• Home
 • »
 • News
 • »
 • punjab
 • »
 • CHANDIGARH BRAND 10 BAGS INCLUDING LIQUOR SEIZED IN RAJPURA

Rajpura: ਚੰਡੀਗੜ੍ਹ ਮਾਰਕਾ 10 ਪੇਟੀਆਂ ਸ਼ਰਾਬ ਸਮੇਤ ਦੋ ਕਾਬੂ

ਰਾਜਪੁਰਾ ਦੋ ਸ਼ਰਾਬ ਦੇ ਤਸਕਰ ਸ਼ਰਾਬ ਸਮੇਤ ਕੀਤੇ ਕਾਬੂ  ਇੱਕ ਸੌ ਵੀਹ ਬੋਤਲਾਂ ਕੀਤੀਆਂ ਬਰਾਮਦ

Rajpura: ਚੰਡੀਗੜ੍ਹ ਮਾਰਕਾ 10 ਪੇਟੀਆਂ ਸ਼ਰਾਬ ਸਮੇਤ ਦੋ ਕਾਬੂ

 • Share this:
  ਅਮਰਜੀਤ ਸਿੰਘ ਪੰਨੂ 

  ਰਾਜਪੁਰਾ  - ਪੰਜਾਬ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਵੱਲੋਂ  ਪੰਜਾਬ ਪੁਲਿਸ ਨੂੰ  ਸਖ਼ਤ ਹਦਾਇਤਾਂ ਕੀਤੀਆਂ ਹਨ  ਕਿਸੇ ਵੀ ਤਸਕਰ ਨੂੰ  ਬਖਸ਼ਿਆ ਨਾ ਜਾਵੇ  ਜੋ ਨਾਜਾਇਜ਼  ਸ਼ਰਾਬ ਦਾ ਕਾਰੋਬਾਰ ਕਰਦਾ ਹੈ । ਇਨ੍ਹਾਂ ਹੁਕਮਾਂ ਦੀ  ਪਾਲਣਾ ਕਰਦੇ ਹੋਏ ਜਨਸੂਆ ਪੁਲਸ ਚੌਂਕੀ ਚੰਡੀਗੜ੍ਹ ਰੋਡ ਤੇ  ਪਿੰਡ ਆਲਮਪੁਰ ਨੇੜੇ ਹਰਵਿੰਦਰ ਸਿੰਘ ਏਐਸਆਈ  ਸਮੇਤ ਪੁਲਸ ਪਾਰਟੀ  ਨਾਕਾਬੰਦੀ ਕੀਤੀ ਹੋਈ ਸੀ।  ਇੱਕ ਕਾਰ  ਚੰਡੀਗੜ ਤੋਂ ਰਾਜਪੁਰਾ ਵੱਲ  ਆ ਰਹੀ ਸੀ  ਜਦੋਂ ਉਸ ਨੂੰ ਰੋਕੇ  ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ  ਦੱਸ ਪੇਟੀਆਂ  ਰੌਇਲ ਸਟੈਗ  ਚੰਡੀਗਡ਼੍ਹ ਮਾਰਕਾ  ਬਰਾਮਦ ਕੀਤੀ ਗਈ  ਜੋ ਕਿ  ਪੰਜਾਬ ਵਿੱਚ  ਵੇਚਣ ਤੇ ਮਨਾਹੀ ਹੈ  ਰਾਜਪੁਰਾ ਪੁਲਿਸ ਨੇ  ਕਾਰ ਚਾਲਕਾਂ ਨੂੰ  ਕਾਬੂ ਕਰਕੇ  ਉਨ੍ਹਾਂ ਖ਼ਿਲਾਫ਼  ਮੁਕੱਦਮਾ ਦਰਜ  ਕੀਤਾ ਗਿਆ ਹੈ   ਅਤੇ  ਪੁਲੀਸ ਵੱਲੋਂ  ਪੜਤਾਲ ਜਾਰੀ ਹੈ।

  ਨਿਸ਼ਾਨ ਸਿੰਘ  ਮੁੱਖ ਅਫ਼ਸਰ  ਜਨਸੂਆ ਪੁਲੀਸ ਚੌਂਕੀ  ਉਨ੍ਹਾਂ ਦੱਸਿਆ ਕਿ  ਪਿੰਡ ਆਲਮਪੁਰ  ਚੰਡੀਗੜ੍ਹ ਰੋਡ ਤੇ  ਹਰਵਿੰਦਰ ਸਿੰਘ  ਏਐਸਆਈ  ਵੱਲੋਂ  ਨਾਕੇਬੰਦੀ  ਕੀਤੀ ਗਈ ਸੀ  ਅਤੇ  ਚੰਡੀਗੜ੍ਹ ਤੋਂ ਆ ਰਹੀਆਂ  ਕਾਰਾਂ ਦੀ  ਚੈਕਿੰਗ ਕੀਤੀ ਜਾ ਰਹੀ ਸੀ ਇਸ ਕਾਰ ਦੀ  ਤਲਾਸ਼ੀ ਲਈ ਗਈ ਤਾਂ ਇਸ ਵਿੱਚੋਂ  ਦੱਸ ਪੇਟੀਆਂ  ਨਾਜਾਇਜ਼ ਸ਼ਰਾਬ  ਬਰਾਮਦ ਕੀਤੀ ਗਈ । ਪੁਲੀਸ ਨੇ  ਦੋਸ਼ੀਆਂ ਦੇ ਨਾਮ  ਅਮਰਿੰਦਰ ਸਿੰਘ ਅਤੇ  ਸੋਨੂੰ ਵਾਸੀ  ਸੰਗਰੂਰ ਦੱਸਿਆ  ਦੋਵੇਂ ਦੋਸ਼ੀਆਂ ਖ਼ਿਲਾਫ਼  ਧਾਰਾ  61-1-14-ਸ਼ਰਾਬ ਐਕਟ ਤਹਿਤ  ਮੁਕੱਦਮਾ ਦਰਜ ਕੀਤਾ ਗਿਆ  ਅਤੇ ਹੋਰ ਪੁੱਛ ਪੜਤਾਲ ਕਰਨ ਲਈ  ਸ਼ਰਾਬ ਦੇ ਤਸਕਰਾਂ ਦਾ  ਰਿਮਾਂਡ ਹਾਸਿਲ ਕੀਤਾ ਜਾਵੇਗਾ  ਰਾਜਪੁਰਾ ਪੁਲੀਸ  ਪੂਰੀ ਤਰ੍ਹਾਂ  ਚੌਕਸੀ ਵਰਤ ਰਹੀ ਹੈ  ਤਾਂ ਕਿ ਕੋਈ ਵੀ  ਨਸ਼ੇ ਦਾ  ਕਾਰੋਬਾਰ ਕਰਨ ਵਾਲਾ  ਸ਼ਹਿਰ ਵਿੱਚ  ਨਾ ਜਾਵੇ।
  Published by:Ashish Sharma
  First published:
  Advertisement
  Advertisement