Home /News /punjab /

'ਕਾਨੂੰਨ ਹੱਥ 'ਚ ਲੈਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ', ਮੀਤ ਹੇਅਰ ਬੋਲੇ; ਮੂਸੇਵਾਲਾ ਦੇ ਚਾਹੁਣ ਵਾਲਿਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲੱਗਿਆ

'ਕਾਨੂੰਨ ਹੱਥ 'ਚ ਲੈਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ', ਮੀਤ ਹੇਅਰ ਬੋਲੇ; ਮੂਸੇਵਾਲਾ ਦੇ ਚਾਹੁਣ ਵਾਲਿਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲੱਗਿਆ

'ਕਾਨੂੰਨ ਹੱਥ 'ਚ ਲੈਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ', ਮੀਤ ਹੇਅਰ ਬੋਲੇ; ਮੂਸੇਵਾਲਾ ਦੇ ਚਾਹੁਣ ਵਾਲਿਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲੱਗਿਆ

Punjab news: ਆਮ ਆਦਮੀ ਪਾਰਟੀ (AAP) ਨੇ ਬੁੱਧਵਾਰ ਪੰਜਾਬ ਪੁਲਿਸ (Punjab Police) ਵੱਲੋਂ ਕੀਤੇ ਐਨਕਾਊਂਟਰ (Encounter) 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ। ਪ੍ਰੈਸ ਕਾਨਫਰੰਸ 'ਚ ਹਾਜ਼ਰ ਕੈਬਿਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਅਤੇ ਪਾਰਟੀ ਬੁਲਾਰੇ ਮਾਲਵਿੰਦਰ ਸਿੰਘ ਕੰਗ (Malviner Singh Kang) ਨੇ ਕਿਹਾ ਕਿ ਇਹ ਐਨਕਾਊਂਟਰ ਸਿੱਧੂ ਮੂਸੇਵਾਲਾ (Sidhu Moosewala Murder) ਦੇ ਚਾਹੁਣ ਵਾਲਿਆਂ ਦੇ ਜ਼ਖ਼ਮਾਂ 'ਤੇ ਇੱਕ ਮੱਲ੍ਹਮ ਲੱਗਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab news: ਆਮ ਆਦਮੀ ਪਾਰਟੀ (AAP) ਨੇ ਬੁੱਧਵਾਰ ਪੰਜਾਬ ਪੁਲਿਸ (Punjab Police) ਵੱਲੋਂ ਕੀਤੇ ਐਨਕਾਊਂਟਰ (Encounter) 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਦਾ ਇਹੀ ਹਸ਼ਰ ਹੋਵੇਗਾ। ਪ੍ਰੈਸ ਕਾਨਫਰੰਸ 'ਚ ਹਾਜ਼ਰ ਕੈਬਿਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਅਤੇ ਪਾਰਟੀ ਬੁਲਾਰੇ ਮਾਲਵਿੰਦਰ ਸਿੰਘ ਕੰਗ (Malviner Singh Kang) ਨੇ ਕਿਹਾ ਕਿ ਇਹ ਐਨਕਾਊਂਟਰ ਸਿੱਧੂ ਮੂਸੇਵਾਲਾ (Sidhu Moosewala Murder) ਦੇ ਚਾਹੁਣ ਵਾਲਿਆਂ ਦੇ ਜ਼ਖ਼ਮਾਂ 'ਤੇ ਇੱਕ ਮੱਲ੍ਹਮ ਲੱਗਿਆ ਹੈ। ਹਾਲਾਂਕਿ ਇਸ ਵਿੱਚ ਸਾਡੇ 3 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

    ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਦਾ ਨਸ਼ੇ ਅਤੇ ਗੈਂਗਸਟਰਾਂ ਨੂੰ ਲੈ ਕੇ ਸਟੈਂਡ ਪੂਰਨ ਤੌਰ 'ਤੇ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਵੀ ਇਨ੍ਹਾਂ ਗਲਤ ਕੰਮਾਂ 'ਚ ਪਏ ਹੋਏ ਹਨ, ਉਨ੍ਹਾਂ ਨੂੰ ਇਹ ਰਸਤਾ ਛੱਡ ਕੇ ਮੁੱਖ ਵਿਚਾਰਧਾਰਾ 'ਚ ਆਉਣਾ ਚਾਹਾੀਦਾ ਹੈ।

    ਉਨ੍ਹਾਂ ਐਨਕਾਊਂਟਰ 'ਤੇ ਗੱਲ ਕਰਦਿਆਂ ਕਿਹਾ ਕਿ ਪੁਲਿਸ ਨੂੰ ਇਹ ਕਾਰਵਾਈ ਮਜਬੂਰੀ 'ਚ ਕਰਨੀ ਪਈ, ਕਿਉਂਕਿ ਪਹਿਲਾਂ ਗੈਂਗਸਟਰਾਂ ਨੂੰ ਕਿਹਾ ਗਿਆ ਸੀ ਕਿ ਉਹ ਸਮਰਪਣ ਕਰ ਦੇਣ, ਪਰੰਤੂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਇਹ ਨਤੀਜਾ ਸਾਹਮਣੇ ਆਇਆ। ਹਾਲਾਂਕਿ ਉਹ ਨਹੀਂ ਚਾਹੁੰਦੇ ਕਿ ਐਨਕਾਊਂਟਰ ਹੋਣ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਮੁੱਖ ਵਿਚਾਰਧਾਰਾ 'ਚ ਵਾਪਸ ਆਉਣਾ, ਪਰੰਤੂ ਜੇਕਰ ਕੋਈ ਨਹੀਂ ਆਉਣਾ ਚਾਹੁੰਦਾ ਤਾਂ ਉਸਦਾ ਹਸ਼ਰ ਇਹੀ ਹੋਵੇਗਾ।

    ਉਨ੍ਹਾਂ ਪੰਜਾਬ ਦੇ ਸਾਰੇ ਟ੍ਰੇਡਰਾਂ ਅਤੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਅਸੀਂ ਹਰ ਹਾਲਤ 'ਚ ਪੰਜਾਬ ਦੀ ਸ਼ਾਂਤੀ, ਮਾਣ-ਸਨਮਾਨ ਅਤੇ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹੀ ਫਿਰੌਤੀ/ਧਮਕੀ ਵਾਲੀ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿਓ।
    Published by:Krishan Sharma
    First published:

    Tags: AAP Punjab, Bhagwant Mann, Gurmeet Singh Meet Hayer, Punjab government, Punjab Police

    ਅਗਲੀ ਖਬਰ