ਚੰਡੀਗੜ੍ਹ/ਕਪੂਰਥਲਾ: ਪੰਜਾਬ ਵਿੱਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿਖਿਆ (ਐਸ.ਟੀ.ਈ.ਐਮ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਗਣਿਤ ਦੀ ਸਿੱਖਿਆ ਬੱਚਿਆਂ ਲਈ ਰੌਚਕ ਬਣਾਉਣ ਦੇ ਆਸ਼ੇ ਨਾਲ ਗੁਰਕੀਰਤ ਸਿੰਘ ਕੋਟਲੀ ਮੰਤਰੀ ਵਿਗਿਆਨ ਅਤੇ ਤਕਨਾਲੌਜੀ, ਪੰਜਾਬ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ “ਗਣਿਤ” ਗੈਲਰੀ ਦਾ ਉੁਦਘਾਟਨ ਕੀਤਾ ਗਿਆ।
ਇਸ ਮੌਕੇ ਕੋਟਲੀ ਨੇ ਕਿਹਾ ਕਿ ਇਹ ਗੈਲਰੀ ਜਿੱਥੇ ਵਿਸ਼ੇ ਨੂੰ ਅਭਿਆਸੀ ਤੇ ਦਿਲਚਸਪ ਬਣਾਏਗੀ, ਉੱਥੇ ਇਹ ਪੰਜਾਬ ਦੇ ਆਮ ਲੋਕਾਂ ਖਾਸ ਕਰਕੇ ਵਿਦਿਆਰਥੀ ਲਈ ਬਹੁਤ ਲਾਭਦਾਇਕ ਹੋਵੇਗੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਵਿਜ਼ਿਟ ਤੋਂ ਬਾਅਦ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾ ਚੰਡੀਗੜ ਦੇ ਨੇੜੇ ਮੋਹਾਲੀ ਵਿਖੇ ਇਕ ਵਿਗਿਆਨ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਂਗੇ। ਹਰ ਵਿਦਿਆਰਥੀ ਨੂੰ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ ਵਿਜ਼ਿਟ ਨੂੰ ਸੈਕੰਡਰੀ ਸਿੱਖਿਆ, ਉਚੇਰੀ ਅਤੇ ਤਕਨੀਕੀ ਸਿੱਖਿਆ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਾਇਆ ਜਾਵੇਗਾ। ਇਸ ਨਾਲ ਹੀ ਵਿਦਿਆਰਥੀ ਪੰਜਾਬ ਦੇ ਟਿਕਾਊ ਵਿਕਾਸ ਤੋ ਚੰਗੀ ਤਰਾਂ ਜਾਣੂ ਹੋਣਗੇ।
ਇਸ ਮੌਕੇ ਪ੍ਰਮੁੱਖ ਸਕੱਤਰ, ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ, ਪੰਜਾਬ ਦਲੀਪ ਕੁਮਾਰ ਆਈ.ਏ.ਐਸ ਵੀ ਹਾਜ਼ਰ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ ਨਵੀਆਂ ਕਾਢਾਂ ਅਹਿਮ ਸਰੋਤ ਹਨ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਗਣਿਤ ਆਧਾਰਤ ਗੈਲਰੀ ਦੀ ਸਥਾਪਨਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਫ਼ੰਡ ਜਾਰੀ ਕੀਤੇ ਜਾਣ *ਤੇ ਧੰਨਵਾਦ ਕੀਤਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।