Home /News /punjab /

Chandigarh : ਘਰੋਂ ਭੱਜੇ ਪ੍ਰੇਮੀ ਜੋੜੇ ਹੋਟਲ ‘ਚ ਲਿਆ ਫਾਹਾ, ਨੌਜਵਾਨ ਦੀ ਮੌਤ, ਕੁੜੀ ਦੀ ਜਾਨ ਬਚੀ

Chandigarh : ਘਰੋਂ ਭੱਜੇ ਪ੍ਰੇਮੀ ਜੋੜੇ ਹੋਟਲ ‘ਚ ਲਿਆ ਫਾਹਾ, ਨੌਜਵਾਨ ਦੀ ਮੌਤ, ਕੁੜੀ ਦੀ ਜਾਨ ਬਚੀ

Chandigarh : ਘਰੋਂ ਭੱਜੇ ਪ੍ਰੇਮੀ ਜੋੜੇ ਹੋਟਲ ‘ਚ ਲਿਆ ਫਾਹਾ, ਨੌਜਵਾਨ ਦੀ ਮੌਤ, ਕੁੜੀ ਦੀ ਜਾਨ ਬਚੀ

Chandigarh : ਘਰੋਂ ਭੱਜੇ ਪ੍ਰੇਮੀ ਜੋੜੇ ਹੋਟਲ ‘ਚ ਲਿਆ ਫਾਹਾ, ਨੌਜਵਾਨ ਦੀ ਮੌਤ, ਕੁੜੀ ਦੀ ਜਾਨ ਬਚੀ

ਪੁਲਿਸ ਮੁਤਾਬਕ ਮੋਹਿਨੀ ਅਤੇ ਦੀਪਕ ਰਿਸ਼ਤੇਦਾਰਾਂ ਦੇ ਡਰ ਕਾਰਨ ਗਾਜ਼ੀਆਬਾਦ ਤੋਂ ਭੱਜ ਗਏ ਸਨ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਦੀਪਕ ਗੱਡੀ ਚਲਾਉਂਦਾ ਸੀ। 1 ਜੁਲਾਈ ਨੂੰ ਉਸ ਨੇ ਸੋਹਾਣਾ 'ਚ ਇਕ ਹੋਟਲ ਕਿਰਾਏ 'ਤੇ ਲਿਆ।

  • Share this:
    ਚੰਡੀਗੜ੍ਹ- ਗਾਜ਼ੀਆਬਾਦ ਤੋਂ ਭੱਜ ਕੇ ਆਏ ਇੱਕ ਨੌਜਵਾਨ ਤੇ ਲੜਕੀ ਨੇ ਮੋਹਾਲੀ ਦੇ ਸੋਹਾਣਾ ਥਾਣੇ ਅਧੀਨ ਪੈਂਦੇ ਇੱਕ ਹੋਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ 'ਚ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਹੋਟਲ ਸਟਾਫ ਦੀ ਮੁਸਤੈਦੀ ਕਾਰਨ ਲੜਕੀ ਦੀ ਜਾਨ ਬਚ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਗੌੜ (26) ਵਾਸੀ ਜ਼ਿਲ੍ਹਾ ਹਾਪੁੜ ਛਜਾਰਸੀ ਕੁਲੀਚਨਗਰ ਗਾਜ਼ੀਆਬਾਦ ਵਜੋਂ ਹੋਈ ਹੈ ਜਦੋਂਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਦੀ ਪਛਾਣ ਮੋਹਿਨੀ (24) ਵਾਸੀ ਜੀ-225 ਗੋਵਿੰਦਪੁਰਮ ਗਾਜ਼ੀਆਬਾਦ (ਯੂਪੀ) ਵਜੋਂ ਹੋਈ ਹੈ।

    ਪੁਲਿਸ ਮੁਤਾਬਕ ਮੋਹਿਨੀ ਅਤੇ ਦੀਪਕ ਰਿਸ਼ਤੇਦਾਰਾਂ ਦੇ ਡਰ ਕਾਰਨ ਗਾਜ਼ੀਆਬਾਦ ਤੋਂ ਭੱਜ ਗਏ ਸਨ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਦੀਪਕ ਗੱਡੀ ਚਲਾਉਂਦਾ ਸੀ। 1 ਜੁਲਾਈ ਨੂੰ ਉਸ ਨੇ ਸੋਹਾਣਾ 'ਚ ਇਕ ਹੋਟਲ ਕਿਰਾਏ 'ਤੇ ਲਿਆ। ਅੱਜ ਦੋਵਾਂ ਨੇ ਮੌਤ ਨੂੰ ਗਲੇ ਲਗਾਉਣ ਦੀ ਨੀਅਤ ਨਾਲ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਵਿੱਚ ਮੋਹਿਨੀ ਦੀ ਜਾਨ ਤਾਂ ਬਚ ਗਈ ਪਰ ਦੀਪਕ ਗੌਰ ਦੀ ਮੌਤ ਹੋ ਗਈ।

    ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਹੋਟਲ ਸਟਾਫ਼ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ ਨੇ ਮਾਸਟਰ ਚਾਬੀ ਨਾਲ ਹੋਟਲ ਦਾ ਦਰਵਾਜ਼ਾ ਖੋਲ੍ਹਿਆ ਅਤੇ ਤੁਰੰਤ ਮੋਹਿਨੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇੱਥੇ ਉਸ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।

    ਪੁਲਿਸ ਨੇ ਦੱਸਿਆ ਕਿ ਦਿੱਲੀ ਪੁਲਸ ਸਟੇਸ਼ਨ 'ਚ ਨੌਜਵਾਨ ਅਤੇ ਲੜਕੀ ਦੋਵਾਂ ਖਿਲਾਫ ਐੱਫ.ਆਈ.ਆਰ.ਦਰਜ ਹੈ। ਦੋਵੇਂ ਭੱਜ ਕੇ ਮੋਹਾਲੀ ਆਏ ਸਨ। ਫਿਲਹਾਲ ਲੜਕੀ ਬਿਆਨ ਦੇਣ ਦੇ ਯੋਗ ਨਹੀਂ ਹੈ। ਅਸਲ ਗੱਲ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ 1 ਜੁਲਾਈ ਨੂੰ ਇੱਥੇ ਕਮਰਾ ਬੁੱਕ ਕਰਵਾਇਆ ਸੀ।
    Published by:Ashish Sharma
    First published:

    Tags: Chandigarh, Couple, Hotel, Suicide

    ਅਗਲੀ ਖਬਰ