Home /News /punjab /

ਚੰਗੀ ਗੱਲ ਐ ਜੇ ਮਨਪ੍ਰੀਤ ਬਾਦਲ 'ਤੇ ਪਰਚਾ ਹੋਇਐ... ਸਿੰਗਲਾ ਬੋਲੇ; ਮੈਨੂੰ ਮਿਲ ਰਹੀਆਂ ਨੇ ਧਮਕੀਆਂ

ਚੰਗੀ ਗੱਲ ਐ ਜੇ ਮਨਪ੍ਰੀਤ ਬਾਦਲ 'ਤੇ ਪਰਚਾ ਹੋਇਐ... ਸਿੰਗਲਾ ਬੋਲੇ; ਮੈਨੂੰ ਮਿਲ ਰਹੀਆਂ ਨੇ ਧਮਕੀਆਂ

Saroop Chand Singla

Saroop Chand Singla

Punjab Politics: ਭਾਜਪਾ (BJP) ਆਗੂ ਸਰੂਪ ਚੰਦ ਸਿੰਗਲਾ (Saroop Chand Singla) ਨੇ ਕਾਂਗਰਸ (Congress) ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਵਿਰੁੱਧ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।

ਹੋਰ ਪੜ੍ਹੋ ...
 • Share this:

  Punjab Politics: ਭਾਜਪਾ (BJP) ਆਗੂ ਸਰੂਪ ਚੰਦ ਸਿੰਗਲਾ (Saroop Chand Singla) ਨੇ ਕਾਂਗਰਸ (Congress) ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਵਿਰੁੱਧ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਲੋਕ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉੱਝ ਤਾਂ ਮੈਂ ਮਨਪ੍ਰੀਤ ਬਾਦਲ ਅਤੇ ਉਸਦੇ ਰਿਸ਼ਤੇਦਾਰ ਵਿਰੁੱਧ ਸ਼ਿਕਾਇਤ ਕੀਤੀ ਹੋਈ ਹੈ ਅਤੇ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਮਨ੍ਰਪੀਤ ਬਾਦਲ ਵਿਰੁੱਧ ਕੇਸ ਵੀ ਦਰਜ ਹੋਇਆ ਹੈ, ਜੋ ਕਿ ਬਹੁਤ ਵਧੀਆ ਗੱਲ ਹੈ। 

  ਮੇਰੇ 'ਤੇ ਕੋਈ ਪਰਚਾ ਨਹੀਂ ਹੋਇਆ: ਬਾਦਲ

  ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਨੂੰ ਲੈ ਕੇ ਮੀਡੀਆ ਵਿੱਚ ਖ਼ਬਰਾਂ ਛਪੀਆਂ ਹਨ, ਜਿਨ੍ਹਾਂ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਇਹ ਸਭ ਕੁੱਝ ਫੇਕ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀ ਗਲਤ ਖ਼ਬਰਾਂ ਦੀ ਉਮੀਦ ਨਹੀਂ ਕਰ ਸਕਦਾ।

  ਉਨ੍ਹਾਂ ਕਿਹਾ ਮੈਂ ਇਹ ਤਸਦੀਕ ਕਰਦਾ ਹਾਂ ਕਿ ਕੋਈ ਕੇਸ ਨਹੀਂ ਹੋਇਆ ਹੈ। ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਕਿ ਤੁਸੀ ਆਪਣੇ ਚੈਨਲ *ਤੇ ਗਲਤ ਖ਼ਬਰ ਚਲਾਈ ਹੈ।

  Manpreet Badal Retweet.

  ਉਧਰ, ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੇ ਮਨਪ੍ਰੀਤ ਬਾਦਲ ਵਿਰੁੱਧ ਸ਼ਿਕਾਇਤ 'ਤੇ ਕਿਹਾ ਕਿ ਜੇਕਰ ਕਿਸੇ ਵਿਰੁੱਧ ਸ਼ਿਕਾਇਤ ਆਉਂਦੀ ਹੈ ਤਾਂ ਉਸਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਉਨ੍ਹਾਂ ਮਾਮਲਿਆਂ ਵਿੱਚ ਕੇਸ ਵੇਖ ਰਹੀ ਹੈ, ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਵਿਰੁੱਧ ਐਕਸਨ ਵੀ ਲਏ ਜਾ ਰਹੇ ਹਨ।

  ਦੱਸ ਦੇਈਏ ਕਿ ਸਰੂਪ ਸਿੰਗਲਾ ਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ 'ਤੇ ਮਨਪ੍ਰੀਤ ਬਾਦਲ ਦੀ ਹਮਾਇਤ ਕਰਨ ਦੇ ਵੀ ਦੋਸ਼ ਲਾਏ ਸਨ, ਜਿਸ ਪਿੱਛੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

  Published by:Krishan Sharma
  First published:

  Tags: Manpreet Badal, Punjab BJP, Punjab Police