Home /News /punjab /

ਮਾਨ ਸਰਕਾਰ ਦਾ ਬਿਜਲੀ ਚੋਰਾਂ 'ਤੇ ਸ਼ਿਕੰਜਾ, ਹਰ ਸਾਲ ਹੋ ਰਿਹਾ ਸੀ 1200 ਕਰੋੜ ਦਾ ਨੁਕਸਾਨ

ਮਾਨ ਸਰਕਾਰ ਦਾ ਬਿਜਲੀ ਚੋਰਾਂ 'ਤੇ ਸ਼ਿਕੰਜਾ, ਹਰ ਸਾਲ ਹੋ ਰਿਹਾ ਸੀ 1200 ਕਰੋੜ ਦਾ ਨੁਕਸਾਨ

Punjab News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL)  ਨੇ ਸੂਬੇ 'ਚ ਬਿਜਲੀ ਚੋਰੀਆਂ 'ਤੇ ਸ਼ਿਕੰਜਾ ਕੱਸਿਆ ਹੈ। ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਚੋਰੀ ਕਰਨ ਦੇ ਜੁਰਮਾਨਾ ਵਸੂਲਣ ਵਾਲਿਆਂ ਵਿੱਚ ਧਾਰਮਿਕ ਡੇਰੇ ਅਤੇ ਪੁਲਿਸ (Punjab Police) ਵਾਲੇ ਵੀ ਸ਼ਾਮਲ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Punjab News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL)  ਨੇ ਸੂਬੇ 'ਚ ਬਿਜਲੀ ਚੋਰੀਆਂ 'ਤੇ ਸ਼ਿਕੰਜਾ ਕੱਸਿਆ ਹੈ। ਪੀ.ਐਸ.ਪੀ.ਸੀ.ਐਲ ਵੱਲੋਂ ਬਿਜਲੀ ਚੋਰੀ ਕਰਨ ਦੇ ਜੁਰਮਾਨਾ ਵਸੂਲਣ ਵਾਲਿਆਂ ਵਿੱਚ ਧਾਰਮਿਕ ਡੇਰੇ ਅਤੇ ਪੁਲਿਸ (Punjab Police) ਵਾਲੇ ਵੀ ਸ਼ਾਮਲ ਹਨ। ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਬਿਜਲੀ ਚੋਰੀ (Bijli Chori) ਹੋਣ ਕਾਰਨ ਪੀਐਸਪੀਸੀਐਲ ਨੂੰ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜੋ ਕਿ ਕੁੱਲ ਮਾਲੀਏ ਦਾ 25 ਫੀਸਦੀ ਬਣਦਾ ਹੈ।

ਇਸ ਦੇ ਮੱਦੇਨਜ਼ਰ ਬਿਜਲੀ ਚੋਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਉਹ ਨਾਜਾਇਜ਼ ਕੁਨੈਕਸ਼ਨ ਵਰਤਣ ਵਾਲੇ ਖਪਤਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਵੱਲੋਂ ਇਸ ਖ਼ਤਰੇ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਵਿੱਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ।

ਕਿਸ ਜ਼ਿਲ੍ਹੇ ਵਿੱਚ ਕਿੰਨੀ ਬਿਜਲੀ ਚੋਰੀ

ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਪੀਐਸਪੀਸੀਐਲ ਨੇ ਹਾਲ ਹੀ ਵਿੱਚ ਇੱਕ ਮੁਹਿੰਮ ਦੌਰਾਨ ਪਿੰਡਾਂ ਵਿੱਚ ਸਥਾਪਤ ਧਾਰਮਿਕ ਡੇਰਿਆਂ, ਪੁਲਿਸ ਮੁਲਾਜ਼ਮਾਂ ਅਤੇ ਇੱਥੋਂ ਤੱਕ ਕਿ ਗੈਰ-ਕਾਨੂੰਨੀ ਯੂਨਿਟਾਂ ਨਾਲ ਜੁੜੀ ਕਰੋੜਾਂ ਰੁਪਏ ਦੀ ਬਿਜਲੀ ਚੋਰੀ ਦਾ ਪਤਾ ਲਗਾਇਆ ਹੈ। PSPCL ਦਾ ਤਰਨਤਾਰਨ ਸਰਕਲ ਬਿਜਲੀ ਚੋਰੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਸਭ ਤੋਂ ਉੱਪਰ ਹੈ, ਜਿਸ ਨਾਲ ਸਾਲਾਨਾ 300 ਕਰੋੜ ਰੁਪਏ ਤੋਂ ਵੱਧ ਮਾਲੀਏ ਦਾ ਨੁਕਸਾਨ ਹੁੰਦਾ ਹੈ। ਅੰਮ੍ਰਿਤਸਰ ਉਪਨਗਰ ਸਰਕਲ ਅਤੇ ਫ਼ਿਰੋਜ਼ਪੁਰ ਸਰਕਲ ਨੂੰ 175 ਕਰੋੜ ਰੁਪਏ ਦੇ ਮਾਲੀਏ ਦਾ ਸੰਭਾਵੀ ਨੁਕਸਾਨ ਹੋਇਆ ਹੈ। ਤੀਸਰਾ ਸਥਾਨ ਮੁੱਖ ਮੰਤਰੀ ਦੇ ਗ੍ਰਹਿ ਸ਼ਹਿਰ ਸੰਗਰੂਰ ਅਤੇ ਬਠਿੰਡਾ ਦਾ ਹੈ, ਜਿੱਥੇ 125-125 ਕਰੋੜ ਰੁਪਏ ਦੇ ਸੰਭਾਵੀ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ।

ਧਾਰਮਿਕ ਡੇਰੇ ਨੂੰ 22 ਲੱਖ ਦਾ ਜੁਰਮਾਨਾ

ਇੱਕ ਤਾਜ਼ਾ ਆਪ੍ਰੇਸ਼ਨ ਵਿੱਚ, PSPCL ਇਨਫੋਰਸਮੈਂਟ ਵਿੰਗ ਨੇ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿਖੇ ਧਾਰਮਿਕ ਡੇਰੇ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ। ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਉੱਤੇ 22 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜਲੰਧਰ ਦੀ ਇਕ ਫੈਕਟਰੀ 'ਚ ਪਲਾਸਟਿਕ ਦੀਆਂ ਗੋਲੀਆਂ ਬਣਾਉਣ ਵਾਲੀ ਫੈਕਟਰੀ 'ਚ ਵੀ ਤਿੰਨ ਛੋਟੇ ਅਤੇ ਦੋ ਘਰੇਲੂ ਕੁਨੈਕਸ਼ਨਾਂ 'ਚ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ 48 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।

ਲੁਧਿਆਣਾ 'ਚ 39 ਬਿਜਲੀ ਚੋਰ ਫੜੇ ਗਏ

ਪਟਿਆਲਾ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਜ਼ਮੀਨਦੋਜ਼ ਤਾਰਾਂ ਰਾਹੀਂ ਸਿੱਧੀ 'ਕੁੰਡੀ' ਰਾਹੀਂ ਬਿਜਲੀ ਚੋਰੀ ਕਰਦੇ ਫੜਿਆ ਗਿਆ ਹੈ ਅਤੇ ਉਲੰਘਣਾ ਕਰਨ 'ਤੇ 55,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸੇ ਦੌਰਾਨ ਲੁਧਿਆਣਾ ਵਿੱਚ ਪੀ.ਐਸ.ਪੀ.ਸੀ.ਐਲ ਨੇ ਸਾਹਨੇਵਾਲ ਵਿਖੇ ਛਾਪੇਮਾਰੀ ਦੌਰਾਨ 39 ਬਿਜਲੀ ਚੋਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਕਰੀਬ 13.8 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ।

ਰੋਜ਼ਾਨਾ 3 ਕਰੋੜ ਰੁਪਏ ਦੀ ਬਿਜਲੀ ਚੋਰੀ

ਦਿ ਟ੍ਰਿਬਿਊਨ ਦੀ ਇੱਕ ਰਿਪੋਰਟ ਅਨੁਸਾਰ, ਲੋਕ ਪੀਐਸਪੀਸੀਐਲ ਦੀਆਂ ਸਪਲਾਈ ਲਾਈਨਾਂ ਤੋਂ ਰੋਜ਼ਾਨਾ 3 ਕਰੋੜ ਰੁਪਏ ਦੀ ਬਿਜਲੀ ਚੋਰੀ ਕਰ ਰਹੇ ਹਨ, ਜਿਸ ਵਿੱਚ ਦਿਹਾਤੀ ਪੰਜਾਬ ਵਿੱਚ 66.66% ਬਿਜਲੀ ਚੋਰੀ ਵੰਡ ਘਾਟੇ ਦਾ ਕਾਰਨ ਬਣਦੀ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ, ਬਿਜਲੀ ਚੋਰੀ PSPCL ਨੂੰ ਲਗਭਗ 14% ਵੰਡ ਨੁਕਸਾਨ ਦਾ ਕਾਰਨ ਬਣਦੀ ਹੈ। ਬਿਜਲੀ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਚੋਰੀ 'ਤੇ ਕਾਬੂ ਪਾਇਆ ਜਾਵੇ ਤਾਂ ਬਿਜਲੀ ਦੀ ਕੀਮਤ 1 ਰੁਪਏ ਪ੍ਰਤੀ ਯੂਨਿਟ ਤੱਕ ਘੱਟ ਸਕਦੀ ਹੈ।

Published by:Krishan Sharma
First published:

Tags: Aam Aadmi Party, Bhagwant Mann, Electricity, Power, Powercom, Punjab government