Home /News /punjab /

BMW ਦੇ ਪੰਜਾਬ ਪਲਾਂਟ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ; AAP ਨੇ ਦਿੱਤਾ ਤਰਕ ਜਰਮਨੀ ਵੱਲੋਂ ਪਲਾਂਟ OK ਹੈ

BMW ਦੇ ਪੰਜਾਬ ਪਲਾਂਟ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ; AAP ਨੇ ਦਿੱਤਾ ਤਰਕ ਜਰਮਨੀ ਵੱਲੋਂ ਪਲਾਂਟ OK ਹੈ

BMW ਦੇ ਪੰਜਾਬ ਪਲਾਂਟ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ; AAP ਨੇ ਦਿੱਤਾ ਤਰਕ ਜਰਮਨੀ ਵੱਲੋਂ ਪਲਾਂਟ OK ਹੈ

ਪਾਰਟੀ ਦਾ ਕਹਿਣਾ ਹੈ ਕਿ ਪਲਾਂਟ ਲਗਾਉਣ ਦਾ ਫੈਸਲਾ ਜਰਮਨੀ ਵਿਚਲੇ ਕਾਰ ਕੰਪਨੀ ਪ੍ਰਬੰਧਕਾਂ ਦਾ ਹੈ ਅਤੇ ਜੋ ਬਿਆਨ ਆਇਆ ਹੈ ਇਹ ਕੰਪਨੀ ਦੇ ਭਾਰਤ ਦੇ ਪ੍ਰਬੰਧਕਾਂ ਦਾ ਹੈ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੰਪਨੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਸ ਵਿੱਚ ਹਾਮੀ ਭਰੀ ਗਈ ਹੈ। ਪੰਜਾਬ ਵਿੱਚ 24 ਫਰਵਰੀ, 2023 ਨੂੰ ਨਿਵੇਸ਼ ਮੀਟਿੰਗ ਹੋਵੇਗੀ, ਜਿਸ ਵਿੱਚ ਕਾਰ ਕੰਪਨੀ ਹਿੱਸਾ ਲਵੇਗੀ।

ਹੋਰ ਪੜ੍ਹੋ ...
  • Share this:

    ਜਰਮਨੀ ਕਾਰ ਨਿਰਮਾਤਾ ਕੰਪਨੀ ਬੀਐਮਡਬਲਯੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਵਿੱਚ ਪਲਾਂਟ ਲਗਾਉਣ ਦੇ ਦਾਅਵੇ ਨੂੰ ਰੱਦ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਵੀ ਭਖ ਗਈ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਇਸ ਮੁੱਦੇ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਇਸ ਮੁੱਦੇ 'ਤੇ ਸਪੱਸ਼ਟੀਕਰਨ ਦੇਣ ਕਿ ਕਿਉਂ ਪੰਜਾਬੀਆਂ ਨਾਲ ਝੂਠ ਬੋਲਿਆ ਜਾ ਰਿਹਾ ਹੈ।  ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੁੱਖ ਮੰਤਰੀ ਦੇ ਦਾਅਵੇ ਨੂੰ ਸਹੀ ਕਰਾਰ ਦਿੱਤਾ ਜਾ ਰਿਹਾ ਹੈ।

    ਕੀ ਕਹਿਣਾ ਹੈ ਅਕਾਲੀ ਦਲ ਦਾ

    ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਦਾਅਵਾ ਦਾ ਝੂਠ ਹੋਣਾ ਬੜੇ ਅਫਸੋਸ ਦੀ ਗੱਲ ਹੈ ਅਤੇ ਬੜੀ ਹੀ ਹਾਸੋਹੀਣੀ ਗੱਲ ਹੈ। ਤੁਸੀ ਲੋਕਾਂ ਨੂੰ ਗੁਮਰਾਹ ਕਿਉਂ ਕਰ ਰਹੇ ਹੋ।

    ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕਿਹਾ ਕਿ ਤੁਸੀ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੋ, ਪਰੰਤੂ ਤੁਹਾਡੇ ਦਾਅਵੇ ਨੂੰ ਕੰਪਨੀ ਨੇ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਤੁਹਾਡੀਆਂ ਇਨ੍ਹਾਂ ਹਰਕਤਾਂ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਕੀ ਕਹਿਣਾ ਹੈ ਕਾਂਗਰਸ ਦਾ

    ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਬੀਐਮਡਬਲਯੂ ਦੇ ਪਲਾਂਉਣ ਲਗਾਉਣ ਬਾਰੇ ਕੀ ਮੁੱਖ ਮੰਤਰੀ ਇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕਰ ਸਕਦੇ ਹਨ ਜਾਂ ਫਿਰ ਉਹ ਪੂਰੇ ਪੰਜਾਬ ਨਾਲ ਝੂਠ ਬੋਲ ਰਹੇ ਹਨ।

    ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਮਾਨ ਨੂੰ ਸੰਬੋਧਤ ਹੁੰਦੇ ਕਿਹਾ ਕਿ ਇਹ ਤੁਹਾਡੀ ਪਾਰਟੀ ਦੀ ਮੀਟਿੰਗ ਨਹੀਂ ਹੈ ਜਿੱਥੇ ਤੁਸੀਂ ਜਿੰਨੇ ਵੀ ਝੂਠ ਬੋਲੋ, ਸੱਚ ਮੰਨ ਲਿਆ ਜਾਵੇ। ਤੁਹਾਨੂੰ ਆਪਣੇ ਅਹੁਦੇ ਅਤੇ ਸਾਡੇ ਰਾਸ਼ਟਰ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਅਤੇ ਕੌਮ ਨੂੰ ਮੂਰਖ ਬਣਾਉਣਾ ਕੋਈ ਮਾਣ ਵਾਲੀ ਗੱਲ ਨਹੀਂ ਹੈ।

    'ਮੁੱਖ ਮੰਤਰੀ ਮਾਨ ਦੇ ਬਿਆਨ ਦਾ ਰੱਦ ਹੋਣਾ ਬਹੁਤ ਹੀ ਸ਼ਰਮਨਾਕ ਗੱਲ'

    ਪੰਜਾਬ ਭਾਜਪਾ ਦੇ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਵੀ ਬੀਐਮਡਬਲਯੂ ਮੁੱਦੇ 'ਤੇ ਮੁੱਖ ਮੰਤਰੀ ਮਾਨ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਿਕਨਿਕ ਮਨਾਉਣ ਗਏ ਹਨ। ਉਨ੍ਹਾਂ ਕਿਹਾ ਕਿ ਜਰਮਨੀ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਦੇ ਬਿਆਨ ਦਾ ਰੱਦ ਹੋਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਹੁਣ ਆਮ ਆਦਮੀ ਪਾਰਟੀ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਦਾ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਮੁੱਖ ਮੰਤਰੀ ਦੀ ਅਜਿਹੀ ਹਰਕਤ ਨਾਲ ਬਹੁਤ ਹੀ ਸ਼ਰਮਸ਼ਾਰ ਹੋ ਰਿਹਾ ਹੈ।

    ਆਪ ਵੱਲੋਂ ਮਾਨ ਦੇ ਦਾਅਵੇ ਦਾ ਬਚਾਅ

    ਉਧਰ, ਵਿਰੋਧੀਆਂ ਵੱਲੋਂ ਮੁੱਖ ਮੰਤਰੀ ਨੂੰ ਘੇਰੇ ਜਾਣ 'ਤੇ ਆਮ ਆਦਮੀ ਪਾਰਟੀ ਵੀ ਮੁੱਖ ਮੰਤਰੀ ਦੇ ਬਚਾਅ ਵਿੱਚ ਆ ਗਈ ਹੈ। ਪਾਰਟੀ ਨੇ ਮੁੜ ਪੰਜਾਬ ਪਲਾਂਟ ਲਗਾਉਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਦੇ ਹੱਕ ਵਿੱਚ ਤਰਕ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਪਲਾਂਟ ਲਗਾਉਣ ਦਾ ਫੈਸਲਾ ਜਰਮਨੀ ਵਿਚਲੇ ਕਾਰ ਕੰਪਨੀ ਪ੍ਰਬੰਧਕਾਂ ਦਾ ਹੈ ਅਤੇ ਜੋ ਬਿਆਨ ਆਇਆ ਹੈ ਇਹ ਕੰਪਨੀ ਦੇ ਭਾਰਤ ਦੇ ਪ੍ਰਬੰਧਕਾਂ ਦਾ ਹੈ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੰਪਨੀ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਉਸ ਵਿੱਚ ਹਾਮੀ ਭਰੀ ਗਈ ਹੈ। ਪੰਜਾਬ ਵਿੱਚ 24 ਫਰਵਰੀ, 2023 ਨੂੰ ਨਿਵੇਸ਼ ਮੀਟਿੰਗ ਹੋਵੇਗੀ, ਜਿਸ ਵਿੱਚ ਕਾਰ ਕੰਪਨੀ ਹਿੱਸਾ ਲਵੇਗੀ।

    Published by:Krishan Sharma
    First published:

    Tags: AAP Punjab, Bhagwant Mann, BMW car, Punjab BJP, Punjab Congress, Shiromani Akali Dal