
file photo
Punjab News: ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ (Digital Government) ਢੰਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਆਮ ਆਦਮੀ ਪਾਰਟੀ (Aam Aadmi Party) ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਤਵਾਰ ਲੋਕ ਹਿੱਤ ਵਿੱਚ ਵੱਡਾ ਐਲਾਨ ਕਰਦਿਆਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਮੁੱਖ ਮੰਤਰੀ ਦਫ਼ਤਰ ਖੋਲ੍ਹਣ (CM Office) ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦਾ ਟਵਿੱਟਰ ਹੈਂਡਲ 'ਤੇ ਪੋਸਟਰ ਜਾਰੀ ਕੀਤਾ ਗਿਆ ਹੈ।
ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸੂਬੇ ਵਿੱਚ ਡਿਜ਼ੀਟਲ ਸਰਕਾਰ ਤਹਿਤ ਕੰਮ ਹੋਵੇਗਾ। ਹਰ ਜ਼ਿਲ੍ਹੇ ਵਿੱਚ ਇਕ ਮੁੱਖ ਮੰਤਰੀ ਦਫ਼ਤਰ ਹੋਵੇਗਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਹੁਣ ਆਪਣੀ ਸਮੱਸਿਆ ਚੰਡੀਗੜ੍ਹ ਵਿਖੇ ਲੈ ਕੇ ਨਹੀਂ ਜਾਣੀ ਪਵੇਗੀ।
ਇਨ੍ਹਾਂ ਦਫ਼ਤਰਾਂ ਵਿੱਚ ਜ਼ਿਲ੍ਹਾ ਨੋਡਲ ਅਧਿਕਾਰੀ ਬੈਠਣਗੇ। ਇਥੇ ਹੀ ਅਪੀਲਕਰਤਾ ਦੀ ਬੇਨਤੀ ਕੰਪਿਊਟਰ ਵਿੱਚ ਦਰਜ ਹੋਵੇਗੀ ਅਤੇ ਬਾਕਾਇਦਾ ਰਸੀਦ ਦਿੱਤੀ ਜਾਵੇਗੀ। ਇਥੋਂ ਉਹ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪੁੱਜੇਗੀ ਅਤੇ ਉਥੋਂ ਦੇ ਅਧਿਕਾਰੀ ਕਾਰਵਾਈ ਕਰਨਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।