• Home
  • »
  • News
  • »
  • punjab
  • »
  • CHANDIGARH BJP ANNOUNCES 7 MORE CANDIDATES FOR CHANDIGARH CORPORATION ELECTIONS KS

ਭਾਜਪਾ ਨੇ ਚੰਡੀਗੜ੍ਹ ਨਿਗਮ ਚੋਣਾਂ ਲਈ 7 ਹੋਰ ਉਮੀਦਵਾਰ ਐਲਾਨੇ

ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੇ ਨਾਂਵਾਂ ਦੀ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਇਸ ਸੂਚੀ ਵਿੱਚ 7 ਉਮੀਦਵਾਰ ਐਲਾਨੇ ਹਨ।

(ਫਾਇਲ ਫੋਟੋ)

  • Share this:
    ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੇ ਨਾਂਵਾਂ ਦੀ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਇਸ ਸੂਚੀ ਵਿੱਚ 7 ਉਮੀਦਵਾਰ ਐਲਾਨੇ ਹਨ।

    ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਲਈ 24 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਹੋਵੇਗੀ। ਨਾਮਜ਼ਦਗੀਆਂ 27 ਨਵੰਬਰ ਤੋਂ 4 ਦਸੰਬਰ ਤੱਕ ਭਰੀਆਂ ਜਾ ਸਕਦੀਆਂ ਹਨ।

    ਜਾਰੀ ਸੂਚੀ ਵਿੱਚ ਮਹੇਸ਼ ਇੰਦਰ ਸਿੱਧੂ ਨੂੰ ਜਨਰਲ ਵਾਰਡ ਨੰ: 2 ਤੋਂ, ਹਰਜੋਤ ਸਿੰਘ ਨੂੰ ਜਨਰਲ ਵਾਰਡ ਨੰ: 8 ਤੋਂ, ਕੁਲਜੀਤ ਸਿੰਘ ਸੰਧੂ ਨੂੰ ਜਨਰਲ ਵਾਰਡ ਨੰ: 14 ਤੋਂ, ਸੁਨੀਤਾ ਧਵਨ ਨੂੰ ਜਨਰਲ ਵਾਰਡ ਨੰ: 18 ਤੋਂ, ਯੋਗਿਤਾ ਵਿੱਕੀ ਨੂੰ ਐਸ.ਸੀ. ਔਰਤਾਂ ਲਈ ਰਾਖਵਾਂ ਵਾਰਡ ਨੰ: 19 ਤੋਂ, ਵਿਜੇ ਰਾਣਾ ਨੂੰ ਜਨਰਲ ਵਾਰ ਨੰ: 25 ਤੋਂ ਅਤੇ ਸ਼ਕਤੀ ਦੇਵਸ਼ਾਲੀ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ।

    ਦਸਣਾ ਬਣਦਾ ਹੈ ਕਿ ਚੋਣਾਂ ਦੀਆਂ ਨਾਮਜ਼ਦਗੀਆਂ ਦੀ 6 ਦਸੰਬਰ ਨੂੰ ਛਾਂਟੀ ਕੀਤੀ ਜਾਵੇਗੀ ਅਤੇ 9 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਇਸ ਚੋਣ ਵਿੱਚ ਛੇ ਲੱਖ 30 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
    Published by:Krishan Sharma
    First published: