Home /News /punjab /

Chandigarh 'ਚ ਹੈਰਾਨ ਕਰਨ ਵਾਲਾ ਮਾਮਲਾ; ਬਾਡੀ ਬਿਲਡਰ ਦੀਆਂ ਬਾਹਾਂ ਮੁੜਣ ਦੌਰਾਨ ਡਿੱਗ ਕੇ ਮੌਤ

Chandigarh 'ਚ ਹੈਰਾਨ ਕਰਨ ਵਾਲਾ ਮਾਮਲਾ; ਬਾਡੀ ਬਿਲਡਰ ਦੀਆਂ ਬਾਹਾਂ ਮੁੜਣ ਦੌਰਾਨ ਡਿੱਗ ਕੇ ਮੌਤ

Chandigarh 'ਚ ਹੈਰਾਨ ਕਰਨ ਵਾਲਾ ਮਾਮਲਾ; ਬਾਡੀ ਬਿਲਡਰ ਦੀਆਂ ਬਾਹਾਂ ਮੁੜਨ ਦੌਰਾਨ ਡਿੱਗ ਕੇ ਮੌਤ

Chandigarh 'ਚ ਹੈਰਾਨ ਕਰਨ ਵਾਲਾ ਮਾਮਲਾ; ਬਾਡੀ ਬਿਲਡਰ ਦੀਆਂ ਬਾਹਾਂ ਮੁੜਨ ਦੌਰਾਨ ਡਿੱਗ ਕੇ ਮੌਤ

ਰਾਮ ਰਾਣਾ ਆਪਣੇ ਦੋਸਤਾਂ ਨਾਲ ਖੜ੍ਹਾ ਹੋ ਕੇ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਸ ਦੀਆਂ ਦੋਵੇਂ ਬਾਹਾਂ ਪਿੱਛੇ ਵੱਲ ਮੁੜ ਗਈਆਂ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ।

  • Share this:

ਚੰਡੀਗੜ੍ਹ- ਦੇਸ਼ ਵਿੱਚ ਵਰਕਆਊਟ ਕਰਦੇ ਸਮੇਂ ਜਾਂ ਸਾਧਾਰਨ ਗਤੀਵਿਧੀਆਂ ਦੌਰਾਨ ਮੌਤਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅਜਿਹਾ ਹੀ ਮਾਮਲਾ ਚੰਡੀਗੜ੍ਹ (Chandigarh) ਦੇ ਡੱਡੂਮਾਜਰਾ 'ਚ ਫਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਾਡੀ ਬਿਲਡਿੰਗ ਕਰਦੇ ਹੋਏ 33 ਸਾਲਾ ਨੌਜਵਾਨ ਬਾਡੀ ਬਿਲਡਰ (Bodybuilder Died) ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਰਾਮ ਰਾਣਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਰਾਮ ਰਾਣਾ ਆਪਣੇ ਦੋਸਤਾਂ ਨਾਲ ਖੜ੍ਹਾ ਹੋ ਕੇ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਹ ਅੰਗੜਾਈ ਲੈਣ ਲੱਗਾ ਤਾਂ ਉਸ ਦੀਆਂ ਦੋਵੇਂ ਬਾਹਾਂ ਪਿੱਛੇ ਵੱਲ ਹੋ ਗਈਆਂ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਦੋਸਤਾਂ ਨੇ ਸੋਚਿਆ ਕਿ ਸ਼ਾਇਦ ਉਹ ਸਟਰੇਚਿੰਗ ਕਰ ਰਿਹਾ ਹੈ। ਹਾਲਾਂਕਿ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਜਦੋਂ ਉਸ ਦੀ ਜੀਭ ਵੀ ਬੰਦ ਹੋ ਗਈ ਅਤੇ ਉਹ ਕੁਝ ਵੀ ਜਵਾਬ ਨਹੀਂ ਦੇ ਰਿਹਾ ਸੀ ਤਾਂ ਉਸ ਦੇ ਦੋਸਤ ਉਸ ਨੂੰ ਸੈਕਟਰ-16 ਚੰਡੀਗੜ੍ਹ ਦੇ ਜੀਐੱਮਐੱਸਐੱਚ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਮ ਰਾਣਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਉਹ ਸਿਹਤਮੰਦ ਸੀ ਅਤੇ ਰੋਜ਼ਾਨਾ ਜਿੰਮ ਵਿਚ ਕਸਰਤ ਕਰਦਾ ਸੀ। ਉਹ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦਾ ਸੀ ਅਤੇ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਦਾ ਸੀ। ਰਾਮ ਰਾਣਾ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 11 ਅਤੇ 3 ਸਾਲ ਹੈ।ਜ਼ਿਕਰਯੋਗ ਹੈ ਕਿ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ (76) ਵੀ ਬੀਤੇ ਸ਼ਨੀਵਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਹ ਤੰਦਰੁਸਤ ਵੀ ਸੀ ਅਤੇ ਉਸ ਨੂੰ ਵੀ ਪਹਿਲਾਂ ਕਿਸੇ ਕਿਸਮ ਦੀ ਬਿਮਾਰੀ ਦੀ ਸ਼ਿਕਾਇਤ ਨਹੀਂ ਸੀ।

ਚੰਡੀਗੜ੍ਹ ਪੀਜੀਆਈ ਦੇ ਐਚਓਡੀ (ਇੰਟਰਨਲ ਮੈਡੀਸਨ) ਪ੍ਰੋ. ਸੰਜੇ ਜੈਨ ਦਾ ਕਹਿਣਾ ਹੈ ਕਿ ਪੀਜੀਆਈ ਦੇ ਮਾਮਲਿਆਂ ਵਿੱਚ, ਦਿਲ ਦੀ ਗਤੀ ਵਿੱਚ ਅਨਿਯਮਿਤਤਾ ਜਾਂ ਦਿਲ ਦਾ ਦੌਰਾ (Heart Attack)  ਪੈਣ ਦੀ ਸੰਭਾਵਨਾ ਹੁੰਦੀ ਹੈ। ਕਈ ਵਾਰ ਪੋਸਟਮਾਰਟਮ ਤੋਂ ਪਹਿਲਾਂ ਹਾਰਟ ਅਟੈਕ ਦਾ ਪਤਾ ਨਹੀਂ ਲੱਗਦਾ।

Published by:Ashish Sharma
First published:

Tags: Body weight, Chandigarh, Heart attack