ਚੰਡੀਗੜ੍ਹ: Punjab Government: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸਰਕਾਰ ਨੇ ਮੰਗਲਵਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ਦੇ ਨਵੇਂ ਬਣੇ ਕੈਬਨਿਟ ਮੰਤਰੀਆਂ (Cabinet Minister) ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਸਰਕਾਰੀ ਮਕਾਨ ਅਲਾਟ ਕੀਤੇ ਹਨ।
ਇਨ੍ਹਾਂ ਲਈ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇਹ ਮਕਾਨ ਫ਼੍ਰੀ ਫਰਨੀਸ਼ਡ ਹੋਣਗੇ, ਮਕਾਨਾਂ ਦੀ ਸਾਂਭ ਸੰਭਾਲ ਸਰਕਾਰ ਵੱਲੋਂ ਕੀਤੀ ਜਾਵੇਗੀ, ਮਕਾਨਾਂ ਦੇ ਬਿਜਲੀ-ਪਾਣੀ ਦਾ ਖਰਚ ਵੀ ਸਰਕਾਰ ਖੁਦ ਕਰੇਗੀ। ਇਸਤੋਂ ਇਲਾਵਾ ਇਸ ਸਰਕਾਰੀ ਰਿਹਾਇਸ਼ ਨੂੰ ਮੰਤਰੀ ਦੇ ਅਹੁਦੇ ਤੋਂ ਹਟਣ ਉਪਰੰਤ 15 ਦਿਨ ਤੱਕ ਹੀ ਰੱਖਿਆ ਜਾ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਕੈਬਨਿਟ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਹਰਪਾਲ ਸਿੰਘ ਚੀਮਾ ਨੂੰ ਚੰਡੀਗੜ੍ਹ ਦੇ ਸੈਕਟਰ 2 'ਚ 47 ਨੰਬਰ ਮਕਾਨ , ਗੁਰਮੀਤ ਸਿੰਘ ਮੀਤ ਹੇਅਰ ਨੂੰ ਸੈਕਟਰ 2 'ਚ 43 ਨੰਬਰ ਮਕਾਨ, ਡਾ. ਬਲਜੀਤ ਕੌਰ ਨੂੰ ਸੈਕਟਰ 2 'ਚ 10 ਨੰਬਰ ਮਕਾਨ ਜਾਰੀ ਹੋਏ ਹਨ। ਇਸਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 39 ਵਿੱਚ ਡਾ. ਵਿਜੈ ਸਿੰਗਲਾ ਨੂੰ ਮਕਾਨ ਨੰ: 951, ਕੁਲਦੀਪ ਸਿੰਘ ਧਾਲੀਵਾਲ ਨੂੰ ਮਕਾਨ ਨੰ: 952, ਹਰਜੋਤ ਸਿੰਘ ਬੈਂਸ ਨੂੰ ਮਕਾਨ ਨੰ: 953, ਹਰਭਜਨ ਸਿੰਘ ਨੂੰ ਮਕਾਨ ਨੰ: 954, ਬ੍ਰਹਮ ਸ਼ੰਕਰ ਨੂੰ ਮਕਾਨ ਨੰ: 957, ਲਾਲਜੀਤ ਸਿੰਘ ਭੁੱਲਰ ਨੂੰ ਮਕਾਨ ਨੰ: 955 ਅਤੇ ਲਾਲ ਚੰਦ ਨੂੰ ਮਕਾਨ ਨੰ: 956 ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP, AAP Punjab, Bhagwant Mann, Punjab Cabinet, Punjab government