Home /News /punjab /

Chandigarh: ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਇਮਾਰਤ ਖਾਲੀ ਕਰਵਾਈ

Chandigarh: ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਇਮਾਰਤ ਖਾਲੀ ਕਰਵਾਈ

Chandigarh: ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਇਮਾਰਤ ਖਾਲੀ ਕਰਵਾਈ (file photo)

Chandigarh: ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਇਮਾਰਤ ਖਾਲੀ ਕਰਵਾਈ (file photo)

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿੰਦੀ ਵਿੱਚ ਇੱਕ ਚਿੱਠੀ ਆਈ ਹੈ। ਜਿਸ ਵਿੱਚ ਲਿਖਿਆ ਹੈ ਕਿ ਅੱਜ ਮੈਂ 1 ਵਜੇ ਸੈਕਟਰ 43 ਅਤੇ ਪੰਚਕੂਲਾ ਨੂੰ ਬੰਬਾਂ ਨਾਲ ਉਡਾ ਦੇਵਾਂਗਾ। ਮੇਰੀ ਕਾਰ ਬੰਬ ਨਾਲ ਭਰੀ ਹੋਈ ਹੈ, ਜੋ ਬਾਹਰ ਖੜ੍ਹੀ ਹੈ। ਮੌ

  • Share this:

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਪੂਰੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਦਾ ਬੰਬ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿੰਦੀ ਵਿੱਚ ਇੱਕ ਚਿੱਠੀ ਆਈ ਹੈ। ਜਿਸ ਵਿੱਚ ਲਿਖਿਆ ਹੈ ਕਿ ਅੱਜ ਮੈਂ 1 ਵਜੇ ਸੈਕਟਰ 43 ਅਤੇ ਪੰਚਕੂਲਾ ਨੂੰ ਬੰਬਾਂ ਨਾਲ ਉਡਾ ਦੇਵਾਂਗਾ। ਮੇਰੀ ਕਾਰ ਬੰਬ ਨਾਲ ਭਰੀ ਹੋਈ ਹੈ, ਜੋ ਬਾਹਰ ਖੜ੍ਹੀ ਹੈ। ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਫਾਇਰ ਵਿਭਾਗ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਕਚਹਿਰੀ ਵਿੱਚ ਬੰਬ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਅਦਾਲਤ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਇਸ ਤੋਂ ਬਾਅਦ ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜ਼ਿਲਾ ਅਦਾਲਤ ਦੀ ਇਮਾਰਤ ਨੂੰ ਖਾਲੀ ਕਰਵਾ ਦਿੱਤਾ। ਜਦੋਂ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਅਦਾਲਤ 'ਚ ਮੌਜੂਦ ਲੋਕਾਂ ਨੂੰ ਲੱਗਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ (Republic Day) ਦੇ ਮੱਦੇਨਜ਼ਰ ਪੁਲਸ ਸ਼ਾਇਦ ਕੋਈ ਮੌਕ ਡਰਿੱਲ (Mock Drill) ਕਰ ਰਹੀ ਹੈ। ਪੁਲਿਸ ਆਪ੍ਰੇਸ਼ਨ ਸੈੱਲ ਦੇ ਕਮਾਂਡੋਜ਼ ਦੇ ਨਾਲ-ਨਾਲ ਡੌਗ ਸਕੁਐਡ, ਬੰਬ ਨਿਰੋਧਕ ਦਸਤਾ ਅਤੇ ਰਿਜ਼ਰਵ ਫੋਰਸ ਵੀ ਅਦਾਲਤੀ ਕੰਪਲੈਕਸ 'ਚ ਪਹੁੰਚ ਗਈ ਹੈ | ਪੂਰੇ ਇਲਾਕੇ 'ਚ ਸਰਚ ਆਪਰੇਸ਼ਨ ਚਲਾ ਕੇ ਬੰਬ ਦੀ ਤਲਾਸ਼ੀ ਲਈ ਜਾ ਰਹੀ ਹੈ।


ਚੰਡੀਗੜ੍ਹ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅਦਾਲਤ ਦੇ ਅੰਦਰ ਬੰਬ ਹੋ ਸਕਦਾ ਹੈ। ਇਸ ਤੋਂ ਬਾਅਦ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।ਇਸ ਦੇ ਲਈ ਸੈਕਟਰ-43 ਸਥਿਤ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਲਾਕੇ 'ਚ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

Published by:Ashish Sharma
First published:

Tags: Chandigarh, Court, Police