Home /News /punjab /

Chandigarh Case: 4 ਸਾਲ ਤੋਂ ਰਿਲੇਸ਼ਨ ‘ਚ ਸੀ ਦੋਵੇਂ ਦੋਸ਼ੀ, ਕੁੜੀ ਨੇ ਖੁਦ ਬਣਾਈਆਂ ਸਨ 13 ਵੀਡੀਓ

Chandigarh Case: 4 ਸਾਲ ਤੋਂ ਰਿਲੇਸ਼ਨ ‘ਚ ਸੀ ਦੋਵੇਂ ਦੋਸ਼ੀ, ਕੁੜੀ ਨੇ ਖੁਦ ਬਣਾਈਆਂ ਸਨ 13 ਵੀਡੀਓ

Chandigarh Case: 4 ਸਾਲ ਤੋਂ ਰਿਲੇਸ਼ਨ ‘ਚ ਸੀ ਦੋਵੇਂ ਦੋਸ਼ੀ, ਕੁੜੀ ਨੇ ਖੁਦ ਬਣਾਈਆਂ ਸਨ 13 ਵੀਡੀਓ (file photo)

Chandigarh Case: 4 ਸਾਲ ਤੋਂ ਰਿਲੇਸ਼ਨ ‘ਚ ਸੀ ਦੋਵੇਂ ਦੋਸ਼ੀ, ਕੁੜੀ ਨੇ ਖੁਦ ਬਣਾਈਆਂ ਸਨ 13 ਵੀਡੀਓ (file photo)

Chandigarh Case: ਪੁਲਿਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਦੋਸ਼ੀ ਲੜਕੀ ਅਤੇ ਲੜਕਾ ਸੰਨੀ ਮਹਿਤਾ ਪਿਛਲੇ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ।

  • Share this:

    ਐਸ ਸਿੰਘ

    ਮੋਹਾਲੀ- ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਦੋਸ਼ੀ ਲੜਕੀ ਅਤੇ ਲੜਕਾ ਸੰਨੀ ਮਹਿਤਾ ਪਿਛਲੇ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ।

    ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੀ ਪਹਿਲਾਂ ਸੰਨੀ ਨੂੰ ਵੀਡੀਓ ਭੇਜਦੀ ਸੀ, ਉਸ ਤੋਂ ਬਾਅਦ ਉਹ ਵੀਡੀਓ ਆਪਣੇ ਦੋਸਤ ਰੰਕਜ ਵਰਮਾ ਨੂੰ ਭੇਜ ਦਿੰਦਾ ਸੀ। ਪੁਲਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੋਬਾਇਲ 'ਚੋਂ ਲੜਕੀ ਵੱਲੋਂ ਖੁਦ ਬਣਾਈਆਂ 13 ਵੀਡੀਓਜ਼ ਬਰਾਮਦ ਕੀਤੀਆਂ ਗਈਆਂ ਹਨ, ਜੋ ਉਸ ਨੇ ਸੰਨੀ ਨੂੰ ਭੇਜੀਆਂ ਸਨ।

    ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ ਨੇ ਦੂਜੀ ਵਾਰ ਦੋਸ਼ੀ ਲੜਕੀ ਦੇ ਹੋਸਟਲ ਦੇ ਕਮਰੇ ਦੀ ਤਲਾਸ਼ੀ ਲਈ ਹੈ। ਪੂਰੇ ਕਮਰੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ। ਕਮਰੇ 'ਚੋਂ ਲੜਕੀ ਦਾ ਲੈਪਟਾਪ ਵੀ ਬਰਾਮਦ ਹੋਇਆ ਹੈ। ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ। ਪੁਲਿਸ ਨੇ ਲੜਕੀ ਕੋਲੋਂ ਦੋ ਮੋਬਾਈਲ ਪਹਿਲਾਂ ਹੀ ਜਾਂਚ ਲਈ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਮੁਲਜ਼ਮ ਸੰਨੀ ਕੋਲੋਂ ਦੋ ਮੋਬਾਈਲ ਅਤੇ ਰੰਕਜ ਚੌਹਾਨ ਕੋਲੋਂ ਇੱਕ ਮੋਬਾਈਲ ਬਰਾਮਦ ਕਰਕੇ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਡਿਲੀਟ ਕੀਤੇ ਗਏ ਸਾਰੇ ਡੇਟਾ ਨੂੰ ਰਿਕਵਰ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।


    ਪੁਲਿਸ ਦਾ ਦਾਅਵਾ- ਕੁਝ ਹੋਰ ਵੀਡਿਓ ਸਾਹਮਣੇ ਆਈਆਂ ਹਨ

    ਮੋਹਾਲੀ ਪੁਲਿਸ ਨੇ ਦੋਸ਼ੀ ਲੜਕੀ ਅਤੇ ਉਸ ਦੇ ਦੋ ਸਾਥੀਆਂ 31 ਸਾਲਾ ਰੰਕਜ ਵਰਮਾ ਅਤੇ 23 ਸਾਲਾ ਸੰਨੀ ਮਹਿਤਾ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੀਆਂ ਤਾਰਾਂ ਇੰਟਰਨੈਸ਼ਨਲ ਗੈਂਗ ਨਾਲ ਜੁੜੀਆਂ ਹੋਈਆਂ ਹਨ। ਪੁਲਿਸ ਨੇ ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਸੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਕੁਝ ਹੋਰ ਵੀਡੀਓਜ਼ ਬਣਾਈਆਂ ਗਈਆਂ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਦੋਸ਼ੀ ਸੰਨੀ ਵੀਡੀਓ ਨੂੰ ਇਕ ਖਾਸ ਗੈਜੇਟ 'ਚ ਸੇਵ ਕਰਦਾ ਹੈ। ਇਸ ਲਈ ਮੁਲਜ਼ਮ ਨੂੰ ਸ਼ਿਮਲਾ ਲਿਜਾ ਕੇ ਯੰਤਰ ਬਰਾਮਦ ਕੀਤਾ ਜਾਣਾ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਬਾਰੇ ਵੀ ਪਤਾ ਲੱਗਾ ਹੈ। ਲੜਕੀ ਦੀ ਚੈਟ 'ਤੇ ਇਸ ਦੋਸ਼ੀ ਨਾਲ ਗੱਲਬਾਤ ਹੁੰਦੀ ਸੀ।

    Published by:Ashish Sharma
    First published:

    Tags: Chandigarh University, Himachal, Punjab Police