Home /News /punjab /

ਫਿਰੋਜ਼ਪੁਰ ਸਰਹੱਦ 'ਤੇ ਸਾਢੇ 17 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਪਾਸਿਓਂ ਸੁੱਟੇ ਗਏ ਪੈਕੇਟ

ਫਿਰੋਜ਼ਪੁਰ ਸਰਹੱਦ 'ਤੇ ਸਾਢੇ 17 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਪਾਸਿਓਂ ਸੁੱਟੇ ਗਏ ਪੈਕੇਟ

Youtube Video

Heroin: ਬੀਐਸਐਫ (BSF) ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ (Indo-Pak Border) 'ਚ ਸੁੱਟੀ ਹੈਰੋਇਨ ਦੇ 5 ਪੈਕਟ ਬਰਾਮਦ ਕੀਤੇ ਹਨ। ਬੀਐਸਐਫ ਨੇ ਇਹ ਹੈਰੋਇਨ ਦੇ 5 ਪੈਕੇਟ ਫਿਰੋਜ਼ਪੁਰ ਸਰਹੱਦ (Ferozepur Border) ਤੋਂ ਬਰਾਮਦ ਕੀਤੇ ਹਨ, ਜੋ ਕਿ ਪਾਕਿਸਤਾਨ ਪਾਸਿਓਂ ਡਰੋਨ ਰਾਹੀਂ ਸੁੱਟੇ ਗਏ। ਬਰਾਮਦ ਹੋਈ ਸਾਢੇ 3 ਕਿਲੋ ਹੈਰੋਇਨ (3 KG Heroin) ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ ਸਾਢੇ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Heroin: ਬੀਐਸਐਫ (BSF) ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ (Indo-Pak Border) 'ਚ ਸੁੱਟੀ ਹੈਰੋਇਨ ਦੇ 5 ਪੈਕਟ ਬਰਾਮਦ ਕੀਤੇ ਹਨ। ਬੀਐਸਐਫ ਨੇ ਇਹ ਹੈਰੋਇਨ ਦੇ 5 ਪੈਕੇਟ ਫਿਰੋਜ਼ਪੁਰ ਸਰਹੱਦ (Ferozepur Border) ਤੋਂ ਬਰਾਮਦ ਕੀਤੇ ਹਨ, ਜੋ ਕਿ ਪਾਕਿਸਤਾਨ ਪਾਸਿਓਂ ਡਰੋਨ ਰਾਹੀਂ ਸੁੱਟੇ ਗਏ। ਬਰਾਮਦ ਹੋਈ ਸਾਢੇ 3 ਕਿਲੋ ਹੈਰੋਇਨ (3 KG Heroin seized) ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ ਸਾਢੇ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

    ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ 'ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ ਦੇਖਿਆ ਗਿਆ, ਜਿਸ 'ਤੇ ਬੀ.ਐੱਸ.ਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਇਸ ਡਰੋਨ ਨੂੰ ਦੇਖਦਿਆਂ ਹੀ ਕੁਝ ਦੂਰ ਸੁੱਟ ਦਿੱਤਾ। ਸਾਮਾਨ ਵਾਪਸ ਚਲਾ ਗਿਆ ਸੀ, ਜਿਸ 'ਤੇ ਬੀ.ਐੱਸ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਨੂੰ ਭਾਰਤੀ ਸਰਹੱਦ 'ਤੇ ਇਕ ਖੇਤ 'ਚ ਪਏ 5 ਪੈਕਟ ਮਿਲੇ, ਜਿਨ੍ਹਾਂ 'ਚੋਂ ਕਰੀਬ 3.5 ਕਿਲੋ ਹੈਰੋਇਨ ਹੈ, ਜਿਸ ਦੀ ਕੀਮਤ ਕਰੀਬ 17 ਰੁਪਏ ਹੈ। ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡੇਢ ਕਰੋੜ ਰੁਪਏ ਦੱਸੀ ਜਾਂਦੀ ਹੈ।

    ਬੀਐਸਐਫ ਅਨੁਸਾਰ ਜਦੋਂ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਕਿਸਾਨ ਬਲਵੰਤ ਸਿੰਘ ਵਾਸੀ ਕਾਲੂ ਅਰਾਈਆਂ ਹਿਠਾੜ ਦੇ ਖੇਤਾਂ ਵਿੱਚੋਂ ਇੱਕ ਮੋਟਰ ਵਾਲਾ ਲਿਫਾਫਾ ਮਿਲਿਆ, ਜਿਸ ਵਿੱਚੋਂ 5 ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਬਰਾਮਦ ਹੋਈ ਹੈਰੋਇਨ ਸਬੰਧੀ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਜਾਂਚ ਕਰਕੇ ਕਾਰਵਾਈ ਕਰ ਰਹੀ ਹੈ।
    Published by:Krishan Sharma
    First published:

    Tags: BSF, Crime news, Drug, Ferozepur, Heroin, Indo-Pak, Punjab Police

    ਅਗਲੀ ਖਬਰ