ਬਠਿੰਡਾ: ਰਾਮਪੁਰਾ ਦੇ ਪਿੰਡ ਜਲਾਲ ਦੇ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਵੱਲੋਂ 60 ਬੱਚਿਆਂ ਦੇ ਜ਼ਬਰੀ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਵਾਪਰੀ ਇਸ ਘਟਨਾ ਨੇ ਮਾਪਿਆਂ 'ਚ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸਿਆਂ ਬੱਚਿਆ ਦਾ ਵਾਲ ਕੱਟੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ।
ਵਾਲ ਕੱਟੇ ਗਏ ਬੱਚਿਆਂ ਨੇ ਕਿਹਾ ਕਿ ਪਹਿਲਾਂ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਜਮਾਤ ਤੋਂ ਬਾਹਰ ਸੱਦਿਆਂ ਅਤੇ ਬਾਅਦ ਵਿੱਚ ਵਾਲ ਕੱਟ ਦਿੱਤੇ। ਉਨ੍ਹਾਂ ਦੱਸਿਆ ਕਿ ਲਗਭਗ 60 ਵਿਦਿਆਰਥੀਆਂ ਦੇ ਵਾਲ ਕੱਟੇ ਗਏ ਹਨ। ਹਾਲਾਂਕਿ ਪ੍ਰਿੰਸੀਪਲ ਦਾ ਇਸ ਸਬੰਧ ਵਿੱਚ ਆਪਣਾ ਤਰਕ ਹੈ, ਜਦਕਿ ਵਾਲ ਕੱਟਣ ਵਾਲੇ ਨਾਈ ਦਾ ਕਹਿਣਾ ਹੈ ਕਿ ਉਸ ਨੇ ਪ੍ਰਿੰਸੀਪਲ ਦੇ ਹੁਕਮ 'ਤੇ ਵਾਲ ਕੱਟੇ ਹਨ, ਜਿਸ ਵਿੱਚ ਉਸਦਾ ਕੋਈ ਗੁਨਾਹ ਨਹੀਂ।
ਨਾਦਰਸ਼ਾਹੀ ਫੁਰਮਾਨ ਨਾਲ ਬੱਚਿਆਂ ਦੇ ਜਬਰੀ ਵਾਲ ਕਟਵਾਉਣ ਵਾਲੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਬੱਚਿਆਂ ਨੂੰ ਕਹਿ ਚੁੱਕੀ ਸੀ ਕਿ ਵਾਲ ਕਟਵਾਓ ਪਰ ਬੱਚੇ ਨਹੀਂ ਮੰਨੇ ਤੇ ਅਖੀਰ ਉਸ ਨੂੰ ਇਹ ਕਦਮ ਚੁੱਕਣਾ ਪਿਆ। ਉਸ ਦਾ ਕਹਿਣਾ ਸੀ ਕਿ ਬੱਚੇ ਵੱਖ ਵੱਖ ਡਿਜ਼ਾਈਨਾਂ ਦੇ ਵਾਲ ਕੰਘੀ ਕਰਕੇ ਆਉਂਦੇ ਸਨ। ਇਸ ਲਈ ਉਸਦੇ ਇਸ ਫੈਸਲੇ ਦਾ ਵਿਰੋਧ ਕਰਨਾ ਠੀਕ ਨਹੀਂ, ਕਿਉਂਕਿ ਉਸ ਨੇ ਸਿਰਫ਼ ਅਨੁਸ਼ਾਸਨ ਬਣਾਈ ਰੱਖਣ ਲਈ ਇਹ ਕੀਤਾ ਹੈ।
ਬੱਚਿਆਂ ਦੇ ਮਾਪਿਆਂ 'ਚ ਰੋਸ
ਉਧਰ, ਪ੍ਰਿੰਸੀਪਲ ਦੀ ਇਸ ਕਾਰਵਾਈ ਦਾ ਬੱਚਿਆਂ ਦੇ ਮਾਪਿਆਂ 'ਚ ਭਾਰੀ ਗੁੱਸਾ ਹੈ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕਰਦੇ ਕਿਹਾ ਕਿ ਪ੍ਰਿੰਸੀਪਲ ਨੇ ਇਹ ਪਹਿਲਾਂ ਤੈਅ ਯੋਜਨਾ ਤਹਿਤ ਕੀਤਾ ਹੈ। ਪਹਿਲਾਂ ਨਾਈ ਸੱਦਿਆ ਗਿਆ ਅਤੇ ਫਿਰ ਬੱਚਿਆਂ ਨੂੰ ਚੁਣ-ਚੁਣ ਕੇ ਉਨ੍ਹਾਂ ਦੇ ਜਬਰੀ ਵਾਲ ਕਟਵਾ ਦਿੱਤੇ ਗਏ। ਮਾਪਿਆਂ ਨੇ ਕਿਹਾ ਕਿ ਬੱਚਿਆਂ ਨੂੰ ਤਾਂ ਇਸ ਬਾਰੇ ਭਿਣਕ ਵੀ ਨਹੀਂ ਸੀ ਕਿ ਕਲਾਸ ਵਿਚੋਂ ਬਾਹਰ ਆਉਣ 'ਤੇ ਉਨ੍ਹਾਂ ਦੇ ਵਾਲ ਕੱਟ ਦਿੱਤੇ ਜਾਣਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।