
ਸੁਖਬੀਰ ਸਿੰਘ ਬਾਦਲ (file photo)
ਫਾਜ਼ਿਲਕਾ: Punjab News: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਆਖਿਆ ਕਿ ਉਹ ਉਨ੍ਹਾਂ 32 ਕਿਸਾਨਾਂ (Kisan) ਖਿਲਾਫ ਦਰਜ ਕੀਤੇ ਝੂਠੇ ਕੇਸ ਨੂੰ ਰੱਦ ਕਰਨ ਦੇ ਹੁਕਮ ਦੇਣ, ਜਿਨ੍ਹਾਂ ਖਿਲਾਫ ਉਦੋਂ ਪਾਣੀ ਚੋਰੀ ਦਾ ਕੇਸ ਦਰਜ ਕੀਤਾ ਗਿਆ, ਜਦੋਂ ਪਾਣੀ ਦੀ ਸਪਲਾਈ (Water Supply) ਲਈ ਨਹਿਰ ਸੁੱਕੀ ਪਈ ਸੀ।
ਇਥੇ ਜਾਰੀ ਕੀੇਤ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੱਕ ਸੋਤਰੀਆਂ, ਚੱਕ ਮੌਜਦੀਨ ਵਾਲਾ, ਢੰਗ ਕੜਿਆਲ, ਅਰਾਈਂਆਵਾਲਾ, ਬਾਹਮਣੀ ਵਾਲਾ ਤੇ ਚੱਕ ਤੋਤੀਆਂਵਾਲਾ ਦੇ 32 ਕਿਸਾਨਾਂ ਦੇ ਖਿਲਾਫ ਬਰਖਤਵਾਹ ਨਹਿਰ ਵਿਚੋਂ ਪਾਣੀ ਚੋਰੀ ਕਰਨ ਦਾ ਝੁਠਾ ਕੇਸ ਦਰਜ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੰਜਾਈ ਵਿਭਾਗ ਦੇ ਅਧਿਕਾਰੀ ਜੋ ਸੂਬੇ ਦੇ ਕਿਸਾਨਾਂ ਨੂੰ ਲੋੜੀਂਦਾ ਪਾਣੀ ਸਪਲਾਈ ਕਰਨ ਦਾ ਆਪਣਾ ਫਰਜ਼ ਅਦਾ ਕਰਨ ਵਿਚ ਨਾਕਾਮ ਰਹੇ ਹਨ, ਅਕਾਲੀ ਵਰਕਰਾਂ ਸਮੇਤ ਕਿਸਾਨਾਂ ਨੂੰ ਪੀੜਤ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ, ਉਨ੍ਹਾਂ ਵਿਚ ਅਕਾਲੀ ਆਗੂ ਹੰਸ ਰਾਜ ਜੋਸਨ ਦੇ 4 ਭਰਾ ਵੀ ਸ਼ਾਮਲ ਹਨ।
ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ ਸੂਬੇ ਦੀਆਂ ਨਹਿਰਾਂ ਵਿਚ ਸਮੇਂ ਸਿਰ ਪਾਣੀ ਛੱਡਣ ਵਿਚ ਨਾਕਾ ਮਰਹੀ ਹੈ ਬਲਕਿ ਇਹ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਸਨਅੱਤੀ ਰਹਿੰਦ ਖੂਹੰਦ ਸੁੱਟਣ ’ਤੇ ਰੋਕ ਲਾਉਣ ਵਿਚ ਵੀ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸਾਰਾ ਪਾਣੀ ਹੀ ਪ੍ਰਦੂਸ਼ਤ ਹੈ ਜਿਸ ਕਾਰਨ ਕੁਝ ਦਿਨ ਪਹਿਲਾਂ ਹਰੀਕੇ ਹੈਡਵਰਕਸ ’ਤੇ ਸਾਰਾ ਪਾਣੀ ਕਾਲਾ ਹੋ ਗਿਆ ਸੀ। ਉਹਨਾਂ ਕਿਹਾ ਕਿ ਬਜਾਏ ਮਾਮਲੇ ਵਿਚ ਕੋਈ ਕਾਰਵਾਈ ਕਰਨ ਅਤੇ ਸਿੰਜਾਈ ਤੇ ਪੀਣ ਲਈ ਫਿਰੋਜ਼ਪੁਰ ਸੰਸਦੀ ਹਲਕੇ ਦੇ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਨ ਦੇ ਸਰਕਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਖਿਲਾਫ ਇਹ ਵਿਤਕਰਾ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇਕਰ ਝੂਠੇ ਕੇਸ ਤੁਰੰਤ ਵਾਪਸ ਨਾ ਲਏ ਗੲੈ ਤਾਂ ਫਿਰ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁਰੂ ਕੀਤੀ ਬਦਲਾਖੋਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ।
ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨਾ ਸਮੇਂ ਸਿਰ ਲਾਉਣ ਲਈ ਸਹੂਲਤ ਦੇਣ ਵਾਸਤੇ ਸਾਰੀਆਂ ਨਹਿਰਾਂ ਤੇ ਇਹਨਾਂ ਦੀਆਂ ਉਪ ਨਹਿਰਾਂ ਵਿਚ ਪਾਣੀ ਸਮੇਂ ਸਿਰ ਛੱਡਿਆ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਬਿਜਲੀ ਦੀ ਸੁਖਾਲੀ ਤੇ ਨਿਰਵਿਘਨ ਸਪਲਾਈ ਕੀਤੀ ਜਾਵੇ ਤੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਸਬਜ਼ੀ ਉਤਪਾਦਕਾਂ ਦੇ ਨਾਲ ਨਾਲ ਝੋਨੇ ਦੀ ਪੈਦਾਵਾਰ ’ਤੇ ਵੀ ਅਸਰ ਪਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।