• Home
  • »
  • News
  • »
  • punjab
  • »
  • CHANDIGARH CAPT AMARINDER SINGH LAUNCHES STATE LEVEL DIGITAL RADIOLOGY AND DIAGNOSTIC PROJECTS KS

ਕੈਪਟਨ ਅਮਰਿੰਦਰ ਸਿੰਘ ਨੇ ਰਾਜ-ਪੱਧਰੀ ਡਿਜ਼ੀਟਲ ਰੇਡੀਓਲੌਜੀ ਅਤੇ ਡਾਇਗਨੌਸਿਟਕ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

  • Share this:
    ਚੰਡੀਗੜ੍ਹ: ਵਧੀਆ ਤੇ ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵੱਲ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 125 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ 'ਰਾਜ-ਵਿਆਪੀ ਰੇਡੀਓ ਡਾਇਗਨੌਸਟਿਕ ਅਤੇ ਲੈਬਾਰਟਰੀ ਸੇਵਾ' ਅਤੇ 'ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸੇਵਾ' ਵਰਚੁਅਲ ਢੰਗ ਨਾਲ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀ।

    ਮਾਤਾ ਸੁਲੱਖਣੀ ਜੀ ਸਬ-ਡਿਵੀਜ਼ਨਲ ਹਸਪਤਾਲ ਬਟਾਲਾ ਵਿਖੇ ਈ-ਕਲੀਨਿਕ ਸੇਵਾ ਦੀ ਸ਼ੁਰੂਆਤ

    ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534ਵੇਂ ਵਿਆਹ ਪੁਰਬ ਦੇ ਪਾਵਨ ਮੌਕੇ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਨਿਵੇਕਲੀ 'ਮੁੱਖ ਮੰਤਰੀ ਈ-ਕਲੀਨਿਕ ਸੇਵਾ' ਦੀ ਸ਼ੁਰੂਆਤ ਵੀ ਕੀਤੀ, ਜਿਸ ਨਾਲ ਪੇਂਡੂ ਖੇਤਰ ਵਿੱਚ ਵਸਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।

    ਸਮੂਹ ਲੋਕਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਦਿਨ ਕੋਈ ਹੋਰ ਨਹੀਂ ਸੀ ਹੋ ਸਕਦਾ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰ ਤੱਕ ਰਾਜ ਭਰ ਵਿੱਚ ਸ਼ੁਰੂ ਹੋਣ ਵਾਲੀਆਂ ਇਹ ਵਿਸ਼ੇਸ਼ੀਕ੍ਰਿਤ ਮੈਡੀਕਲ ਸਹੂਲਤਾਂ ਨਾਲ ਗ਼ਰੀਬ ਤੇ ਲੋੜਵੰਦਾਂ ਨੂੰ ਵੀ ਨਿੱਜੀ ਖੇਤਰ ਵਿੱਚ ਸਿਹਤ ਸੇਵਾਵਾਂ ਦੇ ਰਹੇ ਸੁਪਰ-ਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਵੀ ਮਿਲ ਸਕਣਗੀਆਂ, ਜੋ ਪਹਿਲਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ।



    ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ 80 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਜ਼ਿਲ੍ਹਾ ਹਸਪਤਾਲ ਲਈ ਇੱਕ ਐਮ.ਆਰ.ਆਈ. ਅਤੇ 25 ਸੀ.ਟੀ. ਸਕੈਨ ਸਹੂਲਤਾਂ ਤੋਂ ਇਲਾਵਾ 23 ਜ਼ਿਲ੍ਹਿਆ ਵਿੱਚ 25 ਕਰੋੜ ਦੀ ਲਾਗਤ ਨਾਲ ਸਾਡੇ ਲੋਕਾਂ ਨੂੰ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰੈਫਰੈਂਸ ਲੈਬ, 30 ਜ਼ਿਲ੍ਹਾ ਲੈਬਾਰਟਰੀਆਂ ਅਤੇ 95 ਕੁਲੈਕਸ਼ਨ ਕੇਂਦਰ ਸ਼ਾਮਲ ਹੋਣਗੇ, ਜੋ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨਗੇ।

    ਮੁੱਖ ਮੰਤਰੀ ਵੱਲੋਂ ਨਵੇਂ-ਮੁਹਾਂਦਰੇ ਵਾਲੀ 108 ਐਮਰਜੈਂਸੀ ਰਿਸਪਾਂਸ ਸੇਵਾ ਸੂਬਾ ਵਾਸੀਆਂ ਨੂੰ ਸਮਰਪਿਤ

    ਇਸ ਮੌਕੇ ਮੁੱਖ ਮੰਤਰੀ ਨੇ ਬਟਾਲਾ ਦੀਆਂ 13 ਪੇਂਡੂ ਡਿਸਪੈਂਸਰੀਆਂ ਦੀ ਬਾਰਡਰ ਏਰੀਆ ਵਿਕਾਸ ਫੰਡ ਰਾਹੀਂ ਮੁਰੰਮਤ ਕਰਨ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਇਲਾਕੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸਿਸਟਮ ਸਰਵਿਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ 104 ਅਤੇ 112 ਮੈਡੀਕਲ ਹੈਲਪ ਲਾਈਨਾਂ ਹੁਣ ਐਮਰਜੈਂਸੀ ਸਮੇਂ ਹੋਰ ਵੀ ਤੇਜ਼ ਰਿਸਪਾਂਸ ਦੇਣਗੀਆਂ। ਹੁਣ ਮਰੀਜ਼ ਦੇ ਰਿਸ਼ਤੇਦਾਰ ਐਂਬੂਲੈਂਸ ਦੀ ਲੋਕੇਸ਼ਨ ਆਨ-ਲਾਈਨ ਟਰੇਸ ਕਰ ਸਕਣਗੇ।

    ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸ਼ੁਭ ਮੌਕੇ ਮੋਹਾਲੀ ਨੂੰ ਇਹ ਕੀਮਤੀ ਤੋਹਫ਼ਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਪੰਜਾਬ ਨੂੰ ਵਧੀਆ ਮੈਡੀਕਲ ਬੁਨਿਆਦੀ ਢਾਂਚੇ ਵਾਲਾ ਪਹਿਲੇ ਨੰਬਰ ਦਾ ਸੂਬੇ ਬਣਾਉਣ ਦੇ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ।

    ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਐਮ.ਡੀ. ਤਨੂ ਕਸ਼ਅਪ ਨੇ ਸਾਰਿਆਂ ਦਾ ਧੰਨਵਾਦ ਕੀਤਾ।
    Published by:Krishan Sharma
    First published: