Home /News /punjab /

'AAP' ਦੇ 2 ਮਹੀਨਿਆਂ ਦੇ ਸ਼ਾਸਨ ਨੇ ਸੂਬੇ 'ਚ ਅੱਤਵਾਦ ਅਤੇ ਅਪਰਾਧ ਨੂੰ ਮੁੜ ਸੁਰਜੀਤ ਕੀਤਾ: ਭਾਜਪਾ

'AAP' ਦੇ 2 ਮਹੀਨਿਆਂ ਦੇ ਸ਼ਾਸਨ ਨੇ ਸੂਬੇ 'ਚ ਅੱਤਵਾਦ ਅਤੇ ਅਪਰਾਧ ਨੂੰ ਮੁੜ ਸੁਰਜੀਤ ਕੀਤਾ: ਭਾਜਪਾ

ਸੂਬੇ ਵਿੱਚ ਅਚਾਨਕ ਹੋਏ ਧਮਾਕਿਆਂ ਦੀਆਂ ਘਟਨਾਵਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ (BJP) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਇਹ ਵਾਧਾ ਬੇਨਿਯਮੀ ਨਹੀਂ ਹੈ। ਆਮ ਆਦਮੀ ਪਾਰਟੀ (Aam Aadmi Party) ਵਿੱਚ ਗਰਮ ਖਿਆਲੀ ਤਾਕਤਾਂ ਨੂੰ ਥਾਂ ਮਿਲਣ ਕਾਰਨ ਪੰਜਾਬ ਬਹੁਤ ਸੰਕਟ (Punjab news) ਵਿੱਚ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: ਸੂਬੇ ਵਿੱਚ ਅਚਾਨਕ ਹੋਏ ਧਮਾਕਿਆਂ ਦੀਆਂ ਘਟਨਾਵਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ (BJP) ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਇਹ ਵਾਧਾ ਬੇਨਿਯਮੀ ਨਹੀਂ ਹੈ। ਆਮ ਆਦਮੀ ਪਾਰਟੀ (Aam Aadmi Party) ਵਿੱਚ ਗਰਮ ਖਿਆਲੀ ਤਾਕਤਾਂ ਨੂੰ ਥਾਂ ਮਿਲਣ ਕਾਰਨ ਪੰਜਾਬ ਬਹੁਤ ਸੰਕਟ (Punjab news) ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਸੀ ਮੱਤਭੇਦ ਛੱਡ ਕੇ ਪੰਜਾਬ ਦੀ ਸਮਾਜਿਕ ਸਾਂਝ ਨੂੰ ਢਾਹ ਲਾਉਣ ਦੇ ਨਾਪਾਕ ਮਨਸੂਬਿਆਂ ਨੂੰ ਰੋਕਣ ਲਈ ਇਕਜੁੱਟ ਹੋਣਾ ਚਾਹੀਦਾ ਹੈ।

    ਅਸ਼ਵਨੀ ਸ਼ਰਮਾ ਨੇ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ (Attack on Intelligence Headquarter) ਦੀ ਮੰਦਭਾਗੀ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਅਤੇ ਅੱਤਵਾਦ ਦੇ ਕਾਲੇ ਦਿਨ ਦੇਖ ਚੁੱਕੇ ਅਸੀਂ ਆਮ ਆਦਮੀ ਪਾਰਟੀ ਦੇ ਉਦਾਸੀਨ ਰਵੱਈਏ ਤੋਂ ਕੰਬਦੇ ਹਾਂ। ਸੂਬੇ ਨੂੰ ਇੱਕ ਮਜ਼ਬੂਤ ​​ਮੁੱਖ ਮੰਤਰੀ ਦੇ ਹੱਥਾਂ ਦੀ ਲੋੜ ਹੈ ਜੋ ਦ੍ਰਿੜਤਾ ਨਾਲ ਠੋਸ ਫੈਸਲੇ ਲੈ ਸਕੇ ਅਤੇ ਪੰਜਾਬ ਦੀ ਵਿਲੱਖਣ ਭੂਗੋਲਿਕ ਸਥਿਤੀ ਨੂੰ ਸਮਝ ਸਕੇ। ਪੰਜਾਬ ਇੱਕ ਸਰਹੱਦੀ ਸੂਬਾ ਹੈ। ਬਦਕਿਸਮਤੀ ਨਾਲ ਫੈਸਲਾ ਲੈਣਾ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਨਹੀਂ ਹੈ, ਸਗੋਂ ਦਿੱਲੀ ਵਿੱਚ ਬੈਠੀ ਕੇਜਰੀਵਾਲ ਦੀ ਕੋਰ ਟੀਮ ਕੋਲ ਹੈ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੱਟੜਪੰਥੀ ਤਾਕਤਾਂ ਅਚਾਨਕ ਅੱਗੇ ਆ ਰਹੀਆਂ ਹਨ ਅਤੇ ਬੰਬ ਧਮਾਕਿਆਂ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀਆਂ ਹਨ। ਇਹ ਬਹੁਤ ਚਿੰਤਾਜਨਕ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦੇ ਜ਼ੰਜੀਰਾਂ ਵਿੱਚੋਂ ਬਾਹਰ ਆ ਕੇ ਫੈਸਲਾ ਲੈਣ ਵਿੱਚ ਆਪਣਾ ਦਮ ਭਰਨਾ ਚਾਹੀਦਾ ਹੈ। ਪੰਜਾਬ ਨੇ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਨਾਲ ਜੋ ਸ਼ਾਂਤੀ ਹਾਸਲ ਕੀਤੀ ਹੈ, ਉਸ ਨੂੰ ਅਸੀਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕਿਸੇ ਵੀ ਕੀਮਤ 'ਤੇ ਬਰਬਾਦ ਨਹੀਂ ਹੋਣ ਦੇਵਾਂਗੇ।

    ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਅਤੇ ਉਸਦੀ ਮੰਡਲੀ ਪੰਜਾਬ ਦੇ ਹਾਲਾਤ ਨੂੰ ਨਹੀਂ ਸਮਝ ਸਕਦੇ। ਕੇਜਰੀਵਾਲ ਨੂੰ ਇਹ ਨਹੀਂ ਪਤਾ ਕਿ ਜੇਕਰ ਉਸ ਨੇ ਸਾਡੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਵਾਸੀ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ। ਚੰਗਾ ਹੋਵੇਗਾ ਜੇਕਰ ਕੇਜਰੀਵਾਲ ਆਪਣੀ ਨੀਚ ਰਾਜਨੀਤੀ ਨੂੰ ਪੰਜਾਬ ਤੋਂ ਦੂਰ ਰੱਖਣ। ਭਾਜਪਾ ਆਪਣਾ ਫਰਜ਼ ਨਿਭਾਉਂਦੇ ਹੋਏ ਸੁਚੇਤ ਵਿਰੋਧੀ ਧਿਰ ਵਜੋਂ ਕੰਮ ਕਰਦੀ ਰਹੇਗੀ।
    Published by:Krishan Sharma
    First published:

    Tags: Aam Aadmi Party, Ashwani Sharma, Bhagwant Mann, BJP, Punjab BJP, Punjab government

    ਅਗਲੀ ਖਬਰ