Home /News /punjab /

ਸੁੰਦਰ ਲੜਕੀਆਂ ਦਾ ਮੁਕਾਬਲਾ: ਪੋਸਟਰ ਜਾਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ, ਹਿਰਾਸਤ 'ਚ ਲਏ

ਸੁੰਦਰ ਲੜਕੀਆਂ ਦਾ ਮੁਕਾਬਲਾ: ਪੋਸਟਰ ਜਾਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ, ਹਿਰਾਸਤ 'ਚ ਲਏ

Bathinda : ਸੁੰਦਰ ਲੜਕੀਆਂ ਦਾ ਮੁਕਾਬਲਾ ਦਾ ਲੋਕਾਂ ਵੱਲੋਂ ਡਟਵਾਂ ਵਿਰੋਧ 

Bathinda : ਸੁੰਦਰ ਲੜਕੀਆਂ ਦਾ ਮੁਕਾਬਲਾ ਦਾ ਲੋਕਾਂ ਵੱਲੋਂ ਡਟਵਾਂ ਵਿਰੋਧ 

Sundar Ladkiya da Muqabala Poster Controversy: ਬਠਿੰਡਾ ਵਿੱਚ ਜਨਰਲ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਦੇ ਸੁੰਦਰਤਾ ਮੁਕਾਬਤਲੇ ਦੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।

  • Share this:

Sundar Ladkiya da Muqabala Poster Controversy: ਬਠਿੰਡਾ ਵਿੱਚ ਜਨਰਲ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਦੇ ਸੁੰਦਰਤਾ ਮੁਕਾਬਤਲੇ ਦੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਭਾਜਪਾ ਆਗੂ ਸੁਖਪਾਲ ਸਰ੍ਹਾਂ ਨੇ ਐਸਐਸਪੀ ਬਠਿੰਡਾ ਨੂੰ ਇਸ ਸਬੰਧੀ ਸਿ਼ਕਾਇਤ ਦਿੱਤੀ ਸੀ, ਜਿਸ 'ਤੇ ਪੁਲਿਸ ਨੇ ਸੁਰਿੰਦਰ ਸਿੰਘ ਅਤੇ ਰਾਮਦਿਆਲ ਨਾਂਅ ਦੇ 2 ਲੋਕਾਂ ਵਿਰੁੱਧ 420,419,501,509,109 ਅਤੇ ਧਾਰਾ 6 ਅਧੀਨ ਅਸ਼ਲੀਲਤਾ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।

ਦੱਸ ਦੇਈਏ ਕਿ ਦੋ ਦਿਨ ਤੋਂ ਸੋਸ਼ਲ ਮੀਡੀਆ ਵਿੱਚ ਇੱਕ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਲੋਕ ਇਸ ਪੋਸਟਰ ਦੀਆਂ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਤਰੀਕੇ ਨਾਲ ਪੋਸਟਾਂ ਪਾ ਕੇ ਇਸ ਦੀ ਆਲੋਚਨਾ ਕਰ ਰਹੇ ਸੀ l ਸ਼ਹਿਰ ਦੇ ਇਕ ਹੋਟਲ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾਉਣ ਦੇ  ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪੋਸਟਰ ਲੱਗੇ। ਇਸ ਸੰਬੰਧੀ ਪੋਸਟਰ ਵਿੱਚ ਲਿਖਿਆ ਹੈ ਕਿ ਇਹ ਮੁਕਾਬਲਾ ਜਨਰਲ ਕੈਟਾਗਿਰੀ ਦੀਆਂ ਲੜਕੀਆਂ ਲਈ ਰੱਖਿਆ ਗਿਆ ਸੀ ਅਤੇ ਸਭ ਤੋਂ ਸੁੰਦਰ ਲੜਕੀ ਨਾਲ NRI ਜਨਰਲ ਕਾਸਟ ਪੱਕੇ ਲੜਕੇ ਵੱਲੋਂ ਵਿਆਹ ਵੀ ਕਰਵਾਏ ਜਾਣ ਦਾ ਆਫਰ ਦਿੱਤਾ ਗਿਆ ਸੀ। ਇਹ ਬੈਨਰ ਲੱਗਣ ਨਾਲ ਪੂਰੇ ਸ਼ਹਿਰ ਅਤੇ ਸਮਾਜ ਸੇਵੀ ਲੋਕਾਂ ਵਿਚ ਹੜਕੰਪ ਮੱਚਿਆ ਹੋਇਆ ਨਜ਼ਰ ਆ ਰਿਹਾ ਸੀ, ਜਿਸ ਦੀ ਲੋਕਾਂ ਵੱਲੋਂ ਡੱਟਵੀਂ ਨਿਖੇਧੀ ਕੀਤੀ ਗਈ।

