Home /News /punjab /

ਪੰਜਾਬ 'ਚ 20 ਫ਼ੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ!, ਨਵੀਂ ਪਾਲਿਸੀ ਨੂੰ ਕੈਬਨਿਟ 'ਚ ਮਿਲ ਸਕਦੀ ਹੈ ਮਨਜੂਰੀ

ਪੰਜਾਬ 'ਚ 20 ਫ਼ੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ!, ਨਵੀਂ ਪਾਲਿਸੀ ਨੂੰ ਕੈਬਨਿਟ 'ਚ ਮਿਲ ਸਕਦੀ ਹੈ ਮਨਜੂਰੀ

Liquor Price Cuts in Punjab: ਪੰਜਾਬ 'ਚ ਅਗਲੇ ਮਹੀਨੇ ਤੋਂ ਸ਼ਰਾਬ (Liquor) 20 ਫੀਸਦੀ ਤੱਕ ਸਸਤੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ (Punjab Government) ਨੇ ਆਪਣੀ ਨਵੀਂ ਆਬਕਾਰੀ ਨੀਤੀ (New Policy of Liquor) ਤਿਆਰ ਕਰ ਲਈ ਹੈ। ਇਸ ਨੀਤੀ ਨੂੰ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:
    ਐਸ. ਸਿੰਘ

    ਚੰਡੀਗੜ੍ਹ: Liquor Price Cuts in Punjab: ਪੰਜਾਬ 'ਚ ਅਗਲੇ ਮਹੀਨੇ ਤੋਂ ਸ਼ਰਾਬ (Liquor) 20 ਫੀਸਦੀ ਤੱਕ ਸਸਤੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ (Punjab Government) ਨੇ ਆਪਣੀ ਨਵੀਂ ਆਬਕਾਰੀ ਨੀਤੀ (New Policy of Liquor) ਤਿਆਰ ਕਰ ਲਈ ਹੈ। ਇਸ ਨੀਤੀ ਨੂੰ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਗੁਆਂਢੀ ਰਾਜਾਂ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ (Liquor Smuggling) ਨੂੰ ਰੋਕਣ ਦੇ ਮਕਸਦ ਨਾਲ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਤਿਆਰ ਕੀਤੀ ਹੈ।

    ਇਸ ਤੋਂ ਇਲਾਵਾ ਸਰਕਾਰ ਨੇ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਦਸਤਾ ਤਿਆਰ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਹੈ। ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਸਰਕਾਰ ਨੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ​​ਕਰਨ ਲਈ ਸੂਬੇ ਵਿੱਚ ਸ਼ਰਾਬ ਦੇ ਕਾਰੋਬਾਰ ਤੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਮੌਜੂਦਾ ਅਤੇ ਪਿਛਲੀ ਸਰਕਾਰ ਦੇ ਸਮੇਂ ਇਹ ਮਾਲੀਆ 65 ਸੌ ਕਰੋੜ ਦੇ ਕਰੀਬ ਸੀ।

    ਆਮ ਆਦਮੀ ਪਾਰਟੀ (AAP) ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਗਲਤ ਆਬਕਾਰੀ ਨੀਤੀ ਕਾਰਨ ਸੂਬੇ ਦਾ ਨੁਕਸਾਨ ਹੋਇਆ ਹੈ। ਸੂਬੇ 'ਚ ਹੁਣ ਤੱਕ ਸਰਕਾਰ ਲਾਟਰੀ ਰਾਹੀਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਰਵਾਉਂਦੀ ਸੀ ਅਤੇ ਅਲਾਟ ਕਰਦੀ ਸੀ ਪਰ 'ਆਪ' ਸਰਕਾਰ ਨੇ ਇਸ ਪ੍ਰਥਾ ਨੂੰ ਖਤਮ ਕਰਨ ਦਾ ਫੈਸਲਾ ਕਰਦਿਆਂ ਟੈਂਡਰ ਰਾਹੀਂ ਠੇਕੇ ਅਲਾਟ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟੈਂਡਰ ਹੋਣ ਤੋਂ ਪਹਿਲਾਂ ਸਰਕਾਰ ਹਰ ਸ਼ਰਾਬ ਦੇ ਠੇਕੇ ਦੀ ਕੀਮਤ ਤੈਅ ਕਰੇਗੀ, ਜੋ ਵੀ ਟੈਂਡਰ ਵਿੱਚ ਸਭ ਤੋਂ ਵੱਧ ਕੀਮਤ ਅਦਾ ਕਰੇਗਾ, ਉਸ ਨੂੰ ਠੇਕਾ ਅਲਾਟ ਕਰ ਦਿੱਤਾ ਜਾਵੇਗਾ।

    117 ਵਿਧਾਨ ਸਭਾ ਹਲਕਿਆਂ ਦੇ ਟੈਂਡਰ ਹੋਣਗੇ
    ਸੂਤਰਾਂ ਅਨੁਸਾਰ ਇਸ ਵਾਰ ਸ਼ਰਾਬ ਦੇ ਠੇਕਿਆਂ ਦੇ ਟੈਂਡਰ ਵਿਧਾਨ ਸਭਾ ਅਨੁਸਾਰ ਹੋਣਗੇ। ਕਰੀਬ 117 ਸ਼ਰਾਬ ਦੇ ਟੈਂਡਰ ਮੰਗੇ ਜਾਣਗੇ। ਅਜਿਹਾ ਸ਼ਰਾਬ ਦੇ ਵੱਡੇ ਠੇਕੇਦਾਰਾਂ ਦੀ ਅਜਾਰੇਦਾਰੀ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਮਾਲੀਆ ਵੀ ਵਧੇਗਾ। ਨਵੀਂ ਨੀਤੀ ਵਿੱਚ ਸ਼ਰਾਬ ਅਤੇ ਬੀਅਰ ਦਾ ਕੋਟਾ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ। ਸ਼ਰਾਬ ਦੇ ਠੇਕੇਦਾਰ ਜਿੰਨੀ ਮਰਜ਼ੀ ਸ਼ਰਾਬ ਅਤੇ ਬੀਅਰ ਸਟਾਕ ਕਰ ਸਕਣਗੇ। ਨਵੀਂ ਨੀਤੀ ਵਿੱਚ ਸ਼ਰਾਬ ਤੋਂ ਮਾਲੀਆ ਵਧਾਉਣ ਲਈ ਸੂਬੇ ਵਿੱਚ ਅੱਧੀ ਦਰਜਨ ਨਵੀਆਂ ਡਿਸਟਿਲਰੀਆਂ ਖੋਲ੍ਹਣ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ਼ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਗੋਂ ਮਾਲੀਆ ਵੀ ਵਧੇਗਾ।
    Published by:Krishan Sharma
    First published:

    Tags: Aam Aadmi Party, AAP Punjab, Liquor, Punjab government

    ਅਗਲੀ ਖਬਰ