• Home
 • »
 • News
 • »
 • punjab
 • »
 • CHANDIGARH CAPTAIN AMARINDER SINGH PARKASH BADAL ABSENT FROM VIDHAN SABHA SESSION KS

ਕੈਪਟਨ ਅਤੇ ਬਾਦਲ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ਼ 'ਚੋਂ ਰਹੇ ਗ਼ੈਰ-ਹਾਜ਼ਰ

ਪੰਜਾਬ ਵਿਧਾਨ ਸਭਾ (Punjab vidhan sabha) ਦੇ ਵਿਸ਼ੇਸ਼ ਇਜਲਾਸ (Special Session) ਦੌਰਾਨ ਵੀਰਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parksash Singh Badal) ਅਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਗ਼ੈਰ-ਹਾਜ਼ਰ ਰਹੇ।

 • Share this:
  ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਦੀ ਅਗਵਾਈ ਵਾਲੇ ਪੰਜਾਬ ਵਿਧਾਨ ਸਭਾ (Punjab vidhan sabha) ਦੇ ਵਿਸ਼ੇਸ਼ ਇਜਲਾਸ (Special Session) ਦੌਰਾਨ ਵੀਰਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parksash Singh Badal) ਅਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਗ਼ੈਰ-ਹਾਜ਼ਰ ਰਹੇ।

  ਰਾਜਨੀਤੀ ਦੇ ਇਹ ਦੋਵੇਂ ਵੱਡੇ ਆਗੂ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚੋਂ ਗੈਰ-ਹਾਜ਼ਰ ਰਹੇ, ਜਦਕਿ ਇਹ ਬਹੁਤ ਹੀ ਅਹਿਮ ਇਜਲਾਸ ਰਿਹਾ ਹੈ।

  ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਲੰਬੀ ਹਲਕੇ ਤੋਂ ਅਕਾਲੀ ਦਲ ਦੇ ਚੁਣੇ ਹੋਏ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ 5 ਸਾਲਾਂ ਵਿੱਚ ਨਾ ਕੇਵਲ ਰਾਜਸੀ ਸਰਗਰਮੀ ਘਟਾਈ ਹੋਈ ਹੈ ਸਗੋਂ ਵਿਧਾਨ ਸਭਾ ਤੋਂ ਵੀ ਦੂਰੀ ਹੀ ਬਣਾ ਕੇ ਰੱਖੀ ਹੋਈ ਸੀ।

  ਦੂਜੇ ਪਾਸੇ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣ ਦਾ ਐਲਾਨ ਕਰ ਚੁੱਕੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਇਸ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਏ।

  ਦਸਣਾ ਬਣਦਾ ਹੈ ਕਿ ਵੀਰਵਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਇਸਦੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਵੀ ਮਤਾ ਪਾਇਆ ਗਿਆ।
  Published by:Krishan Sharma
  First published: