• Home
 • »
 • News
 • »
 • punjab
 • »
 • CHANDIGARH CAPTAIN SARKAR CALLED FOR ONE DAY ASSEMBLY SESSION ON 3RD SEPTEMBER KNOW THE SPECIAL REASON KS

ਕੈਪਟਨ ਸਰਕਾਰ ਨੇ 3 ਸਤੰਬਰ ਨੂੰ ਸੱਦਿਆ 1 ਦਿਨ ਦਾ ਵਿਧਾਨ ਸਭਾ ਸੈਸ਼ਨ, ਇਹ ਰਿਹਾ ਖਾਸ ਕਾਰਨ

ਕੈਪਟਨ ਸਰਕਾਰ ਨੇ 3 ਸਤੰਬਰ ਨੂੰ ਸੱਦਿਆ 1 ਦਿਨ ਦਾ ਵਿਧਾਨ ਸਭਾ ਸੈਸ਼ਨ, ਇਹ ਰਿਹਾ ਖਾਸ ਕਾਰਨ

ਕੈਪਟਨ ਸਰਕਾਰ ਨੇ 3 ਸਤੰਬਰ ਨੂੰ ਸੱਦਿਆ 1 ਦਿਨ ਦਾ ਵਿਧਾਨ ਸਭਾ ਸੈਸ਼ਨ, ਇਹ ਰਿਹਾ ਖਾਸ ਕਾਰਨ

 • Share this:
  ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਨੇ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 15ਵੀਂ ਵਿਧਾਨ ਸਭਾ (Punjab Vidhan Sabha) ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ (Special Session) 3 ਸਤੰਬਰ ਨੂੰ ਸੱਦਣ ਦਾ ਫੈਸਲਾ ਕੀਤਾ ਹੈ। ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੱਲੋਂ ਹੋਰ ਵਿਧਾਨਕ ਕੰਮਾਂ 'ਤੇ ਚਰਚਾ ਕਰਨ ਅਤੇ ਮਤੇ ਪਾਸ ਕਰਨ ਲਈ ਨਿਯਮਤ ਮਾਨਸੂਨ ਸੈਸ਼ਨ ਕਿਉਂ ਨਹੀਂ ਬੁਲਾਇਆ ਗਿਆ, ਜਦਕਿ ਸੈਸ਼ਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਖਰੀਦ ਸਮਝੋਤੇ (ਪੀਪੀਏ) ਨੂੰ ਰੱਦ ਕਰਨ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਨਾਮਨਜੂਰ ਕਰਨ ਦੀ ਮੰਗ ਕੀਤੀ ਗਈ ਸੀ।

  ਦੱਸ ਦੇਈਏ ਕਿ ਛੇ ਮਹੀਨਿਆਂ ਦੇ ਅੰਦਰ ਸੈਸ਼ਨ ਦਾ ਆਯੋਜਨ ਕਰਨਾ ਲਾਜ਼ਮੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਦੌਰਾਨ ਅਸੰਤੁਸ਼ਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਅਵਿਸ਼ਵਾਸ ਮਤ ਲਿਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ, ਸੈਸ਼ਨ ਸਿਰਫ ਇੱਕ ਦਿਨ ਲਈ ਬੁਲਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਸੈਸ਼ਨ 3 ਤੋਂ 7 ਸਤੰਬਰ ਤੱਕ ਯੋਜਨਾਬੱਧ ਸੀ, ਪਰ ਬਾਅਦ ਵਿੱਚ ਇੱਕ ਰੋਜ਼ਾ ਸੈਸ਼ਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। 3 ਸਤੰਬਰ ਨੂੰ, ਇੱਕ ਦਿਨ ਦੇ ਸੈਸ਼ਨ ਵਿੱਚ, ਪਹਿਲਾਂ ਸਿਰਫ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 11 ਵਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।

  ਮੁੱਖ ਮੰਤਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਵਿਸ਼ੇਸ਼ ਸੈਸ਼ਨ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਡਰ ਸੀ ਕਿ ਵਿਧਾਇਕਾਂ ਵੱਲੋਂ ਉਨ੍ਹਾਂ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾਵੇਗਾ, ਇਸ ਲਈ ਉਨ੍ਹਾਂ ਨੇ ਲੰਬਾ ਸੈਸ਼ਨ ਨਹੀਂ ਬੁਲਾਇਆ। ਉਨ੍ਹਾਂ ਸਰਕਾਰ ਦੇ ਇਸ ਫੈਸਲੇ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।

  ਦੂਜਾ, ਕਾਂਗਰਸ ਪਾਰਟੀ ਅਤੇ ਸਰਕਾਰ ਦਰਮਿਆਨ ਚੰਗੇ ਤਾਲਮੇਲ ਦੀ ਘਾਟ ਕਾਰਨ, ਸਿੱਧੂ ਕੈਂਪ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਦੂਜੇ ਪਾਸੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਦਾ ਕਹਿਣਾ ਹੈ ਕਿ ਇੱਕ ਦਿਨ ਦੇ ਸੈਸ਼ਨ ਵਿੱਚ ਵੀ ਬੇਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ। ਜੇ ਕੋਈ ਪਾਰਟੀ ਵਿਧਾਨ ਸਭਾ ਦੇ ਸਕੱਤਰ ਨੂੰ ਸਮੇਂ ਤੋਂ ਪਹਿਲਾਂ ਅਵਿਸ਼ਵਾਸ ਦਾ ਨੋਟਿਸ ਦਿੰਦੀ ਹੈ, ਤਾਂ ਸਪੀਕਰ ਇਹ ਨੋਟਿਸ ਸਦਨ ਅੱਗੇ ਰੱਖ ਸਕਦਾ ਹੈ।
  Published by:Krishan Sharma
  First published: