• Home
  • »
  • News
  • »
  • punjab
  • »
  • CHANDIGARH CAPT AMARINDER SINGH PRAISED IAS RAKHI GUPTAS DEVOTIONAL SONG GH KS

ਕੈਪਟਨ ਅਮਰਿੰਦਰ ਸਿੰਘ ਹੋਏ IAS ਰਾਖੀ ਗੁਪਤਾ ਦੇ ਭਗਤੀ ਗੀਤ ਦੇ ਕਾਇਲ, ਕੀਤੀ ਤਾਰੀਫ਼

ਕੈਪਟਨ ਅਮਰਿੰਦਰ ਸਿੰਘ ਹੋਏ IAS ਰਾਖੀ ਗੁਪਤਾ ਦੇ ਭਗਤੀ ਗੀਤ ਤੋਂ ਪ੍ਰਭਾਵਤ, ਕੀਤੀ ਤਾਰੀਫ਼

  • Share this:
    Manpreet Kaur

    ਚੰਡੀਗੜ੍ਹ: ਆਈਏਐਸ ਅਧਿਕਾਰੀ ਰਾਖੀ ਗੁਪਤਾ ਜੋ ਕੇ ਬੁਲੰਦੀਆਂ 'ਤੇ ਪਹੁੰਚ ਕੇ ਵੀ ਰੱਬ ਨਾਲ ਤੇ ਧਰਤੀ ਨਾਲ ਜੁੜੀ ਹੋਈ ਹੈ। ਪਹਿਲੇ ਭਗਤੀ ਗੀਤ (Devotional Song) ਵਿੱਚ ਆਪਣੀ ਯੋਗਤਾ ਸਾਬਤ ਕਰਨ ਤੋਂ ਬਾਅਦ, ਪੰਜਾਬ ਦੀ  Senior Bureaucrat Rakhee Gupta ਨੇ ਇੱਕ ਹੋਰ ਭਗਤੀ ਗੀਤ ਪੇਸ਼ ਕੀਤਾ ਹੈ। 1997 ਬੈਚ ਦੇ ਆਈਏਐਸ ਅਧਿਕਾਰੀ ਵੱਲੋਂ ਗਾਏ ਗਏ ਗੀਤ ਦਾ ਟੀ-ਸੀਰੀਜ਼ ਦੁਆਰਾ ਪ੍ਰੀਮੀਅਰ ਕੀਤਾ ਗਿਆ। ਇਸ ਗੀਤ ਦਾ ਸੰਗੀਤ ਦੇਵੇਂਦਰ ਦੇਵ ਨੇ ਤਿਆਰ ਕੀਤਾ ਹੈ।

    Capt Amarinder Singh praised IAS Rakhi Gupta's devotional song
    ਕੈਪਟਨ ਅਮਰਿੰਦਰ ਸਿੰਘ ਹੋਏ IAS ਰਾਖੀ ਗੁਪਤਾ ਦੇ ਭਗਤੀ ਗੀਤ ਤੋਂ ਪ੍ਰਭਾਵਤ, ਕੀਤੀ ਤਾਰੀਫ਼


    ਰਾਖੀ ਗੁਪਤਾ ਦੇ ਇਸ ਭਗਤ ਗੀਤ ਦੇ ਮੁੱਖ ਮੰਤਰੀ ਪੰਜਾਬ (CM Punjab) ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੀ ਕਾਇਲ ਹੋਏ ਹਨ ਅਤੇ ਟਵੀਟ ਕਰਕੇ ਭਗਤੀ ਗੀਤ ਦੀ ਸ਼ਲਾਘਾ ਕੀਤੀ ਹੈ। ਰਾਖੀ ਦੀ ਭਾਵਪੂਰਤ ਪੇਸ਼ਕਾਰੀ ਕ੍ਰਿਸ਼ਨ ਦੇ ਬਚਪਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਉਸਦੀ ਦੂਜੀ ਕੋਸ਼ਿਸ਼, ਇੱਕ ਵਿਸ਼ੇਸ਼ ਸ਼ੈਲੀ ਵਿੱਚ ਬਣੀ, ਕੁਦਰਤੀ ਤੌਰ 'ਤੇ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ਹੈ ਕਿਉਂਕਿ ਰਾਧਾ ਅਤੇ ਕ੍ਰਿਸ਼ਨ ਨੂੰ ਇੱਕ-ਦੂਜੇ ਦੇ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ।

    Capt Amarinder Singh praised IAS Rakhi Gupta's devotional song
    ਕੈਪਟਨ ਅਮਰਿੰਦਰ ਸਿੰਘ ਹੋਏ IAS ਰਾਖੀ ਗੁਪਤਾ ਦੇ ਭਗਤੀ ਗੀਤ ਤੋਂ ਪ੍ਰਭਾਵਤ, ਕੀਤੀ ਤਾਰੀਫ਼


    ਰਾਖੀ ਅਨੁਸਾਰ, ਕ੍ਰਿਸ਼ਨ ਅਤੇ ਰਾਧਾ ਦੀ ਇਕੱਠੇ ਪੂਜਾ ਕੀਤੀ ਜਾਂਦੀ ਹੈ। ਰਾਖੀ ਦਾ ਕਹਿਣਾ ਹੈ ਕੇ "ਮੇਰਾ ਪਹਿਲਾ ਗੀਤ ਰਾਧਾ 'ਤੇ ਸੀ। ਦੂਜਾ ਗਾਣਾ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ਕੀਤਾ ਗਿਆ। ਰਾਖੀ ਇਕ ਅਧਿਕਾਰੀ ਦੇ ਰੂਪ ਚ ਪਹਿਲਾਂ ਹੀ ਆਪਣੀ ਪ੍ਰਤਿਭਾ ਸਾਬਤ ਕਰ ਚੁੱਕੀ ਹੈ। ਉਨ੍ਹਾਂ ਦੇ ਪ੍ਰਸ਼ਾਸਨਿਕ ਅਤੇ ਅਗਵਾਈ ਵਾਲੇ ਗੁਣਾਂ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਗਾਉਣ ਤੋਂ ਇਲਾਵਾ, ਉਹ ਕਵਿਤਾ ਵੀ ਲਿਖਦੇ ਨੇ।

    ਰਾਖੀ ਨੇ ਦੱਸਿਆ ਕਿ ਉਨ੍ਹਾਂ ਨੇ ਕੋਵਿਡ ਦੌਰ ਵਿਚ ਖੂਬ ਕਵਿਤਾਵਾਂ ਲਿਖੀਆਂ। ਇਸ ਤੋਂ ਪਹਿਲਾਂ ਰਾਖੀ ਵੱਲੋਂ ਗਾਇਆ ਗਿਆ ਭਜਨ ਯੂ-ਟਿਊਬ 'ਤੇ ਲਗਭਗ 4.5 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
    Published by:Krishan Sharma
    First published:
    Advertisement
    Advertisement