ਇਸ ਸਬੰਧੀ ਪਤਾ ਲੱਗਣ 'ਤੇ ਭਾਜਪਾ ਆਗੂ ਸੁਖਪਾਲ ਸਰ੍ਹਾਂ ਨੇ ਤੁਰੰਤ ਇਸਦਾ ਨੋਟਿਸ ਲਿਆ ਅਤੇ ਐਸਐਸਪੀ ਬਠਿੰਡਾ ਨੂੰ ਸਿ਼ਕਾਇਤ ਦਿੱਤੀ। ਉਨ੍ਹਾਂ ਸਿ਼ਕਾਇਤ ਵਿੱਚ ਐਸਐਸਪੀ ਨੂੰ ਖਦਸ਼ਾ ਪ੍ਰਗਟਾਇਆ ਕਿ ਇਨ੍ਹਾਂ ਪੋਸਟਰਾਂ ਪਿੱਛੇ ਇੱਕ ਵੱਡਾ ਗੈਂਗ ਕੰਮ ਕਰ ਰਿਹਾ ਹੈ, ਜਿਹੜਾ ਲੜਕੀਆਂ ਨੂੰ ਫਸਾ ਕੇ ਦੁਬਈ ਅਤੇ ਅਰਬ ਵਰਗੇ ਦੇਸ਼ਾਂ ਵਿੱਚ ਸੋਸ਼ਣ ਕਰਵਾਉਂਦਾ ਹੈ।

ਉਨ੍ਹਾਂ ਸਿ਼ਾਕਇਤ ਵਿੱਚ ਕਿਹਾ ਕਿ ਇਹ ਹੋਟਲ ਪਹਿਲਾਂ ਵੀ ਚਰਚਾ ਵਿੱਚ ਰਿਹਾ ਹੈ  ਅਤੇ ਪਹਿਲਾਂ ਵੀ ਅਜਿਹੇ ਮੁਕਾਬਲੇ ਹੁੰਦੇ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਜੇਕਰ 2 ਦਿਨਾਂ ਵਿਰੁੱਧ ਮੁਲਜ਼ਮ ਨਹੀਂ ਫੜੇ ਜਾਂਦੇ ਤਾਂ ਉਹ ਸੰਘਰਸ਼ ਕਰਨਗੇ, ਜਿਸ ਪਿੱਛੋਂ ਬਠਿੰਡਾ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਹੋਏ ਹਿਰਾਸਤ ਵਿੱਚ ਲੈ ਲਿਆ ਹੈ।

ਕੀ ਹੈ ਲੋਕਾਂ ਦਾ ਨਜਰੀਆ

ਸਮਾਜ ਸੇਵੀ ਆਗੂ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਲੜਕੀਆਂ ਦੇ ਸੁੰਦਰਤਾ ਦੇ ਮੁਕਾਬਲੇ ਕਰਵਾਉਣਾ ਸਮਾਜ ਵਿੱਚ ਲੜਕੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ, ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਲੱਗੇ ਪੋਸਟਰਾਂ 'ਤੇ ਛਾਪੇ ਗਏ ਨੰਬਰਾਂ ਤੇ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਹੋਇਆ । ਜ਼ਿਕਰਯੋਗ ਹੈ ਕਿ ਇਨ੍ਹਾਂ ਨੰਬਰਾਂ ਵਿੱਚ ਇੱਕ ਨੰਬਰ ਵਿਦੇਸ਼ੀ ਵੀ ਦਿੱਤਾ ਗਿਆ ਹੈ।

Published by:Krishan Sharma
First published:

Tags: Bathinda, Crime against women, Crime news, Punjab Police