• Home
  • »
  • News
  • »
  • punjab
  • »
  • CHANDIGARH BJP LAUNCHES ELECTION CAMPAIGN FOR MUNICIPAL ELECTIONS

Chandigarh: ਭਾਜਪਾ ਨੇ ਨਗਰ ਨਿਗਮ ਚੋਣਾਂ ਲਈ ਸ਼ੁਰੂ ਕੀਤੀ ਚੋਣ ਮੁਹਿੰਮ

Chandigarh: ਭਾਜਪਾ ਨੇ ਨਗਰ ਨਿਗਮ ਚੋਣਾਂ ਲਈ ਸ਼ੁਰੂ ਕੀਤੀ ਚੋਣ ਮੁਹਿੰਮ

Chandigarh: ਭਾਜਪਾ ਨੇ ਨਗਰ ਨਿਗਮ ਚੋਣਾਂ ਲਈ ਸ਼ੁਰੂ ਕੀਤੀ ਚੋਣ ਮੁਹਿੰਮ

  • Share this:
ਚੰਡੀਗੜ੍ਹ: ਚੰਡੀਗੜ੍ਹ ਦੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਭਾਜਪਾ ਐਮ.ਸੀ.ਚੋਣਾਂ ਨੂੰ ਲੈ ਕੇ ਇੱਕ ਨਵਾਂ ਪ੍ਰੋਗਰਾਮ ਸ਼ੁਰੂਆਤ ਕੀਤੀ, ਜਿਸ ਵਿੱਚ ਐਮ.ਪੀ. ਕਿਰਨ ਖੈਰ ਇੱਕ ਵਰਚੁਅਲ ਤੌਰ ਉਤੇ ਨਾਲ ਜੁੜੇ। ਭਾਜਪਾ ਦੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਅਰੁਣ ਸੂਦ ਨੇ ਦੱਸਿਆ ਕਿ ਅਸੀਂ ਇਸਨੂੰ ਇੱਕ ਕਿਤਾਬਚੇ ਦੇ ਰੂਪ ਵਿੱਚ ਜਨਤਾ ਵਿਚਕਾਰ ਲੈ ਕੇ ਜਾਵਾਂਗੇ।  ਇਸ ਵਿੱਚ ਸਾਰੇ ਪ੍ਰੋਜੈਕਟਾਂ ਦਾ ਵੇਰਵਾ ਜਨਤਾ ਤੱਕ ਜਾਵੇਗਾ ਤਾਂ ਜੋ ਜਨਤਾ ਦੇਖ ਕੇ ਫੈਸਲਾ ਕਰੇਗੀ ਕਿ ਅਸੀਂ ਕੀ ਕੰਮ ਕਰਨਾ ਹੈ। 24 ਦਸੰਬਰ ਨੂੰ ਨਗਰ ਨਿਗਮ ਦੀ ਚੋਣ ਹੈ, ਜਿਸ ਲਈ ਸੁਝਾਅ ਮੰਗੇ ਜਾਣਗੇ। ਚੰਡੀਗੜ੍ਹ ਦੇ ਸਾਰੇ ਲੋਕਾਂ ਤੋਂ ਸੁਝਾਅ ਲਿਆ ਜਾਵੇਗਾ, ਜਿਸ ਨੂੰ ਕਿਰਨ ਖੈਰ ਸ਼ੁਰੂ ਕਰ ਰਹੀ ਹੈ ਅਤੇ ਸ਼ਾਮ ਨੂੰ 6 ਥਾਵਾਂ 'ਤੇ ਲੋਕਾਂ ਤੱਕ ਲੈ ਕੇ ਜਾਵੇਗੀ।ਅਰੁਣ ਸੂਦ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ 200 ਥਾਵਾਂ 'ਤੇ ਬਕਸੇ ਰੱਖੇ ਜਾਣਗੇ ਤਾਂ ਜੋ ਲੋਕ ਇਸ ਵਿੱਚ ਆਪਣੇ ਸੁਝਾਅ ਭੇਜ ਸਕਣ। ਇਸ ਲਈ ਇੱਕ ਮਿਸਡ ਕਾਲ ਨੰਬਰ ਅਤੇ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ ਜਿਸ ਵਿੱਚ ਲੋਕ ਆਪਣੀ ਰਾਏ ਦੇ ਸਕਦੇ ਹਨ। ਇਨ੍ਹਾਂ ਸੁਝਾਵਾਂ ਨਾਲ ਮੈਨੀਫੈਸਟੋ ਵੀ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਜੋ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ, ਉਹ ਉਸੇ ਤਰ੍ਹਾਂ ਦਾ ਹੋਵੇਗਾ, ਜਿਸ ਤਰ੍ਹਾਂ ਚੰਡੀਗੜ੍ਹ ਦੇ ਲੋਕ ਦੇਖਣਾ ਚਾਹੁੰਦੇ ਹਨ।
Published by:Ashish Sharma
First published: