Home /News /punjab /

ਸਿਧਾਰਥ ਨਾਲ ਮੇਰਾ ਰਿਸ਼ਤਾ ਕਦੇ ਨਹੀਂ ਟੁੱਟੇਗਾ; ਕਹਿੰਦੇ ਹੋਏ ਸ਼ਹਿਨਾਜ਼ ਗਿੱਲ ਦੀ ਵੀਡੀਓ ਵਾਇਰਲ

ਸਿਧਾਰਥ ਨਾਲ ਮੇਰਾ ਰਿਸ਼ਤਾ ਕਦੇ ਨਹੀਂ ਟੁੱਟੇਗਾ; ਕਹਿੰਦੇ ਹੋਏ ਸ਼ਹਿਨਾਜ਼ ਗਿੱਲ ਦੀ ਵੀਡੀਓ ਵਾਇਰਲ

  • Share this:

    ਚੰਡੀਗੜ੍ਹ: ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ 'ਚ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੀ ਦੋਸਤ ਸ਼ਹਿਨਾਜ਼ ਗਿੱਲ (Shehnaz Gill) ਇਸ ਤੋਂ ਬੇਹੱਦ ਦੁਖੀ ਹੈ। ਇਸ ਦੌਰਾਨ ਮੀਡੀਆ 'ਚ ਵੀ ਸਿਧਾਰਥ ਦੇ ਚਰਚੇ ਚਲ ਰਹੇ ਹਨ। ਸਿਧਾਰਥ ਅਤੇ ਸ਼ਹਿਨਾਜ਼ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੀ ਬਿੱਗ ਬੌਸ (Big Boss 13) ਦੇ ਦਿਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ 'ਚ ਸ਼ਹਿਨਾਜ਼ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਡਾ ਰਿਸ਼ਤਾ ਕਦੇ ਨਹੀਂ ਟੁੱਟੇਗਾ।

    ਇਹੀ ਨਹੀਂ ਇਸ ਵੀਡੀਓ ਨੂੰ ਕੈਪਸ਼ਨ ਵੀ ਇਸ ਪ੍ਰਸ਼ੰਸਕ ਨੇ 'ਨਜ਼ਰ ਲੱਗ ਗਈ' ਦਿੱਤੀ ਹੈ। ਪ੍ਰਸ਼ੰਸਕ ਨੂੰ ਲੱਗ ਰਿਹਾ ਹੈ ਕਿ ਸ਼ਹਿਨਾਜ਼ ਅਤੇ ਸਿਧਾਰਥ ਦੇ ਰਿਸ਼ਤੇ ਨੂੰ ਨਜ਼ਰ ਲੱਗ ਗਈ ਅਤੇ ਕਹਾਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਈ।

    ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਕਰਨ ਜੌਹਰ ਬਿਗ ਬੌਸ ਦੇ ਸੈੱਟ 'ਤੇ ਆਏ ਸਨ। ਉਸ ਦੌਰਾਨ ਸ਼ਹਿਨਾਜ਼ ਉਨ੍ਹਾਂ ਨੂੰ ਕਹਿ ਰਹੀ ਹੈ 'ਯੇ ਜੋ ਬੁਆਏਫ੍ਰੈਂਡ-ਬਵਾਏਫ੍ਰੈਂਡ ਹੋਤੇ ਹੈ ਯੇ ਤੋਂ ਛੋੜ ਕੇ ਚਲੇ ਜਾਤੇ ਹੈ, ਬਟ ਹਮਾਰਾ ਰਿਸ਼ਤਾ ਤੋਂ ਕਦੇ ਨਹੀਂ ਟੁੱਟੇਗਾ'। ਸ਼ਹਿਨਾਜ਼ ਦੇ ਇਸ ਬਿਆਨ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਦਿਲ ਦੀਆਂ ਗਹਿਰਾਈਆਂ ਤੋਂ ਉਹ ਸਿਧਾਰਥ ਨਾਲ ਜੁੜੀ ਹੋਈ ਸੀ ਅਤੇ ਉਨ੍ਹਾਂ ਦੇ ਮਨ 'ਚ ਹਮੇਸ਼ਾ ਇਕੱਠੇ ਰਹਿਣ ਦਾ ਸੁਫ਼ਨਾ ਪਲ ਰਿਹਾ ਸੀ।

    ਨਹੀਂ ਸੰਭਲ ਪਾ ਰਹੀ ਸ਼ਹਿਨਾਜ਼

    ਸ਼ਹਿਨਾਜ਼ ਦਾ ਸਿਧਾਰਥ ਨਾਲ ਲਗਾਅ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਦਿਨ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਬੇਸੁੱਧ ਹੋਈ ਪਈ ਹੈ। ਸਸਕਾਰ ਹੁੰਦੇ ਹੀ ਉਹ ਗਰਾਊਂਡ 'ਤੇ ਡਿੱਗ ਪਈ। ਹਰ ਕੋਈ ਉਸ ਨੂੰ ਹੌਸਲਾ ਦੇ ਰਿਹਾ ਹੈ, ਕੋਈ ਕਹਿ ਰਿਹਾ ਹੈ ਕਿ ਤੁਹਾਡਾ ਦੋਵਾਂ ਦਾ ਰਿਸ਼ਤਾ ਅਜੇ ਵੀ ਨਹੀਂ ਟੁੱਟਿਆ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਤੁਹਾਡਾ ਰਿਸ਼ਤਾ ਅਮਰ ਹੈ।

    Published by:Krishan Sharma
    First published:

    Tags: BIG BOSS, Bigg Boss 13, Bollwood, Bollywood actress, In bollywood, Shehnaz Gill, TV show