਦਾ ਵਾਅਦਾ ਤੇ 1000 ਰੁਪਿਆ ਸਾਰੀਆਂ ਔਰਤਾਂ ਲਈ ਦਾ ਵਾਅਦਾ, ਬੇਰੁਜਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਿਮ ਪੱਕੇ ਕਰਨ ਦਾ ਵਾਅਦਾ, ਆਦਿ ਗਾਰੰਟੀਆਂ ਯਾਦ ਕਰਾਉਣ ਲਈ ਕੀਤਾ ਹੈ।

  ਇਸ ਮੌਕੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ, ਚਮਕੌਰ ਸਿੰਘ ਵੀਰ, ਲਾਲ਼ ਸਿੰਘ ਸੁਲਹਾਣੀ, ਮੀਨਾ ਰਾਣੀ, ਰਾਜਾ ਰਾਜਿੰਦਰ ਸਿੰਘ, ਦਰਸ਼ਨ ਸਿੰਘ ਝਲੂਰ, ਗੁਰਦੀਪ ਮਾਖਾ, ਲਖਵੀਰ ਸਿੰਘ ਨਿੱਕਾ, ਜੋਗਾ ਸਿੰਘ ਪਣੋਂਦੀਆਂ, ਗੁਰਮੇਲ ਚੁੰਬਰ, ਪਰਵੀਨ ਬੰਗਾ, ਜਸਵੰਤ ਰਾਏ, ਭਾਗ ਸਿੰਘ ਸਰੀਂਹ, ਅਮਰੀਕ ਸਿੰਘ ਕੈਂਥ, ਸ਼ਮਸ਼ਾਦ ਅੰਸਾਰੀ, ਰਣਧੀਰ ਸਿੰਘ ਨਾਗਰਾ, ਭੋਲਾ ਸਿੰਘ, ਬੰਤਾ ਸਿੰਘ ਕੈਂਪਰ, ਜਗਤਾਰ ਸਿੰਘ ਵਾਲੀਆਂ, ਜਗਰੂਪ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਰਾਮ ਸਿੰਘ ਲੌਂਗੋਵਾਲ, ਜਗਦੀਸ਼ ਸ਼ੇਰਪੁਰੀ, ਹਰਬੰਸ ਹਰੀਗੜ੍ਹ, ਸੁਖਵਿੰਦਰ ਬਿੱਟੂ, ਲਾਲ ਚੰਦ ਔਜਲਾ, ਰਾਜਿੰਦਰ ਭੀਖੀ, ਜਗਦੀਪ ਗੋਗੀ, ਬਾਬੂ ਸਿੰਘ ਫਤਿਹਪੁਰ, ਜਸਵੀਰ ਜੱਸੀ, ਸੁਦਾਗਰ ਸਿੰਘ, ਰਣਜੀਤ ਕੁਮਾਰ, ਬਲਵਿੰਦਰ ਰੱਲ, ਹਰਜਿੰਦਰ ਬਿੱਲਾ, ਮਨੀ ਮਾਲਵਾ, ਵਿਕੀ ਬਹਾਦਰਕੇ, ਕੁਲਦੀਪ ਬਹਿਰਾਮ ਆਦਿ ਹਾਜ਼ਿਰ ਸਨ।
  Published by:Krishan Sharma
  First published:

  Tags: Aam Aadmi Party, AAP Punjab, Bhagwant Mann, Bsp, Punjab politics

  ਅਗਲੀ ਖਬਰ